ਭਾਰਤੀ ਜੀਵਨ ਬੀਮਾ ਨਿਗਮ (LIC) ਰਾਹੀਂ ਬੀਮਾ ਕਰਵਾ ਕੇ ਕਈ ਤਰ੍ਹਾਂ ਦੇ ਲਾਭ ਲਏ ਜਾ ਸਕਦੇ ਹਨ। LIC ਦੇ ਲਾਈਫ਼–ਇਨਸ਼ਯੋਰੈਂਸ ਪਲੈਨ ਵਿੱਚ ਜ਼ਿੰਦਗੀ ਨਾਲ ਤੇ ਜ਼ਿੰਦਗੀ ਤੋਂ ਬਾਅਦ ਦੋਵੇਂ ਮਾਮਲਿਆਂ ’ਚ ਗਾਹਕ ਨੂੰ ਜਾਂ ਗਾਹਕ ਦੇ ਪਰਿਵਾਰ ਨੁੰ ਫ਼ਾਇਦਾ ਮਿਲਦਾ ਹੈ। ਐਲਆਈਸੀ ਰਾਹੀਂ ਬੀਮਾ ਤੋਂ ਟੈਕਸ ਛੋਟ ਦਾ ਲਾਹਾ ਵੀ ਲਿਆ ਜਾ ਸਕਦਾ ਹੈ। ਆਮਦਨ ਟੈਕਸ ਦੇ ਕਾਨੂੰਨ ਦੇ ਸੈਕਸ਼ਨ 80ਸੀ ਅਧੀਨ ਵੱਧ ਤੋਂ ਵੱਧ 1.5 ਲੱਖ ਰੁਪਏ ਦਾ ਨਿਵੇਸ਼ ਕਰ ਕੇ ਟੈਕਸ ਡਿਡਕਸ਼ਨ ਕਲੇਮ ਦਾ ਫ਼ਾਇਦਾ ਲਿਆ ਜਾ ਸਕਦਾ ਹੈ।


ਟੈਕਸ ਬਚਾਉਣ ਲਈ ਇਨ੍ਹਾਂ ਪਲੈਨਜ਼ ਦਾ ਲਾਭ ਲਿਆ ਜਾ ਸਕਦਾ ਹੈ:


ਨਿਊ ਐਂਡੋਮੈਂਟ ਪਲੈਨ (914) ਇਸ ਪਲੈਨ ਲਈ 8 ਤੋਂ 55 ਸਾਲ ਦੀ ਉਮਰ ਹੋਣੀ ਚਾਹੀਦੀ ਹੈ। ਇਸ ਪਲੈਨਦੀ ਟਰਮ 12 ਤੋਂ 35 ਸਾਲ ਹੁੰਦੀ ਹੈ। ਇਸ ਅਧੀਨ ਘੱਟੋ-ਘੱਟ ਇੱਕ ਲੱਖ ਰੁਪਏ ਦਾ ਬੀਮਾ ਕੀਤਾ ਜਾਂਦਾ ਹੈ ਤੇ ਵੱਧ ਤੋਂ ਵੱਧ ਦੀ ਕੋਈ ਸੀਮਾ ਨਹੀਂ ਹੈ। ਸਮਾਂ-ਮਿਆਦ ਪੂਰੀ ਹੋਣ ’ਤੇ ਮੈਚਿਓਰਿਟੀ ਰਕਮ ਮਿਲਦੀ ਹੈ।


ਜੀਵਨ ਆਨੰਦ (915) ਇਹ ਵੀ ਲਗਭਗ ‘ਨਿਊ ਐਂਡੋਮੈਂਟ ਪਲੈਨ’ (914) ਵਰਗਾ ਹੈ। ਇਸ ਵਿੱਚ ਫ਼ਰਕ ਇਹੋ ਹੈ ਕਿ ਉਮਰ ਘੱਟੋ ਘੱਟ 18 ਤੇ ਵੱਧ ਤੋਂ ਵੱਧ 50 ਸਾਲ ਹੋਣੀ ਚਾਹੀਦੀ ਹੈ।


ਜੀਵਨ ਲਕਸ਼ਯ (933) ਇਸ ਪਲੈਨ ਅਧੀਨ ਬੀਮਾਧਾਰਕ ਦੀ ਉਮਰ ਘੱਟ ਤੋਂ ਘੱਟ 18 ਤੇ ਵੱਧ ਤੋਂ ਵੱਧ 50 ਸਾਲ ਹੋਣੀ ਚਾਹੀਦੀ ਹੈ। ਇਸ ਪਾਲਿਸੀ ਦੀ ਸਮਾਂ-ਮਿਆਦ 13 ਤੋਂ 25 ਸਾਲ ਹੁੰਦੀ ਹੈ। ਘੱਟੋ-ਘੱਟ ਬੀਮਾ 1 ਲੱਖ ਦਾ ਕੀਤਾ ਜਾਂਦਾ ਹੈ ਤੇ ਵੱਧ ਤੋਂ ਵੱਧ ਸੀਮਾ ਕੋਈ ਨਹੀਂ ਹੈ। ਇਸ ਦੇ ਆਖ਼ਰੀ ਤਿੰਨ ਸਾਲ ਕੋਈ ਪ੍ਰੀਮੀਅਮ ਨਹੀਂ ਦੇਣਾ ਪੈਂਦਾ।


ਜੀਵਨ ਲਾਭ (936) ਇਹਾ ਬੀਮਾ 8 ਸਾਲ ਤੋਂ ਲੈ ਕੇ ਵੱਧ ਤੋਂ 59 ਸਾਲ ਤੱਕ ਦੇ ਵਿਅਕਤੀ ਦਾ ਕੀਤਾ ਜਾ ਸਕਦਾ ਹੈ। ਇਸ ਅਧੀਨ ਘੱਟੋ-ਘੱਟ ਦੋ ਲੱਖ ਰੁਪਏ ਦਾ ਬੀਮਾ ਕੀਤਾ ਜਾਂਦਾ ਹੈ। ਇਸ ਵਿੱਚ 16 ਸਾਲ ਦੇ ਪਲੈਨ ਵਿੱਚ 10 ਸਾਲ ਹੀ ਪ੍ਰੀਮੀਅਮ ਦੇਣਾ ਪੈਂਦਾ ਹੈ। ਇੰਝ ਹੀ ਦੂਜੇ 21 ਸਾਲ ਦੇ ਪਲੈਨ ਵਿੱਚ 15 ਸਾਲ ਹੀ ਪ੍ਰੀਮੀਅਮ ਦੇਣਾ ਹੋਵੇਗਾ। 25 ਸਾਲ ਦੇ ਪਲੈਨ ਵਿੱਚ 16 ਸਾਲ ਪ੍ਰੀਮੀਅਮ ਦੇਣਾ ਹੋਵੇਗਾ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904