ਵੀਵੋ ਵੀ 20 ਪ੍ਰੋ 5 ਜੀ(Vivo V20 Pro 5G) ਜਲਦੀ ਹੀ ਭਾਰਤ ਵਿੱਚ ਲਾਂਚ ਹੋਣ ਜਾ ਰਿਹਾ ਹੈ। ਇਸ ਦੇ ਨਾਲ ਹੀ ਫੋਨ ਨਾਲ ਜੁੜੀ ਜਾਣਕਾਰੀ ਲਾਂਚ ਤੋਂ ਪਹਿਲਾਂ ਸਾਹਮਣੇ ਆਈ ਹੈ। ਹਾਲਾਂਕਿ ਇਸ ਫੋਨ ਦੀ ਪ੍ਰੀ-ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ। ਲੀਕ ਹੋਈ ਰਿਪੋਰਟ ਦੇ ਅਨੁਸਾਰ ਫੋਨ ਦੀ ਕੀਮਤ ਵੀ ਸਾਹਮਣੇ ਆਈ ਹੈ। ਆਓ ਜਾਣਦੇ ਹਾਂ ਫੋਨ ਦੀ ਕੀਮਤ, ਆਫਰਸ ਅਤੇ ਸਪੇਸੀਫਿਕੇਸ਼ਨ ਬਾਰੇ।

ਇਹ ਹੋ ਸਕਦੀ ਹੈ ਕੀਮਤ:

ਲੀਕ ਹੋਈ ਰਿਪੋਰਟ ਅਨੁਸਾਰ ਵੀਵੋ ਵੀ 20 ਪ੍ਰੋ 5 ਜੀ ਨੂੰ ਭਾਰਤ ਵਿੱਚ 29,990 ਰੁਪਏ ਵਿੱਚ ਲਾਂਚ ਕੀਤਾ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਇਹ ਫੋਨ ਸਿਰਫ ਇਕ ਵੇਰੀਐਂਟ 8 ਜੀਬੀ ਰੈਮ ਅਤੇ 128 ਜੀਬੀ ਇੰਟਰਨਲ ਸਟੋਰੇਜ ਦੇ ਨਾਲ ਬਾਜ਼ਾਰ 'ਚ ਲਾਂਚ ਕੀਤਾ ਜਾਵੇਗਾ।


ਅਗਲੇ ਮਹੀਨੇ ਕੀਤਾ ਜਾਵੇਗਾ ਲਾਂਚ:

ਆਪਣੀ ਰਿਲੀਜ਼ ਡੇਟ ਦੀ ਗੱਲ ਕਰੀਏ ਤਾਂ ਵੀਵੋ ਵੀ 20 ਪ੍ਰੋ 5 ਜੀ ਦਸੰਬਰ ਦੇ ਤੀਜੇ ਹਫਤੇ ਤੱਕ ਲਾਂਚ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਦੇਸ਼ ਭਰ ਦੇ ਆਫਲਾਈਨ ਰਿਟੇਲ ਸਟੋਰ ਰਾਹੀਂ ਪ੍ਰੀ-ਬੁਕਿੰਗ ਸ਼ੁਰੂ ਕੀਤੀ ਜਾ ਚੁੱਕੀ ਹੈ।

ਸਪੇਸੀਫਿਕੇਸ਼ਨ:

ਵੀਵੋ ਵੀ 20 ਪ੍ਰੋ 5 ਜੀ 'ਚ 6.44 ਇੰਚ ਦੀ ਫੁੱਲ ਐਚਡੀ + ਐਮੋਲੇਡ ਡਿਸਪਲੇਅ ਦਿੱਤੀ ਜਾ ਸਕਦੀ ਹੈ। ਫੋਨ 'ਚ ਸਨੈਪਡ੍ਰੈਗਨ 765 ਜੀ ਚਿੱਪਸੈੱਟ, 8 ਜੀਬੀ ਰੈਮ ਅਤੇ 128 ਜੀਬੀ ਇਨਬਿਲਟ ਸਟੋਰੇਜ ਵਰਗੀਆਂ ਵਿਸ਼ੇਸ਼ਤਾਵਾਂ ਦਿੱਤੀਆਂ ਗਈਆਂ ਹਨ। ਇਸ 'ਚ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਦਿੱਤਾ ਜਾ ਸਕਦਾ ਹੈ। ਇਹ ਫੋਨ ਐਂਡਰਾਇਡ 11 ਬੇਸਡ ਫਨਟਚ ਓਐਸ 11 'ਤੇ ਕੰਮ ਕਰੇਗਾ। ਇਸ ਨੂੰ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਜਾ ਸਕਦਾ ਹੈ ਜੋ 64 ਮੈਗਾਪਿਕਸਲ, 8 ਮੈਗਾਪਿਕਸਲ ਵਾਈਡ-ਐਂਗਲ ਲੈਂਜ਼ ਅਤੇ 2 ਮੈਗਾਪਿਕਸਲ ਦਾ ਸੈਂਸਰ ਹੈ।