Smartphone Tips: ਕਈ ਵਾਰ ਅਜਿਹਾ ਹੁੰਦਾ ਹੈ ਕਿ ਜਿਵੇਂ ਹੀ ਅਸੀਂ ਆਪਣੇ ਫ਼ੋਨ ਦਾ ਵਾਈ-ਫਾਈ (Wi-Fi) ਚਾਲੂ ਕਰਦੇ ਹਾਂ, ਫਿਰ ਅਸੀਂ ਬਹੁਤ ਸਾਰੇ ਮੁਫਤ ਵਾਈ-ਫਾਈ (Wi-Fi) ਉਪਕਰਣਾਂ ਨਾਲ ਜੁੜ ਜਾਂਦੇ ਹਾਂ। ਅਸੀਂ ਬਿਨਾਂ ਸੋਚੇ ਸਮਝੇ ਇਸ ਦੀ ਵਰਤੋਂ ਵੀ ਸ਼ੁਰੂ ਕਰ ਦਿੰਦੇ ਹਾਂ। ਇਹ ਕੋਈ ਮੁਫਤ ਸੇਵਾ ਨਹੀਂ, ਸਗੋਂ ਹੈਕਰਾਂ ਦਾ ਜਾਲ ਹੈ ਤੇ ਸਾਨੂੰ ਨੁਕਸਾਨ ਸਹਿਣਾ ਪੈ ਸਕਦਾ ਹੈ।


ਹੈਕਰ ਇਸ ਰਾਹੀਂ ਸਾਡੇ ਫ਼ੋਨਾਂ ਵਿੱਚ ਦਾਖਲ ਹੋ ਸਕਦੇ ਹਨ। ਜੇਕਰ ਤੁਸੀਂ ਵੀ ਹੈਕਰਜ਼ ਦੇ ਨਿਸ਼ਾਨੇ 'ਤੇ ਰਹਿ ਕੇ ਮੁਫਤ ਵਾਈ-ਫਾਈ (Wi-Fi) ਸੇਵਾ ਦਾ ਲਾਭ ਲੈਣਾ ਚਾਹੁੰਦੇ ਹੋ, ਤਾਂ ਅਸੀਂ ਤੁਹਾਨੂੰ ਇੱਕ ਅਜਿਹਾ ਟ੍ਰਿੱਕ ਦੱਸਣ ਜਾ ਰਹੇ ਹਾਂ, ਜਿਸ ਦੀ ਮਦਦ ਨਾਲ ਤੁਸੀਂ ਇਸ ਵਾਈ-ਫਾਈ (Wi-Fi) ਦੀ ਵਰਤੋਂ ਕਰ ਸਕਦੇ ਹੋ ਤੇ ਹੈਕਰਜ਼ ਤੋਂ ਬਚ ਵੀ ਸਕਦੇ ਹੋ।


ਇੰਝ ਬਚੋ ਹੈਕਰਾਂ ਤੋਂ


· ਹੈਕਰਜ਼ ਤੋਂ ਬਚਣ ਲਈ, ਆਪਣੇ ਫੋਨ ਦੀ ਸੈਟਿੰਗਜ਼ (Settings) ਤੇ ਜਾਉ ਤੇ Connections ਤੇ ਕਲਿਕ ਕਰੋ।


· ਹੁਣ ਵਾਈ-ਫਾਈ (Wi-Fi) 'ਤੇ ਟੈਪ ਕਰੋ। ਹੁਣ ਇਸ ਦੇ ਅੰਦਰ ਤਿੰਨ ਬਿੰਦੀਆ ’ਤੇ ਕਲਿਕ ਕਰੋ ਤੇ ਸੈਟਿੰਗਜ਼ (Settings) ਤੇ ਕਲਿਕ ਕਰੋ ਤੇ Advanced (ਐਡਵਾਂਸਡ) ਤੇ ਜਾਓ।


· ਜਿਵੇਂ ਹੀ ਤੁਸੀਂ Advanced (ਐਡਵਾਂਸਡ) 'ਤੇ ਕਲਿਕ ਕਰੋਗੇ, ਬਹੁਤ ਸਾਰੇ ਵਿਕਲਪ ਦਿਖਾਈ ਦੇਣਗੇ, ਜਿਨ੍ਹਾਂ ਵਿੱਚੋਂ ਤੁਹਾਨੂੰ Detect Suspicious Networks (ਸ਼ੱਕੀ ਨੈੱਟਵਰਕ ਲੱਭੋ) ਨੂੰ On (ਚਾਲੂ) ਕਰਨਾ ਪਏਗਾ।


· ਯਾਦ ਰੱਖੋ ਕਿ ਜਦੋਂ ਵੀ ਤੁਸੀਂ ਆਪਣੇ ਫ਼ੋਨ ਨੂੰ ਕਿਸੇ ਵੀ ਵਾਈ-ਫਾਈ (Wi-Fi) ਨਾਲ ਕਨੈਕਟ ਕਰਦੇ ਹੋ, ਇਹ ਸੈਟਿੰਗ ਹਮੇਸ਼ਾ ਚਾਲੂ ਰੱਖਣੀ ਚਾਹੀਦੀ ਹੈ।


ਮੁਫਤ ਜਨਤਕ ਵਾਈ-ਫਾਈ (Wi-Fi) ਦੀ ਵਰਤੋਂ ਕਰਨ ਤੋਂ ਬਚੋ


ਜੇ ਤੁਸੀਂ ਕਿਸੇ ਜਨਤਕ ਸਥਾਨ ’ਤੇ ਗਏ ਹੋ, ਤਾਂ ਮੁਫਤ ਵਾਈ-ਫਾਈ ਜਾਂ ਜਨਤਕ ਵਾਈ-ਫਾਈ (Wi-Fi) ਦੀ ਵਰਤੋਂ ਨਾ ਕਰੋ। ਜ਼ਿਆਦਾਤਰ ਸੁਰੱਖਿਆ ਉਲੰਘਣਾ ਦੀਆਂ ਘਟਨਾਵਾਂ ਜਨਤਕ ਵਾਈ-ਫਾਈ (Wi-Fi) ਦੁਆਰਾ ਹੀ ਕੀਤੀਆਂ ਜਾਂਦੀਆਂ ਹਨ।



ਹੈਕਰ ਜਨਤਕ ਵਾਈ-ਫਾਈ (Wi-Fi) ਦੁਆਰਾ ਤੁਹਾਡੇ ਸਮਾਰਟਫੋਨ ਨੂੰ ਅਸਾਨੀ ਨਾਲ ਐਕਸੈਸ ਕਰ ਸਕਦੇ ਹਨ। ਕਦੇ ਵੀ ਔਨਲਾਈਨ ਲੈਣ-ਦੇਣ ਵਰਗੀਆਂ ਸੇਵਾਵਾਂ ਦੀ ਵਰਤੋਂ ਨਾ ਕਰੋ, ਖਾਸ ਕਰਕੇ ਜਨਤਕ ਵਾਈ-ਫਾਈ (Wi-Fi) ਦੁਆਰਾ।