ਨਵੀਂ ਦਿੱਲੀ: ਸੰਸਦ ਮੈਂਬਰਾਂ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਨਵੇਂ ਰਿਹਾਇਸ਼ੀ ਸਥਾਨਾਂ ਦਾ ਉਦਘਾਟਨ ਕੀਤਾ ਹੈ। ਦਿੱਲੀ ’ਚ ਸੰਸਦ ਭਵਨ ਤੋਂ ਕੁਝ ਸੌ ਮੀਟਰ ਦੀ ਦੂਰੀ ਉਤੇ ਇਹ ਸਥਾਨ ਤਿਆਰ ਕੀਤੇ ਗਏ ਹਨ। ਇਹ ਹੁਣ ਬੰਗਲੇ ਨਹੀਂ, ਸਗੋਂ ਬਹੁ ਮੰਜ਼ਿਲਾ ਇਮਾਰਤ ਵਿੱਚ ਤਿਆਰ ਕੀਤੇ ਗਏ ਫ਼ਲੈਟਸ ਹਨ। ਇਸ ਅਪਾਰਟਮੈਂਟ ਲਈ 218 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਸੀ ਪਰ ਇਸ ਨੂੰ 14 ਫ਼ੀਸਦੀ ਘੱਟ ਲਾਗਤ ਭਾਵ 188 ਕਰੋੜ ਰੁਪਏ ’ਚ ਤਿਆਰ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦਿੱਲੀ ਦੇ ਬਿਸ਼ੰਭਰ ਦਾਸ ਮਾਰਗ ’ਤੇ ਬਣਾਏ ਗਏ ‘ਗੰਗਾ, ਯਮੁਨਾ, ਸਰਸਵਤੀ ਅਪਾਰਟਮੈਂਟ’ ਦੇ 76 ਫ਼ਲੈਟਸ ਦਾ ਵrਡੀਓ ਕਾਨਫ਼ਰੰਸਿੰਗ ਰਾਹੀਂ ਉਦਘਾਟਨ ਕੀਤਾ। ਇਸ ਮੌਕੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਸਮੇਤ ਹੋਰ ਆਗੂ ਵੀ ਮੌਜੂਦ ਸਨ। ਮੁਕੇਸ਼ ਅੰਬਾਨੀ ਨੂੰ ਵੱਡਾ ਝਟਕਾ, ਟੌਪ ਅਮੀਰਾਂ ਦੀ ਸੂਚੀ ’ਚੋਂ ਬਾਹਰ ਸੰਸਦ ਮੈਂਬਰਾਂ ਲਈ ਬਣਿਆ ਹਰੇਕ ਫ਼ਲੈਟ ਚਾਰ ਬੈੱਡਰੂਮ ਵਾਲਾ ਹੈ; ਜਿਨ੍ਹਾਂ ਵਿੱਚੋਂ ਇੱਕ ਬੈੱਡਰੂਮ ਮਹਿਮਾਨ ਲਈ ਵੀ ਹੋਵੇਗਾ। ਇਸ ਦਾ ਕਿਚਨ ਪੂਰੀ ਤਰ੍ਹਾਂ ਮਾਡਿਊਲਰ ਹੈ। ਕਮਰਿਆਂ ਅੰਦਰ ਵੱਧ ਤੋਂ ਵੱਧ ਕੁਦਰਤੀ ਰੌਸ਼ਨੀ ਪੁੱਜਣ ਦਾ ਪੂਰਾ ਇੰਤਜ਼ਾਮ ਹੈ। ਹਰੇਕ ਫ਼ਲੈਟ ਵਿੱਚ ਸੇਵਕਾਂ ਤੇ ਸਹਾਇਕਾਂ ਲਈ ਵੀ ਦੋ ਕੁਆਰਟਰ ਦਿੱਤੇ ਗਏ ਹਨ। G20 ਦੇਸ਼ਾਂ ਨੇ ਫੜੀ ਪਾਕਿਸਤਾਨ ਦੀ ਬਾਂਹ, ਸੰਕਟ ਦੀ ਘੜੀ 'ਚ ਵੱਡੀ ਰਾਹਤ ਇਹ ਫ਼ਲੈਟ ਤਿਆਰ ਕਰਨ ਲਈ ਫ਼ਲਾਈ ਐਸ਼ ਤੇ ਢਾਹੀਆਂ ਗਈਆਂ ਇਮਾਰਤਾਂ ’ਚੋਂ ਨਿੱਕਲੇ ਮਲਬੇ ਨਾਲ ਬਣੀਆਂ ਇੱਟਾਂ ਦੀ ਵਰਤੋਂ ਕੀਤੀ ਗਈ ਹੈ। ਊਰਜਾ ਕਾਰਜਕੁਸ਼ਲਤਾ ਵਧਾਉਣ ਲਈ ਇਸ ਵਿੱਚ ਐੱਲਈਡੀ ਲਾਈਟ ਫ਼ਿਟਿੰਗਜ਼, ਲਾਈਟ ਕੰਟਰੋਲ ਲਈ ਸੈਂਸਰ, ਘੱਟ ਬਿਜਲੀ ਖਪਤ ਯਕੀਨੀ ਬਣਾਉਣ ਲਈ ਵੀਆਰਵੀ ਸਿਸਟਮ ਨਾਲ ਲੈਸ ਏਅਰ ਕੰਡੀਸ਼ਨਰ, ਪਾਣੀ ਦੀ ਬੱਚਤ ਕਰਨ ਵਾਲੀ ਘੱਟ ਵਹਾਅ ਵਾਲੀਆਂ ਟੂਟੀਆਂ, ਮੀਂਹ ਦਾ ਪਾਣੀ ਇਕੱਠਾ ਕਰਨ ਦੀ ਵਿਵਸਥਾ ਤੇ ਹਰੇਕ ਇਮਾਰਤ ਉੱਤੇ ਸੋਲਰ ਪੈਨਲ ਲਾਏ ਗਏ ਹਨ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ