ਮਾਰੂਤੀ ਸੁਜ਼ੂਕੀ ਸਵਿਫ਼ਟ ਹੋਈ ਹਾਈਬ੍ਰਿਡ, ਐਵਰੇਜ ਜਾਣ ਹੋ ਜਾਓਗੇ ਹੈਰਾਨ
ਡਿਜ਼ਾਈਨ ਦੇ ਮਾਮਲੇ ਵਿੱਚ ਸਵਿਫ਼ਟ ਹਾਈਬ੍ਰਿਡ ਤੇ ਆਮ ਸਵਿਫ਼ਟ ਵਿੱਚ ਜ਼ਿਆਦਾ ਅੰਤਰ ਨਹੀਂ ਹੈ। ਹਾਈਬ੍ਰਿਡ ਕਾਰ ਵਿੱਚ ਹਨੀਕੌਂਬ ਮੈਸ਼ ਫਰੰਟ ਗਰਿੱਲ ਤੇ ਫਰੰਡ ਫੈਂਡਰ ਉੱਤੇ ਹਾਈਬ੍ਰਿਡ ਬੈਜਿੰਗ ਦਿੱਤੀ ਗਈ ਹੈ, ਜੋ ਰਤਾ ਕੁ ਵਖਰੇਵਾਂ ਉਜਾਗਰ ਕਰਦੇ ਹਨ।
ਮਾਰੂਤੀ ਸੁਜ਼ੂਕੀ ਫਰਵਰੀ ਵਿੱਚ ਹੋਏ ਆਟੋ ਐਕਸਪੋ-2018 ਵਿੱਚ ਵੀ ਸਵਿਫ਼ਟ ਹਾਈਬ੍ਰਿਡ ਪੇਸ਼ ਕੀਤੀ ਸੀ। ਹਾਲਾਂਕਿ, ਕੰਪਨੀ ਨੇ ਹਾਲੇ ਤਕ ਐਲਾਨ ਨਹੀਂ ਕੀਤਾ ਹੈ ਕਿ ਇਸ ਨੂੰ ਭਾਰਤੀ ਬਾਜ਼ਾਰ ਵਿੱਚ ਉਤਾਰਿਆ ਜਾਵੇਗਾ ਕਿ ਨਾ।
ਹੁਣ ਚੱਲਦੇ ਹਾਂ ਕੈਬਿਨ ਵਾਲੇ ਪਾਸੇ- ਸਵਿਫ਼ਟ ਹਾਈਬ੍ਰਿਡ ਦੇ ਗੀਅਰ ਲੀਵਰ 'ਤੇ ਨੀਲੇ ਰੰਗ ਦੀ ਫਿਨੀਸ਼ਿੰਗ ਦਿੱਤੀ ਗਈ ਹੈ। ਇੰਸਟਰੂਮੈਂਟ ਕਲੱਸਟਰ ਮਲਟੀ ਇਨਫੌਰਮੇਸ਼ਨ ਡਿਸਪਲੇਅ (ਐਮਆਈਡੀ) ਲੱਗੀ ਹੈ, ਇਸ ਤੋਂ ਇਲਾਵਾ ਉੱਪਰ ਵਾਲੇ ਹਿੱਸੇ 'ਤੇ ਨੀਲੀ ਲਾਈਟ ਲੱਗੀ ਹੈ। ਪੈਦਲ ਚੱਲਣ ਵਾਲਿਆਂ ਦਾ ਧਿਆਨ ਰੱਖਣ ਲਈ ਇਸ ਵਿੱਚ ਲੇਜ਼ਰ ਤੇ ਕੈਮਰਾ ਜਿਹੇ ਫੀਚਰ ਵੀ ਦਿੱਤੇ ਗਏ ਹਨ। ਬ੍ਰੇਕਿੰਗ ਸਿਸਟਮ ਬਿਹਤਰ ਕਰਨ ਲਈ ਇਸ ਵਿੱਚ ਡਿਊਲ ਸੈਂਸਰ ਬ੍ਰੇਕ ਦਿੱਤੇ ਗਏ ਹਨ।
ਸਵਿਫ਼ਟ ਹਾਈਬ੍ਰਿਡ ਵਿੱਚ ਲੱਗੀ ਇਲੈਕਟ੍ਰਿਕ ਮੋਟਰ ਦੀ ਪਾਵਰ 13.6 ਪੀਐਸ ਤੇ 30 ਐਨਐਮ ਟਾਰਕ ਪੈਦਾ ਕਰਦੀ ਹੈ। ਇਸ ਵਿੱਚ 100 ਵਾਟ ਦੀ ਲੀਥੀਅਮ ਆਇਨ ਬੈਟਰੀ ਹੈ ਜੋ ਮੋਟਰ ਨੂੰ ਤਾਕਤ ਦਿੰਦੀ ਹੈ। ਜਾਪਾਨ ਵਿੱਚ ਸਵਿਫ਼ਟ ਹਾਈਬ੍ਰਿਡ ਦੀ ਐਵਰੇਜ 32 ਕਿਲੋਮੀਟਰ ਪ੍ਰਤੀ ਲੀਟਰ ਹੈ, ਜੋ ਭਾਰਤ ਵਿੱਚ ਉਪਲਬਧ ਸਵਿਫ਼ਟ ਤੋਂ 10 ਕਿਲੋਮੀਟਰ ਜ਼ਿਆਦਾ ਹੈ।
ਸਵਿਫ਼ਟ ਹਾਈਬ੍ਰਿਡ ਵਿੱਚ 1.2 ਲੀਟਰ ਦੇ 12ਸੀ ਪੈਟ੍ਰੌਲ ਇੰਜਣ ਨਾਲ ਇੱਕ ਇਲੈਕਟ੍ਰੌਨਿਕ ਮੋਟਰ ਵੀ ਲੱਗੀ ਹੈ। ਇਸ ਦੀ ਪਾਵਵਰ 91 ਪੀਐਸ ਤੇ ਟਾਰਕ 118 ਐਨਐਮ ਹੈ। ਇਹ ਇੰਜਣ 5-ਸਪੀਡ ਆਟੋਮੇਟਿਡ ਮੈਨੂਅਲ ਟ੍ਰਾਂਸਮਿਸ਼ਨ ਦਿੱਤਾ ਜਾ ਰਿਹਾ ਹੈ। ਜੇਕਰ ਭਾਰਤ ਵਿੱਚ ਆਉਂਦੀ ਸਵਿਫ਼ਟ ਦੀ ਗੱਲ ਕਰੀਏ ਤਾਂ ਇਸ ਵਿੱਚ 1197 ਸੀਸੀ ਦਾ 12ਬੀ ਪੈਟ੍ਰੌਲ ਇੰਜਣ ਲੱਗਾ ਹੋਇਆ ਹੈ ਜੋ 83 ਪੀਐਸ ਤੇ 113 ਐਨਐਮ ਦਾ ਟੌਰਕ ਦਿੱਤਾ।
ਸੁਜ਼ੂਕੀ ਨੇ ਇੰਡੋਨੇਸ਼ੀਆ ਆਟੋ ਸ਼ੋਅ-2018 ਵਿੱਚ ਸਵਿਫ਼ਟ ਦੇ ਹਾਈਬ੍ਰਿਡ ਅਵਤਾਰ ਤੋਂ ਪਰਦਾ ਚੁੱਕਿਆ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦ ਸਵਿਫ਼ਟ ਹਾਈਬ੍ਰਿਡ ਨੂੰ ਦੁਨੀਆ ਦੇ ਸਾਹਮਣੇ ਲਿਆਂਦਾ ਗਿਆ ਹੋਵੇ, ਇਸ ਤੋਂ ਪਹਿਲਾਂ ਵੀ ਕੰਪਨੀ ਇਸ ਕਾਰ ਨੂੰ ਕਈ ਵਾਰ ਦਿਖਾ ਚੁੱਕੀ ਹੈ। ਜੁਲਾਈ 2017 ਤੋਂ ਇਹ ਜਾਪਾਨ ਵਿੱਚ ਵਿਕਰੀ ਲਈ ਉਪਲਬਧ ਹੈ।