Smartphone Charging Tips: ਅੱਜਕੱਲ੍ਹ 7000mAh ਦੀ ਬੈਟਰੀ ਨਾਲ ਲੈਸ ਸਮਾਰਟਫੋਨ ਲਾਂਚ ਕੀਤੇ ਜਾ ਰਹੇ ਹਨ, ਜਿੱਥੇ ਪਹਿਲਾਂ ਸੈਮਸੰਗ ਦੇ ਫੋਨ ਵਿੱਚ ਅਜਿਹੀ ਪਾਵਰਫੁੱਲ ਬੈਟਰੀ ਸੀ, ਹੁਣ ਟੈਕਨੋ ਨੇ ਭਾਰਤ ਵਿੱਚ 7000mAh ਦੀ ਬੈਟਰੀ ਵਾਲਾ ਫੋਨ ਲਾਂਚ ਕੀਤਾ ਹੈ। ਹੁਣ ਸਮਾਰਟਫੋਨ ਦੀ ਵਰਤੋਂ ਵਧ ਗਈ ਹੈ, ਅਜਿਹੀ ਸਥਿਤੀ ਵਿੱਚ ਫੋਨ ਦੀ ਬੈਟਰੀ ਵੀ ਜਲਦੀ ਹੀ ਖ਼ਤਮ ਹੋ ਜਾਂਦੀ ਹੈ ਤੇ ਇਸ ਨੂੰ ਵਾਰ ਵਾਰ ਚਾਰਜ ਕਰਨਾ ਪੈਂਦਾ ਹੈ। ਫ਼ੋਨ ਚਾਰਜ ਕਰਦੇ ਸਮੇਂ ਅਸੀਂ ਕਈ ਵਾਰ ਅਜਿਹੀਆਂ ਗ਼ਲਤੀਆਂ ਕਰਦੇ ਹਾਂ ਜੋ ਫ਼ੋਨ ਲਈ ਹਾਨੀਕਾਰਕ ਹੁੰਦੀਆਂ ਹਨ। ਅੱਜ ਅਸੀਂ ਇਨ੍ਹਾਂ ਗਲਤੀਆਂ ਵੱਲ ਤੁਹਾਡਾ ਧਿਆਨ ਖਿੱਚਣਾ ਚਾਹੁੰਦੇ ਹਾਂ। ਪੂਰੀ ਰਾਤ ਚਾਰਜ ਨਾ ਕਰੋਕਈ ਵਾਰ ਅਸੀਂ ਰਾਤ ਨੂੰ ਸੌਣ ਵੇਲੇ ਆਪਣੇ ਫ਼ੋਨ ਨੂੰ ਚਾਰਜਿੰਗ ਉਤੇ ਲੱਗਾ ਦਿੰਦੇ ਹਾਂ ਤੇ ਫ਼ੋਨ ਰਾਤ ਭਰ ਚਾਰਜ ਹੁੰਦਾ ਰਹਿੰਦਾ ਹੈ। ਅਜਿਹਾ ਬਿਲਕੁਲ ਨਹੀਂ ਕਰਨਾ ਚਾਹੀਦਾ। ਇਸ ਨਾਲ ਤੁਹਾਡੇ ਸਮਾਰਟਫੋਨ ਦੀ ਬੈਟਰੀ ਪ੍ਰਭਾਵਿਤ ਹੁੰਦੀ ਹੈ ਤੇ ਜਲਦੀ ਖਰਾਬ ਹੋ ਸਕਦੀ ਹੈ। ਇਸ ਲਈ ਆਪਣੇ ਫੋਨ ਨੂੰ ਲੰਬੇ ਸਮੇਂ ਤੱਕ ਚਾਰਜਿੰਗ ਵਿੱਚ ਨਾ ਰੱਖੋ। ਫ਼ੋਨ ਨੂੰ ਸਿਰਫ 80 ਫ਼ੀਸਦੀ ਤੱਕ ਚਾਰਜ ਕਰੋਕਈ ਵਾਰ ਅਸੀਂ ਫ਼ੋਨ ਦੀ ਚਾਰਜਿੰਗ ਨੂੰ ਲੈ ਕੇ ਲਾਪਰਵਾਹ ਹੁੰਦੇ ਹਾਂ। ਅਸੀਂ ਉਦੋਂ ਤੱਕ ਫ਼ੋਨ ਚਾਰਜ ਨਹੀਂ ਕਰਦੇ ਜਦੋਂ ਤੱਕ ਇਹ ਆਪਣੇ ਆਪ ਬੰਦ ਨਹੀਂ ਹੁੰਦਾ ਪਰ ਕੀ ਤੁਸੀਂ ਜਾਣਦੇ ਹੋ ਕਿ ਅਜਿਹਾ ਕਰਨ ਨਾਲ ਫੋਨ ਦੀ ਬੈਟਰੀ ਬਹੁਤ ਪ੍ਰਭਾਵਿਤ ਹੁੰਦੀ ਹੈ। ਜੇ ਤੁਸੀਂ ਆਪਣੇ ਫ਼ੋਨ ਦੀ ਬੈਟਰੀ ਨੂੰ ਸਹੀ ਢੰਗ ਨਾਲ ਕਾਇਮ ਰੱਖਣਾ ਚਾਹੁੰਦੇ ਹੋ, ਤਾਂ ਤੁਹਾਨੂੰ 20 ਫ਼ੀਸਦੀ ਬੈਟਰੀ ਬਾਕੀ ਰਹਿਣ ਤੋਂ ਬਾਅਦ ਹੀ ਫ਼ੋਨ ਨੂੰ ਚਾਰਜਿੰਗ ਵਿੱਚ ਰੱਖਣਾ ਚਾਹੀਦਾ ਹੈ। ਬੈਟਰੀ ਨੂੰ ਡਾਉਨ ਕੀਤੇ ਬਿਨਾਂ ਹੀ ਬੈਟਰੀ ਚਾਰਜ ਕਰਕੇ ਮਾੜੇ ਪ੍ਰਭਾਵਾਂ ਤੋਂ ਬਚ ਸਕਦੇ ਹੋ। ਇਸਦੇ ਲਈ ਜੇ ਸੰਭਵ ਹੋਵੇ ਤਾਂ ਆਪਣੇ ਨਾਲ ਇੱਕ ਚੰਗੇ ਪਾਵਰ ਬੈਂਕ ਦੀ ਵਰਤੋਂ ਕਰੋ। ਜੇ ਜਰੂਰੀ ਹੋਵੇ ਤਾਂ ਫ਼ੋਨ ਨੂੰ ਤੁਰੰਤ ਚਾਰਜਿੰਗ ਉਤੇ ਲਗਾਉ। ਹਮੇਸ਼ਾ ਅਸਲੀ ਚਾਰਜਰ ਦੀ ਵਰਤੋਂ ਕਰੋਜੇ ਤੁਸੀਂ ਫੋਨ ਦੀ ਬੈਟਰੀ ਨੂੰ ਖਰਾਬ ਹੋਣ ਤੋਂ ਬਚਾਉਣਾ ਚਾਹੁੰਦੇ ਹੋ ਅਤੇ ਲੰਮੇ ਸਮੇਂ ਤੱਕ ਚਲਾਉਣਾ ਚਾਹੁੰਦੇ ਹੋ ਤਾਂ ਹਮੇਸ਼ਾਂ ਆਪਣੇ ਸਮਾਰਟਫੋਨ ਨੂੰ ਅਸਲ ਚਾਰਜਰ ਨਾਲ ਚਾਰਜ ਕਰੋ। ਜੇ ਤੁਸੀਂ ਕਿਸੇ ਹੋਰ ਜਾਂ ਸਥਾਨਕ ਚਾਰਜਰ ਤੋਂ ਫ਼ੋਨ ਚਾਰਜ ਕਰਦੇ ਹੋ ਤਾਂ ਇਹ ਤੁਹਾਡੇ ਫ਼ੋਨ ਦੀ ਬੈਟਰੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ। ਅਜਿਹਾ ਲਗਾਤਾਰ ਕਰਨ ਨਾਲ ਤੁਹਾਡੇ ਫ਼ੋਨ ਦੀ ਬੈਟਰੀ ਵੀ ਖਰਾਬ ਹੋ ਸਕਦੀ ਹੈ। ਇਸ ਲਈ ਸਿਰਫ ਚਾਰਜਰ ਦੀ ਵਰਤੋਂ ਕਰੋ ਜੋ ਫੋਨ ਦੇ ਨਾਲ ਆਉਂਦਾ ਹੈ। ਚਾਰਜ ਕਰਨ ਤੋਂ ਪਹਿਲਾਂ ਫੋਨ ਤੋਂ ਕਵਰ ਹਟਾਓਅਸੀਂ ਸਾਰੇ ਫੋਨ ਨੂੰ ਨੁਕਸਾਨ ਤੋਂ ਬਚਾਉਣ ਲਈ ਕਵਰ ਦੀ ਵਰਤੋਂ ਕਰਦੇ ਹਾਂ। ਪਰ ਕਵਰ ਨਾਲ ਫ਼ੋਨ ਚਾਰਜ ਕਰਨ ਨਾਲ ਫ਼ੋਨ ਤੇਜ਼ੀ ਨਾਲ ਗਰਮ ਹੋ ਜਾਂਦਾ ਹੈ। ਕਈ ਵਾਰ ਜੇ ਚਾਰਜਿੰਗ ਪਿੰਨ ਸਹੀ ਢੰਗ ਨਾਲ ਨਹੀਂ ਲਗਦੀ, ਜਿਸ ਕਰਕੇ ਫੋਨ ਚਾਰਜ ਨਹੀਂ ਹੁੰਦਾ। ਇਸ ਲਈ ਫੋਨ ਨੂੰ ਇੱਕ ਵਾਰ ਵਿੱਚ ਪੂਰਾ ਚਾਰਜ ਕਰਨ ਦੀ ਕੋਸ਼ਿਸ਼ ਕਰੋ। ਚਾਰਜਿੰਗ ਦੇ ਦੌਰਾਨ ਕਵਰ ਨੂੰ ਹਟਾ ਕੇ ਹੀ ਚਾਰਜ ਕਰੋ। ਫਾਸਟ ਚਾਰਜਿੰਗ ਐਪਸ ਦੀ ਵਰਤੋਂ ਨਾ ਕਰੋਕਈ ਵਾਰ ਅਸੀਂ ਫ਼ੋਨ ਦੀ ਬੈਟਰੀ ਬਚਾਉਣ ਲਈ ਅਜਿਹੇ ਤੇਜ਼ ਚਾਰਜਿੰਗ ਐਪਸ ਨੂੰ ਡਾਉਨਲੋਡ ਕਰਦੇ ਹਾਂ। ਜਿਹੜੇ ਲਗਾਤਾਰ ਫ਼ੋਨ ਵਿੱਚ ਚੱਲਦੇ ਰਹਿੰਦੇ ਹਨ। ਇਸ ਨਾਲ ਫੋਨ ਭਾਵੇਂ ਜਲਦੀ ਚਾਰਜ ਹੋ ਸਕਦੇ ਹੋ ਪਰ ਬੈਟਰੀ ਜਲਦੀ ਖਤਮ ਹੋ ਜਾਂਦੀ ਹੈ। ਬੈਟਰੀ ਬਚਾਉਣ ਵਾਲੀਆਂ ਇਹ ਥਰਡ ਪਾਰਟੀ ਐਪਸ ਬੈਟਰੀ 'ਤੇ ਜ਼ਿਆਦਾ ਦਬਾਅ ਪਾਉਂਦੀਆਂ ਹਨ।
ਫੋਨ ਚਾਰਜ ਕਰਨ ਵੇਲੇ ਤੁਸੀਂ ਵੀ ਇਹ ਗਲਤੀਆਂ ਕਰਦੇ ਹੋ ਤਾਂ ਹੋ ਜਾਓ ਸਾਵਧਾਨ, ਹੋ ਸਕਦਾ ਨੁਕਸਾਨ
ਏਬੀਪੀ ਸਾਂਝਾ | 12 Jun 2022 07:03 AM (IST)
ਅੱਜਕੱਲ੍ਹ 7000mAh ਦੀ ਬੈਟਰੀ ਨਾਲ ਲੈਸ ਸਮਾਰਟਫੋਨ ਲਾਂਚ ਕੀਤੇ ਜਾ ਰਹੇ ਹਨ, ਜਿੱਥੇ ਪਹਿਲਾਂ ਸੈਮਸੰਗ ਦੇ ਫੋਨ ਵਿੱਚ ਅਜਿਹੀ ਪਾਵਰਫੁੱਲ ਬੈਟਰੀ ਸੀ, ਹੁਣ ਟੈਕਨੋ ਨੇ ਭਾਰਤ ਵਿੱਚ 7000mAh ਦੀ ਬੈਟਰੀ ਵਾਲਾ ਫੋਨ ਲਾਂਚ ਕੀਤਾ ਹੈ।
smartphone-battery