Chandigarh News: ਸ਼ਨੀਵਾਰ ਨੂੰ ਚੰਡੀਗੜ੍ਹ ਤੋਂ ਜੈਪੁਰ ਜਾ ਰਹੀ ਇੰਡੀਗੋ ਏਅਰਲਾਈਨਜ਼ ਦੀ ਫਲਾਈਟ ਨੰਬਰ 6E7261 ਦੇ ਯਾਤਰੀਆਂ ਨੂੰ ਏਅਰ ਕੰਡੀਸ਼ਨਰ ਚਾਲੂ ਨਾ ਹੋਣ ਕਾਰਨ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਯਾਤਰੀਆਂ ਦਾ 1 ਘੰਟਾ 10 ਮਿੰਟ ਦਾ ਸਫ਼ਰ ਬੜੀ ਮੁਸ਼ਕਲ ਨਾਲ ਕੱਟਿਆ ਗਿਆ। ਯਾਤਰੀ ਪਸੀਨਾ ਪੂੰਝਦੇ ਦੇਖੇ ਗਏ ਜਦੋਂ ਕਿ ਏਅਰ ਹੋਸਟੈਸ ਉਨ੍ਹਾਂ ਨੂੰ ਟਿਸ਼ੂ ਪੇਪਰ ਵੰਡਦੀਆਂ ਰਹੀਆਂ। 



ਹਾਸਲ ਜਾਣਕਾਰੀ ਮੁਤਾਬਕ ਇਸ ਫਲਾਈਟ 'ਚ ਚੰਡੀਗੜ੍ਹ ਤੋਂ ਟੇਕਆਫ ਤੋਂ ਲੈ ਕੇ ਜੈਪੁਰ 'ਚ ਲੈਂਡਿੰਗ ਤੱਕ ਏਸੀ ਨੇ ਕੰਮ ਨਹੀਂ ਕੀਤਾ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸ ਸਬੰਧੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਯਾਤਰੀਆਂ ਨੂੰ ਪਹਿਲੇ 10-15 ਮਿੰਟ ਧੁੱਪ 'ਚ ਖੜ੍ਹਾ ਹੋਣਾ ਪਿਆ। ਜਦੋਂ ਯਾਤਰੀ ਫਲਾਈਟ 'ਚ ਬੈਠੇ ਤਾਂ ਉਨ੍ਹਾਂ ਨੂੰ ਲੱਗਾ ਕਿ ਗਰਮੀ ਤੋਂ ਕੁਝ ਰਾਹਤ ਮਿਲੇਗੀ ਪਰ ਫਲਾਈਟ ਦਾ ਏਸੀ ਬੰਦ ਸੀ। 







ਯਾਤਰੀਆਂ ਨੇ ਏਸੀ ਦੇ ਕੰਮ ਨਾ ਕਰਨ ਦੀ ਸ਼ਿਕਾਇਤ ਏਅਰਕ੍ਰਾਫਟ ਸਟਾਫ ਨੂੰ ਕੀਤੀ ਪਰ ਏਅਰਲਾਈਨਜ਼ ਨੇ ਏਸੀ ਦੇ ਕੰਮ ਨਾ ਕਰਨ ਦਾ ਕਾਰਨ ਹੀ ਨਹੀਂ ਦੱਸਿਆ। ਹੁੰਮਸ ਭਰੀ ਗਰਮੀ ਕਾਰਨ ਛੋਟੇ ਬੱਚਿਆਂ ਤੋਂ ਲੈ ਕੇ ਔਰਤਾਂ ਤੇ ਬਜ਼ੁਰਗਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਯਾਤਰੀਆਂ ਨੇ ਵਿਰੋਧ ਕੀਤਾ ਤਾਂ ਏਅਰ ਹੋਸਟੈਸ ਨੇ ਪਸੀਨਾ ਪੂੰਝਣ ਲਈ ਟਿਸ਼ੂ ਪੇਪਰ ਵੰਡਣੇ ਸ਼ੁਰੂ ਕਰ ਦਿੱਤੇ।


ਦੱਸ ਦਈਏ ਕਿ 72 ਸੀਟਰ ATR ਚੰਡੀਗੜ੍ਹ ਤੋਂ ਜੈਪੁਰ ਵਿਚਕਾਰ ਚੱਲਦੀ ਹੈ। ਟੇਕਆਫ ਤੋਂ ਬਾਅਦ ਜਦੋਂ ਇੰਜਣ ਪੂਰੀ ਰਫਤਾਰ ਨਾਲ ਚੱਲਣ ਲੱਗਦਾ ਹੈ ਤਾਂ ਅਜਿਹਾ ਬਹੁਤ ਘੱਟ ਹੁੰਦਾ ਹੈ ਕਿ ਏਸੀ ਜਹਾਜ਼ ਵਿੱਚ ਕੰਮ ਨਾ ਕਰਦਾ ਹੋਵੇ। ਜਦੋਂ ਅਜਿਹਾ ਹੁੰਦਾ ਹੈ ਤਾਂ ਏਅਰਲਾਈਨਜ਼ ਦੇ ਡਾਇਰੈਕਟਰ ਜਨਰਲ ਸਿਵਲ ਐਵੀਏਸ਼ਨ (ਡੀਜੀਸੀਏ) ਨੂੰ ਇਸ ਦਾ ਕਾਰਨ ਦੱਸਣਾ ਪੈਂਦਾ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।