ਨਵੀਂ ਦਿੱਲੀ: ਸ਼ੀਓਮੀ (Xiaomi) ਦੇ ਸਮਾਰਟਫੋਨ ਦੀ ਭਾਰਤ 'ਚ ਭਾਰੀ ਮੰਗ ਹੈ ਪਰ ਭਾਰਤੀ ਬਾਜ਼ਾਰ 'ਚ ਵੱਡੀ ਗਿਣਤੀ 'ਚ ਸ਼ਿਓਮੀ ਦੇ ਨਕਲੀ ਪ੍ਰੋਡਕਟ ਵੀ ਹਨ। ਇਸ ਦਾ ਖੁਲਾਸਾ ਸ਼ਿਓਮੀ ਨੇ ਖੁਦ ਕੀਤਾ ਹੈ। ਚੇਨਈ 'ਚ ਤਿੰਨ ਤੇ ਬੰਗਲੌਰ 'ਚ ਚਾਰ ਸਪਲਾਇਰਾਂ ਕੋਲੋਂ ਲਗਭਗ 33 ਲੱਖ ਨਕਲੀ ਐਮਆਈ ਉਤਪਾਦ ਜ਼ਬਤ ਕੀਤੇ ਗਏ ਹਨ।
ਸ਼ਿਓਮੀ ਵੱਲੋਂ ਸਥਾਨਕ ਪੁਲਿਸ ਸਟੇਸ਼ਨ ਵਿੱਚ ਐਂਟੀ ਕਾਊਂਟਰਫੀਟ ਪ੍ਰੋਗਰਾਮ ਤਹਿਤ ਸ਼ਿਕਾਇਤ ਦਰਜ ਕਰਵਾਈ ਗਈ ਹੈ। ਕੰਪਨੀ ਨੇ ਕਿਹਾ ਕਿ Mi ਦੇ ਨਕਲੀ ਉਤਪਾਦਾਂ ਦੀ ਅਕਤੂਬਰ ਤੇ ਨਵੰਬਰ 'ਚ ਛਾਪੇਮਾਰੀ ਕੀਤੀ ਗਈ ਹੈ। ਸ਼ਿਓਮੀ ਨੇ ਜਿਨ੍ਹਾਂ ਨਕਲੀ ਉਤਪਾਦਾਂ ਨੂੰ ਜ਼ਬਤ ਕੀਤਾ ਹੈ ਉਨ੍ਹਾਂ ਵਿੱਚ ਐਮਆਈ ਸਮਾਰਟਫੋਨ, ਪਾਵਰਬੈਂਕ, ਚਾਰਜਰ, ਈਅਰਫੋਨ, ਮੋਬਾਈਲ ਬੈਕ ਕਵਰ ਸ਼ਾਮਲ ਹਨ।
ਇੰਝ ਕਰੋ ਸ਼ਿਓਮੀ ਦੇ ਅਸਲੀ ਪ੍ਰੋਡਕਟ ਦੀ ਪਛਾਣ:
-ਸ਼ਿਓਮੀ ਪ੍ਰੋਡਕਟ ਸਿਕਿਓਰਿਟੀ ਕੋਡ ਦੇ ਨਾਲ ਆਉਂਦੇ ਹਨ। ਇਹ mi.com ਤੋਂ ਚੈੱਕ ਕੀਤੇ ਜਾ ਸਕਦੇ ਹਨ। ਇਸ ਵਿੱਚ ਐਮਆਈ ਪਾਵਰਬੈਂਕ ਤੇ ਹਰ ਕਿਸਮ ਦੇ ਆਡੀਓ ਉਤਪਾਦ ਸ਼ਾਮਲ ਹਨ।
-ਸ਼ਿਓਮੀ ਦੇ ਅਸਲੀ ਪ੍ਰੋਡਕਟ ਦੇ ਰਿਟੇਲ ਬਾਕਸ ਦੀ ਕਵਾਲਿਟੀ ਬਿਲਕੁਲ ਵੱਖਰੀ ਹੋਵੇਗੀ। ਇਸ ਦੇ ਨਾਲ, ਤੁਸੀਂ ਐਮਆਈ ਹੋਮ ਤੇ ਐਮਆਈ ਸਟੋਰ 'ਤੇ ਉਤਪਾਦਾਂ ਨੂੰ ਮਿਲਾ ਸਕਦੇ ਹੋ।
ਕੋਰੋਨਾ ਦੇ ਕਹਿਰ ਮਗਰੋਂ ਨਵੀਂ ਮੁਸੀਬਤ, ‘ਸੁਪਰ-ਬੱਗ’ ਤੋਂ ਸਹਿਮੀ ਦੁਨੀਆ, ਮਨੁੱਖਤਾ ਲਈ ਵੱਡਾ ਖ਼ਤਰਾ
-ਉਤਪਾਦ ਦਾ ਐਮਆਈ ਇੰਡੀਆ ਲੋਗੋ ਵੇਖੋ, ਜੋ ਨਕਲੀ ਉਤਪਾਦ ਤੋਂ ਥੋੜ੍ਹਾ ਵੱਖਰਾ ਹੋਵੇਗਾ।
-ਸਾਰੇ ਓਥਰਾਈਜ਼ਡ ਫਿੱਟਨੈੱਸ ਪ੍ਰੋਡਕਟ ਜਿਵੇਂ Mi Band Mi Fit ਐਪ ਕਨੈਕਟੀਵਿਟੀ ਦੇ ਨਾਲ ਆਉਂਦੇ ਹਨ।
-ਨਕਲੀ ਐਮਆਈ ਕੇਬਲ ਤੇਜ਼ੀ ਤੇ ਆਸਾਨੀ ਨਾਲ ਟੁੱਟ ਜਾਂਦੀ ਹੈ।
ਕਿਤੇ ਤੁਸੀਂ ਤਾਂ ਨਹੀਂ ਵਰਤ ਰਹੇ Mi ਦੇ ਨਕਲੀ ਫੋਨ, 33 ਲੱਖ ਪ੍ਰੋਡਕਟ ਜ਼ਬਤ, ਇੰਝ ਕਰੋ ਪਛਾਣ
ਏਬੀਪੀ ਸਾਂਝਾ
Updated at:
23 Nov 2020 06:16 PM (IST)
ਸ਼ੀਓਮੀ (Xiaomi) ਦੇ ਸਮਾਰਟਫੋਨ ਦੀ ਭਾਰਤ 'ਚ ਭਾਰੀ ਮੰਗ ਹੈ ਪਰ ਭਾਰਤੀ ਬਾਜ਼ਾਰ 'ਚ ਵੱਡੀ ਗਿਣਤੀ 'ਚ ਸ਼ਿਓਮੀ ਦੇ ਨਕਲੀ ਪ੍ਰੋਡਕਟ ਵੀ ਹਨ। ਇਸ ਦਾ ਖੁਲਾਸਾ ਸ਼ਿਓਮੀ ਨੇ ਖੁਦ ਕੀਤਾ ਹੈ। ਚੇਨਈ 'ਚ ਤਿੰਨ ਤੇ ਬੰਗਲੌਰ 'ਚ ਚਾਰ ਸਪਲਾਇਰਾਂ ਕੋਲੋਂ ਲਗਭਗ 33 ਲੱਖ ਨਕਲੀ ਐਮਆਈ ਉਤਪਾਦ ਜ਼ਬਤ ਕੀਤੇ ਗਏ ਹਨ।
- - - - - - - - - Advertisement - - - - - - - - -