8 ਫਰਵਰੀ, 2021 ਤੋਂ WhatsApp ਆਪਣੀ ਨਵੀਂ ਪ੍ਰਾਈਵੇਸੀ ਪਾਲਿਸੀ 'ਚ ਬਦਲਾਅ ਕਰਨ ਜਾ ਰਿਹਾ ਹੈ। ਇਸ ਨੂੰ ਲੈਕੇ ਕੁਝ ਲੋਕ ਆਪਣਾ ਵਿਰੋਧ ਜਤਾ ਰਹੇ ਹਨ। ਕੁਝ ਲੋਕਾਂ ਦਾ ਕਹਿਣਾ ਇਹ ਵੀ ਹੈ ਕਿ ਜੇਕਰ WhatsApp ਨਹੀਂ ਤਾਂ ਫਿਰ ਕਿਹੜੀ ਐਪ ਵਰਤੀ ਜਾਵੇ। ਉਹ ਕਿਹੜੀ ਐਪ ਹੈ ਜੋ WhatsApp ਦੀ ਤਰ੍ਹਾਂ ਸੁਵਧਾਵਾਂ ਦਿੰਦਾ ਹੈ। ਉਨ੍ਹਾਂ ਦੀਆਂ ਲੋੜਾਂ ਦਾ ਖਿਆਲ ਰੱਖਦਾ ਹੈ ਤੇ ਸਭ ਤੋਂ ਅਹਿਮ ਗੱਲ ਇਹ ਹੈ ਕਿ ਉਸ 'ਚ ਤੁਹਾਡਾ ਡਾਟਾ ਚੋਰੀ ਨਾ ਹੋਵੇ। ਆਉ ਜਾਣਦੇ ਹਾਂ ਉਹ ਕਿਹੜੀ ਐਪ ਹੈ?

ਏਲਨ ਮਸਕ ਨੇ ਕੀਤਾ ਟਵੀਟ

ਟੇਸਲਾ ਦੇ ਸੀਈਓ ਏਲਨ ਮਸਕ ਨੇ ਟਵੀਟ ਕਰਕੇ ਆਪਣੇ 41 ਮਿਲੀਅਨ ਫੌਲੋਅਰਸ ਨੂੰ ਇਹ ਐਪ ਵਰਤਣ ਦੀ ਸਲਾਹ ਦਿੱਤੀ ਹੈ। ਇਹ ਐਪ ਹੈ Signal App. ਦੋ ਸ਼ਬਦਾਂ ਦੇ ਇਸ ਟਵੀਟ ਨੇ ਸੋਸ਼ਲ ਮੀਡੀਆ 'ਤੇ ਸਨਸਨੀ ਮਚਾ ਦਿੱਤੀ ਹੈ। ਢਾਈ ਲੱਖ ਤੋਂ ਜ਼ਿਆਦਾ ਲੋਕ ਇਸ ਟਵੀਟ ਨੂੰ ਲਾਇਕ ਕਰ ਚੁੱਕੇ ਹਨ ਤੇ 30 ਹਜ਼ਾਰ ਤੋਂ ਜ਼ਿਆਦਾ ਰੀਟਵੀਟ ਹੋ ਚੁੱਕੇ ਹਨ। ਦਰਅਸਲ Signal App ਇਕ ਇੰਸਟੈਂਟ ਮੈਸੇਜਿੰਗ ਐਪ ਹੈ। ਜਿਸ ਦੀ ਟੈਗਲਾਈਨ ਹੀ ਹੈ ਵੈਲਕਮ ਪ੍ਰਾਈਵੇਸੀ। ਏਲਨ ਮਸਕ ਦਾ ਇਹ ਟਵੀਟ ਅਜਿਹੇ ਸਮੇਂ ਆਇਆ ਹੈ ਜਦੋਂ WhatsApp ਦੀ ਪ੍ਰਾਈਵੇਸੀ ਪਾਲਿਸੀ ਦਾ ਹਰ ਥਾਂ ਵਿਰੋਧ ਹੋ ਰਿਹਾ ਹੈ ਤੇ ਜਿਸ ਸਿਗਨਲ ਐਪ ਦੀ ਗੱਲ ਹੋ ਰਹੀ ਹੈ ਉਹ ਪ੍ਰਾਈਵੇਸੀ ਦਾ ਸਭ ਤੋਂ ਜ਼ਿਆਦਾ ਸਨਮਾਨ ਕਰਨ ਦਾ ਦਾਅਵਾ ਕਰ ਰਹੀ ਹੈ।

ਟਵੀਟ ਤੋਂ ਬਾਅਦ ਵਧੇ ਯੂਜ਼ਰਸ:

ਏਲਨ ਮਸਕ ਦੇ ਟਵੀਟ ਤੋਂ ਬਾਅਦ ਸਿਗਨਲ ਐਪ ਦੇ ਯੂਜ਼ਰਸ ਤੇਜ਼ੀ ਨਾਲ ਵਧ ਰਹੇ ਹਨ। ਹਾਲਤ ਇਹ ਹੋ ਗਈ ਹੈ ਕਿ ਕੰਪਨੀ ਨੂੰ ਟਵੀਟ ਕਰਕੇ ਕਹਿਣਾ ਪਿਆ ਹੈ ਕਿ ਭਾਰੀ ਤਾਦਾਦ 'ਚ ਰਿਕੁਐਸਟ ਆ ਰਹੀ ਹੈ। ਇਸ ਲਈ ਅਕਾਊਂਟ ਐਕਟੀਵੇਸ਼ਨ 'ਚ ਦਿੱਕਤ ਹੋ ਰਹੀ ਹੈ ਤੇ ਇਸ ਨੂੰ ਜਲਦ ਦਰੁਸਤ ਕਰ ਲਿਆ ਜਾਵੇਗਾ।

ਸਿਗਨਲ ਨੂੰ ਦੁਨੀਆਂ ਭਰ 'ਚ ਸਿਕਿਓਰਟੀ ਐਕਸਪਰਟ ਤੋਂ ਲੈਕੇ ਰਿਸਰਚ ਨਾਲ ਜੁੜੇ ਲੋਕ ਤੇ ਵੱਡੀ ਤਾਦਾਦ 'ਚ ਪੱਤਰਕਾਰ ਵੀ ਇਸਤੇਮਾਲ ਕਰਦੇ ਰਹੇ ਹਨ ਪਰ ਹੁਣ ਇਹ ਆਮ ਲੋਕਾਂ ਦੇ ਵਿਚ ਪਾਪੂਲਰ ਹੁੰਦਾ ਜਾ ਰਿਹਾ ਹੈ। ਮਸਕ ਤੋਂ ਇਲਾਵਾ ਲੇਖਕ ਤੇ ਹਿਊਮਨ ਰਾਇਟਸ ਐਕਟੀਵਿਸਟ ਲਾਇਦ-ਅਲ-ਬਗਦਾਦੀ ਨੇ ਵੀ ਵਟਸਐਪ ਦਾ ਇਸਤੇਮਾਲ ਛੱਡ ਸਿਗਨਲ ਐਪ ਯੂਜ਼ ਕਰਨ ਲਈ ਕਿਹਾ ਹੈ।

ਸਿਗਨਲ ਫਾਊਂਡੇਸ਼ਨ ਨੇ ਇਹ ਐਪ ਤਿਆਰ ਕੀਤੀ ਹੈ

ਫੇਸਬੁੱਕ ਦੇ ਹੱਥ ਵਿਕਣ ਤੋਂ ਬਾਅਦ ਵਟਸਐਪ ਦੇ ਦੋ ਫਾਊਂਡਰ ਬ੍ਰਾਇਨ ਐਕਟਨ ਨੇ ਸਿਗਨਲ ਫਾਊਂਡੇਸ਼ਨ ਬਣਾਇਆ। ਫੇਸਬੁੱਕ ਮੈਸੇਜਰ ਦੀ ਤਰ੍ਹਾਂ ਇਹ ਵੀ ਇਕ ਇੰਸਟੈਂਟ ਮੈਸੇਜਿੰਗ ਐਪ ਹੈ ਜਿਸ ਨੂੰ ਦੁਨੀਆਂ 'ਚ ਸਭ ਤੋਂ ਸਿਕਿਓਰ ਮੰਨਿਆ ਜਾਂਦਾ ਹੈ।

Signal App ਤੇ WhatsApp 'ਚ ਕੀ ਹੈ ਫਰਕ?

Signal App ਯੂਜ਼ਰ ਦਾ ਕਿਸੇ ਵੀ ਤਰ੍ਹਾਂ ਡਾਟਾ ਕਲੈਕਟ ਨਹੀਂ ਕਰਦਾ ਜਦਕਿ WhatsApp ਨੇ ਹੁਣ ਯੂਜ਼ਰ ਡਾਟਾ ਜਮ੍ਹਾ ਕਰਨਾ ਸ਼ੁਰੂ ਕਰ ਦਿੱਤਾ ਹੈ। ਸਿਗਨਲ ਐਪ ਸਿਰਫ਼ ਯੂਜ਼ਰ ਦਾ ਮੋਬਾਇਲ ਨੰਬਰ ਲੈਂਦੀ ਹੈ ਜਦਕਿ WhatsApp ਫੋਨ ਨੰਬਰ, ਕਾਂਟੈਕਟ ਲਿਸਟ, ਲੋਕੇਸ਼ਨ, ਮੈਸੇਜ ਸਾਰੇ ਡਾਟਾ ਇਕੱਠਾ ਕਰਦੀ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ