ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਦੇਸ਼ ’ਚ ਡਿਜੀਟਲ ਭੁਗਤਾਨ ਨੂੰ ਹੱਲਾਸ਼ੇਰੀ ਮਿਲੀ ਹੈ। ਡਿਜੀਟਲ ਲੈਣ-ਦੇਣ ’ਚ ਅਸੀਂ ਗੂਗਲ ਪੇਅ, ਫ਼ੋਨ ਪੇ, ਪੇਅਟੀਐਮ ਜਿਹੇ ਐਪਸ ਵਿੱਚ ਯੂਪੀਆਈ (UPI) ਦੀ ਵਰਤੋਂ ਕਰਦੇ ਹਾਂ। ਯੂਪੀਆਈ ਕਿਵੇਂ ਕੰਮ ਕਰਦਾ ਹੈ ਤੇ ਇਸ ਦੀ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ। ਆਓ ਜਾਣੀਓ:
UPI ਅਸਲ ’ਚ ‘ਯੂਨੀਫ਼ਾਈਡ ਪੇਅਮੈਂਟਸ ਇੰਟਰਫ਼ੇਸ’ (Unified Payments Interface) ਡਿਜੀਟਲ ਭੁਗਤਾਨ ਦਾ ਆਸਾਨ ਤਰੀਕਾ ਹੈ, ਜੋ ਮੋਬਾਈਲ ਐਪਸ ਰਾਹੀਂ ਤੁਹਾਡੇ ਬੈਂਕ ਖਾਤੇ ਨਾਲ ਜੁੜਿਆ ਹੁੰਦਾ ਹੈ। ਇਹ ਡਿਜੀਟਲ ਭੁਗਤਾਨ ਦਾ ਆਸਾਨ ਤੇ ਸੁਰੱਖਿਅਤ ਤਰੀਕਾ ਹੈ। ਤੁਸੀਂ ਇਸ ਨਾਲ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਪੈਸੇ ਭੇਜ ਸਕਦੇ ਹੋ। ਇਸ ਨਾਲ ਤੁਸੀਂ ਹਰ ਤਰ੍ਹਾਂ ਦੇ ਬਿੱਲ, ਔਨਲਾਈਨ ਖ਼ਰੀਦਦਾਰੀ, ਫ਼ੰਡ ਟ੍ਰਾਂਸਫ਼ਰ ਬਹੁਤ ਆਸਾਨੀ ਨਾਲ ਕਰ ਸਕਦੇ ਹੋ।
UPI ਸਿਸਟਮ Immediate Payment Service ਉੱਤੇ ਕੰਮ ਕਰਦਾ ਹੈ। ਇਹ ਸੇਵਾ ਨੈੱਟ ਬੈਂਕਿੰਗ ਲਈ ਵਰਤੀ ਜਾਂਦੀ ਹੈ। ਸਮਾਰਟਫ਼ੋਨ ’ਚ ਤੁਸੀਂ ਆਪਣਾ UPI ਪਿੰਨ ਨੰਬਰ ਜੈਨਰੇਟ ਕਰਦੇ ਹੋ, ਤਾਂ ਇਹ ਤੁਹਾਡਾ ਅਕਾਊਂਟ ਨੰਬਰ ਹੀ ਹੁੰਦਾ ਹੈ। ਇਸ ਰਾਹੀਂ ਤੁਸੀਂ ਬਿੱਲਾਂ ਦੇ ਭੁਗਤਾਨ ਤੋਂ ਇਲਾਵਾ ਹੋਰ ਟ੍ਰਾਂਜ਼ੈਕਸ਼ਨ ਭਾਵ ਲੈਣ-ਦੇਣ ਕਰ ਸਕਦੇ ਹੋ।
ਹਰੇਕ ਬੈਂਕ ਦੀ ਇੱਕ ਵੱਖਰੀ UPI ਐਪ ਹੁੰਦੀ ਹੈ। ਆਪਣੇ ਸਮਾਰਟਫ਼ੋਨ ਦੇ ਪਲੇਅ ਸਟੋਰ ’ਚ ਜਾ ਕੇ ਆਪਣੇ ਬੈਂਕ ਦੀ UPI ਐਪ ਲੱਭ ਕੇ ਉਸ ਨੂੰ ਡਾਊਨਲੋਡ ਕਰ ਸਕਦੇ ਹੋ। ਉਸ ਨੂੰ ਇੰਸਟਾਲ ਕਰਨ ਤੋਂ ਬਾਅਦ ਉਸ ਨੂੰ ਸਾਈਨ ਇਨ ਕਰਨਾ ਹੋਵੇਗਾ। ਫਿਰ ਉੱਥੇ ਤੁਹਾਨੂੰ ਆਪਣੇ ਬੈਂਕ ਦੇ ਵੇਰਵੇ ਭਰਕੇ UPI ਖਾਤਾ ਬਣਾ ਸਕਦੇ ਹੋ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin