Highest range gun in the world: ਜਦੋਂ ਰੂਸ ਤੇ ਯੂਕਰੇਨ ਵਿਚਾਲੇ ਜੰਗ ਸ਼ੁਰੂ ਹੋਈ ਤਾਂ ਇਸ ਦੌਰਾਨ ਕਈ ਅਜਿਹੇ ਹਥਿਆਰ ਸਾਹਮਣੇ ਆਏ ਜਿਨ੍ਹਾਂ ਨੂੰ ਦੁਨੀਆ ਨੇ ਕਦੇ ਦੇਖਿਆ ਤੱਕ ਨਹੀਂ ਸੀ। ਇਨ੍ਹਾਂ ਵਿੱਚੋਂ ਇੱਕ ਹਥਿਆਰ ਸਨਾਈਪੈਕਸ ਐਲੀਗੇਟਰ ਰਾਈਫਲ ਸੀ। ਇਸ ਨੂੰ ਦੁਨੀਆ ਦੀ ਸਭ ਤੋਂ ਲੰਬੀ ਰੇਂਜ ਵਾਲੀ ਰਾਈਫਲ ਕਿਹਾ ਜਾਂਦਾ ਹੈ। ਇਸ ਦੇ ਨਾਲ ਹੀ ਇਹ ਇੰਨੀ ਸ਼ਕਤੀਸ਼ਾਲੀ ਹੈ ਕਿ ਇਹ ਅਸਮਾਨ ਵਿੱਚ ਉੱਡਦੇ ਹਵਾਈ ਜਹਾਜ਼ ਨੂੰ ਜ਼ਮੀਨ ਤੋਂ ਹੀ ਨਿਸ਼ਾਨਾ ਲਾ ਕੇ ਹੇਠਾਂ ਸੁੱਟ ਸਕਦੀ ਹੈ। ਇਸ ਰਾਈਫਲ ਦੀ ਮਦਦ ਨਾਲ ਯੂਕਰੇਨ ਦੇ ਸੈਨਿਕਾਂ ਨੇ ਰੂਸ ਦੇ ਕਈ ਬਖਤਰਬੰਦ ਵਾਹਨਾਂ, ਟੈਂਕਾਂ ਤੇ ਜਹਾਜ਼ਾਂ ਨੂੰ ਮਲੀਆਮੇਟ ਕਰ ਦਿੱਤਾ।
ਅਸੀਂ ਜਿਸ ਰਾਈਫਲ ਦੀ ਗੱਲ ਕਰ ਰਹੇ ਹਾਂ ਉਹ ਸਨਾਈਪੈਕਸ ਐਲੀਗੇਟਰ ਐਂਟੀ-ਮਟੀਰੀਅਲ ਰਾਈਫਲ ਹੈ। ਇੱਥੇ ਐਂਟੀ-ਮਟੀਰੀਅਲ ਦਾ ਮਤਲਬ ਹੈ ਕਿ ਤੁਸੀਂ ਕਿਸੇ ਵੀ ਧਾਤ ਵਾਲੇ ਟਾਰਗੇਟ 'ਤੇ ਸਿੱਧਾ ਹਮਲਾ ਕਰ ਸਕਦੇ ਹੋ। ਇਸ ਨੂੰ ਸਾਲ 2020 ਵਿੱਚ ਬਣਾਇਆ ਗਿਆ ਸੀ। ਇਸ ਖਤਰਨਾਕ ਬੰਦੂਕ ਨੂੰ ਬਣਾਉਣ ਵਾਲੀ ਕੰਪਨੀ XADO Holding Limited ਹੈ।
ਹਾਲਾਂਕਿ, ਪੂਰੀ ਦੁਨੀਆ ਵਿੱਚ ਇਹ ਸਿਰਫ ਯੂਕਰੇਨ, ਜਰਮਨੀ ਤੇ ਨੀਦਰਲੈਂਡ ਵਿੱਚ ਬਣਾਈ ਜਾਂਦੀ ਹੈ। 25 ਕਿੱਲੋ ਦੀ ਇਸ ਬੰਦੂਕ ਦੀ ਲੰਬਾਈ ਕਿਸੇ ਵੀ ਆਮ ਆਦਮੀ ਨਾਲੋਂ ਵੱਧ ਹੈ। ਇਸ ਬੰਦੂਕ ਦੀ ਸਿਰਫ ਬੈਰਲ ਹੀ 3.93 ਫੁੱਟ ਲੰਬੀ ਹੈ। ਇਸ ਬੰਦੂਕ ਨਾਲ ਤੁਸੀਂ 7 ਕਿਲੋਮੀਟਰ ਦੂਰ ਤੱਕ ਨਿਸ਼ਾਨਾ ਫੁੰਡ ਸਕਦੇ ਹੋ।
ਇਸ ਖ਼ਤਰਨਾਕ ਸਨਾਈਪਰ ਗਨ ਦੀ ਰੇਂਜ ਜਿੰਨੀ ਮਾਰੂ ਹੈ, ਓਨੀ ਹੀ ਖ਼ਤਰਨਾਕ ਇਸ ਤੋਂ ਚੱਲੀ ਗੋਲੀ ਦੀ ਰਫ਼ਤਾਰ ਵੀ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਬੰਦੂਕ ਤੋਂ ਚਲਾਈ ਗਈ ਗੋਲੀ ਹਰ ਸਕਿੰਟ ਇੱਕ ਕਿਲੋਮੀਟਰ ਦਾ ਸਫਰ ਤੈਅ ਕਰਦੀ ਹੈ। ਯਾਨੀ ਜੇਕਰ ਤੁਹਾਡਾ ਨਿਸ਼ਾਨਾ ਦੋ ਕਿਲੋਮੀਟਰ ਦੂਰ ਹੈ ਤਾਂ ਟ੍ਰਿੱਗਰ ਦਬਾਉਣ ਦੇ ਦੋ ਸਕਿੰਟਾਂ ਵਿੱਚ ਹੀ ਤੁਹਾਡਾ ਦੁਸ਼ਮਣ ਉੱਥੇ ਹੀ ਤਬਾਹ ਹੋ ਜਾਵੇਗਾ।
ਇਸ ਬੰਦੂਕ ਦੇ ਇੱਕ ਮੈਗਜ਼ੀਨ ਵਿੱਚ ਪੰਜ ਰਾਉਂਡ ਹੁੰਦੇ ਹਨ। ਭਾਵ, ਇੱਕ ਵਾਰ ਜਦੋਂ ਤੁਸੀਂ ਮੈਗਜ਼ੀਨ ਨੂੰ ਲੋਡ ਕਰ ਲੈਂਦੇ ਹੋ, ਤਾਂ ਤੁਸੀਂ ਪੰਜ ਟਾਰਗੇਟਾਂ ਨੂੰ ਨਿਸ਼ਾਨਾ ਬਣਾ ਸਕਦੇ ਹੋ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਬੰਦੂਕ ਦੀ ਗੋਲੀ 4.48 ਇੰਚ ਲੰਬੀ ਹੈ। ਭਾਵ, ਜੇ ਇਹ ਮਨੁੱਖੀ ਸਰੀਰ ਵਿੱਚ ਦਾਖਲ ਹੁੰਦੀ ਹੈ, ਤਾਂ ਇਹ ਉਸ ਦੇ ਚੀਥੜੇ ਉਡਾ ਦੇਵੇਗੀ। ਇਹ ਇੰਨੀ ਖਤਰਨਾਕ ਹੈ ਕਿ ਇਹ ਲੋਹੇ ਦੇ ਵਾਹਨਾਂ ਨੂੰ ਵੀ ਵਿੰਨ੍ਹ ਦਿੰਦੀ ਹੈ।