ਨਵੀਂ ਦਿੱਲੀ: ਵੱਡੀਆਂ ਟੈਲੀਕੌਮ ਕੰਪਨੀਆਂ 'ਚ ਗਿਣੀ ਜਾਣ ਵਾਲੀ ਰਿਲਾਇੰਸ ਜੀਓ ਨੇ ਆਪਣੇ ਸਭ ਤੋਂ ਸਸਤੇ ਪਲੈਨ ਦੀਆਂ ਸੁਵਿਧਾਵਾਂ ਵਾਧਾ ਦਿੱਤੀਆਂ ਹਨ। ਜੀਓ ਦੇ ਸਸਤੇ 4 ਜੀ ਡੇਟਾ ਵਾਊਚਰ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ ਸਿਰਫ 11 ਰੁਪਏ ਹੈ। 11 ਰੁਪਏ ਦੇ ਰਿਚਾਰਜ ਵਿੱਚ ਤੁਹਾਨੂੰ ਇੱਕ ਵਾਧੂ 1 ਜੀਬੀ ਡਾਟਾ ਮਿਲਦਾ ਹੈ, ਜਿਸ ਦੀ ਵਰਤੋਂ ਤੁਸੀਂ ਆਪਣੀ ਮੌਜੂਦਾ ਪਲੈਨ ਦੇ ਨਾਲ ਕਰ ਸਕਦੇ ਹੋ।


 


ਇਸ ਦੀ ਵੈਧਤਾ ਤੁਹਾਡੇ ਮੌਜੂਦਾ ਪਲੈਨ 'ਤੇ ਨਿਰਭਰ ਕਰੇਗੀ। ਜੇ ਤੁਸੀਂ 199 ਰੁਪਏ ਦਾ ਪ੍ਰੀਪੇਡ ਪਲੈਨ ਲਿਆ ਹੈ, ਜਿਸ ਵਿੱਚ ਤੁਹਾਨੂੰ 28 ਦਿਨਾਂ ਤੱਕ ਦੀ ਵੈਧਤਾ ਦੇ ਨਾਲ 1.5 ਜੀਬੀ ਡੇਟਾ ਮਿਲਦਾ ਹੈ। ਅਜਿਹੇ 'ਚ, ਜੇ ਤੁਸੀਂ 11 ਰੁਪਏ ਦੇ ਵਾਊਚਰ ਨੂੰ ਐਕਟਿਵ ਕਰਦੇ ਹੋ, ਤਾਂ ਤੁਹਾਨੂੰ ਇਸ ਦੇ ਇਲਾਵਾ 1 ਜੀਬੀ ਡੇਟਾ ਦਿੱਤਾ ਜਾਵੇਗਾ, ਜਿਸ ਦੀ ਵਰਤੋਂ ਤੁਸੀਂ 28 ਦਿਨਾਂ ਤੱਕ ਕਰ ਸਕਦੇ ਹੋ।


ਸ਼ਿਮਲਾ ਪਹੁੰਚੀ ਉਰਵਸ਼ੀ ਰੌਤੇਲਾ ਨੇ ਕੀਤੀ ਕਿਸਾਨਾਂ ਦੀ ਹਮਾਇਤ


ਤੁਹਾਨੂੰ ਦੱਸ ਦੇਈਏ ਕਿ 11 ਰੁਪਏ ਦੇ ਰੀਚਾਰਜ ਵਿੱਚ 1 ਜੀਬੀ ਦੀ ਥਾਂ ਸਿਰਫ 800 ਐਮਬੀ ਡੇਟਾ ਮਿਲਦਾ ਸੀ, ਪਰ ਪਿਛਲੇ ਮਹੀਨੇ ਜਨਵਰੀ ਵਿੱਚ ਕੰਪਨੀ ਨੇ ਇਸ ਵਿੱਚ 200 ਐਮਬੀ ਡੇਟਾ ਵਧਾ ਦਿੱਤਾ ਹੈ। ਜਿਸ ਦੇ ਨਾਲ ਹੁਣ ਤੁਸੀਂ 11 ਰੁਪਏ ਦੇ ਡੇਟਾ ਐਡ-ਆਨ ਪੈਕ 'ਤੇ 1 ਜੀਬੀ 4 ਜੀ ਡੇਟਾ ਪ੍ਰਾਪਤ ਕਰੋਗੇ।


 


11 ਰੁਪਏ ਦੇ ਪੈਕ ਤੋਂ ਇਲਾਵਾ ਡੇਟਾ ਵਾਊਚਰਾਂ ਦੀ ਗੱਲ ਕਰੀਏ ਤਾਂ ਤੁਹਾਨੂੰ ਇਸ ਤੋਂ ਇਲਾਵਾ 3 ਹੋਰ ਵਾਊਚਰ ਮਿਲਣਗੇ। 11 ਰੁਪਏ ਤੋਂ ਬਾਅਦ ਇਸ 'ਚ 21 ਰੁਪਏ, 51 ਰੁਪਏ ਅਤੇ 101 ਰੁਪਏ ਦਾ ਡੇਟਾ ਐਡ-ਆਨ ਪੈਕ ਮਿਲਦਾ ਹੈ, ਜਿਸ 'ਚ ਤੁਹਾਨੂੰ ਵੈਧਤਾ ਤੋਂ ਬਿਨਾਂ ਡੇਟਾ ਮਿਲਦਾ ਹੈ।