ਜੇਕਰ ਤੁਸੀਂ ਸਕੋਡਾ ਕੰਪਨੀ ਦੀ ਕਾਰ ਖਰੀਦਣ ਦਾ ਮਨ ਬਣਾ ਰਹੇ ਹੋ ਤਾਂ ਇਹ ਜਾਣਕਾਰੀ ਤੁਹਾਡੇ ਕੰਮ ਦੀ ਹੋ ਸਕਦੀ ਹੈ। ਮਾਰਚ ਮਹੀਨੇ ਵਿੱਚ ਕਾਰਾਂ ਦੀ ਵਿਕਰੀ ਨੂੰ ਵਧਾਉਣ ਲਈ ਸਕੋਡਾ ਨੇ ਵੱਡੀਆਂ ਛੋਟਾਂ ਐਲਾਨੀਆਂ ਹੋਈਆਂ ਹਨ। ਇਸ ਵਿੱਚ ਮੁਫ਼ਤ ਬੀਮਾ, ਲਾਇਲਟੀ ਬੋਨਸ ਤੇ ਘੱਟ ਵਿਆਜ ਦਰ ਆਦਿ ਪ੍ਰਮੁੱਖ ਹਨ।
ਸਕੋਡਾ ਦੀ ਸ਼ੁਰੂਆਤੀ ਕਾਰ ਰੈਪਿਡ 'ਤੇ ਕੰਪਨੀ ਛੇ ਫ਼ੀਸਦੀ ਵਿਆਜ਼ ਦਰ ਦੇ ਨਾਲ-ਨਾਲ ਪਹਿਲੇ ਸਾਲ ਬੀਮਾ ਅਤੇ ਵਧੀ ਹੋਈ ਵਾਰੰਟੀ ਮਿਲ ਰਹੀ ਹੈ। ਇਸ ਤੋਂ ਇਲਾਵਾ 25,000 ਰੁਪਏ ਦਾ ਲਾਇਲਟੀ ਬੋਨਸ ਵੀ ਦਿੱਤਾ ਜਾਵੇਗਾ। ਸਕੋਡਾ ਦੀ ਮਸ਼ਹੂਰ ਸਿਡਾਨ ਆਕਟਾਵੀਆ 'ਤੇ ਸਿਰਫ਼ 25,000 ਰੁਪਏ ਦਾ ਲਾਇਲਟੀ ਬੋਨਸ ਮਿਲ ਰਿਹਾ ਹੈ। ਹਾਲਾਂਕਿ 2018 ਮਾਡਲ ਕਾਰ 'ਤੇ ਡੀਲਰ ਤੋਂ ਚੰਗਾ ਆਫਰ ਮਿਲ ਸਕਦਾ ਹੈ।
ਕੰਪਨੀ ਦੀਆਂ ਉਚੇਰੀਆਂ ਕਾਰਾਂ ਸੁਪਰਬ ਅਤੇ ਕੋਡੀਐਕ 'ਤੇ ਛੇ ਫ਼ੀਸਦ ਵਿਆਜ ਦਰ ਦੇ ਨਾਲ ਨਾਲ ਇੱਕ ਸਾਲ ਦਾ ਬੀਮਾ ਤੇ ਵਾਰੰਟੀ ਮਿਲ ਰਹੀ ਹੈ। ਇਸ ਤੋਂ ਇਲਾਵਾ 50,000 ਰੁਪਏ ਦਾ ਬੋਨਸ ਵੀ ਮਿਲ ਰਿਹਾ ਹੈ।