ਚੰਡੀਗੜ੍ਹ: ਦੁਨੀਆਂ ਭਰ 'ਚ ਮੋਬਾਈਲ ਹੈਕਿੰਗ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਇਸ ਦਾ ਵੱਡਾ ਕਾਰਨ ਇੱਕ ਇਹ ਕਿ ਲੋਕ ਪਾਸਵਰਡ ਅਜਿਹਾ ਰੱਖਦੇ ਹਨ ਜਿਸ ਨੂੰ ਹੈਕਰ ਆਸਾਨੀ ਨਾਲ ਖੋਲ੍ਹ ਸਕਦੇ ਹਨ। ਇੱਕ ਰਿਪੋਰਟ 'ਚ ਦਾਅਵਾ ਕੀਤਾ ਗਿਆ ਕਿ 75 ਫੀਸਦ ਤੋਂ ਜ਼ਿਆਦਾ ਹੈਕਿੰਗ ਸੌਖੇ ਪਾਸਵਰਡ ਕਾਰਨ ਹੁੰਦੀ ਹੈ।

Continues below advertisement

ਕਈ ਲੋਕ ਸੌਖਿਆਂ ਯਾਦ ਰੱਖਣ ਲਈ ਆਪਣਾ ਮੋਬਾਈਲ ਨੰਬਰ, ਜਨਮ ਤਾਰੀਖ ਜਾਂ ਆਪਣਾ ਨਾਂ ਹੀ ਪਾਸਵਰਡ ਰੱਖ ਲੈਂਦੇ ਹਨ। ਕਿਸੇ ਵੀ ਪਾਸਵਰਡ ਨੂੰ ਤੋੜਨ ਲਈ ਹੈਕਰਸ ਸਭ ਤੋਂ ਪਹਿਲਾਂ ਇਨ੍ਹਾਂ ਤਿੰਨਾਂ ਚੀਜ਼ਾਂ ਨੂੰ ਪਾਸਵਰਡ ਵਜੋਂ ਅਪਲਾਈ ਕਰਦਾ ਹੈ। ਇਸ ਲਈ ਨਾਂ, ਤਾਰੀਖ ਤੇ ਜਨਮ ਤਾਰੀਖ ਜਾਂ ਮੋਬਾਈਲ ਨੰਬਰ ਨੂੰ ਆਪਣਾ ਪਾਸਵਰਡ ਨਾ ਬਣਾਓ।

ਅਸੀਂ ਅਕਸਰ ਸੌਖਿਆਂ ਯਾਦ ਰੱਖਣ ਲਈ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਕੋ ਜਿਹਾ ਪਾਸਵਰਡ ਰੱਖ ਲੈਂਦੇ ਹਾਂ। ਇਸ ਵਜ੍ਹਾ ਨਾਲ ਵੀ ਹੈਕਰਸ ਪਾਸਵਰਡ ਤੋਂ ਤੁਹਾਡਾ ਅਕਾਊਂਟ ਹੈਕ ਕਰ ਲੈਂਦੇ ਹਨ। ਹਮੇਸ਼ਾਂ ਵੱਖ-ਵੱਖ ਪਲੇਟਫਾਰਮ 'ਤੇ ਵੱਖਰਾ ਪਾਸਵਰਡ ਵਰਤੋਂ।

Continues below advertisement

ਇਹ ਵੀ ਪੜੋ: ਸਕੂਲ ਖੋਲ੍ਹਣ ਬਾਰੇ ਜਲਦ ਆਵੇਗਾ ਵੱਡਾ ਫੈਸਲਾ

ਆਪਣੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਹੈਕਰਸ ਤੋਂ ਬਚਾਉਣ ਲਈ ਪਾਸਵਰਡ 'ਚ ਲੈਟਰਸ ਤੇ ਨੰਬਰਾਂ ਤੋਂ ਇਲਾਵਾ ਸਪੈਸ਼ਲ ਕਰੈਕਟਰ ਦੀ ਵੀ ਵਰਤੋਂ ਜ਼ਰੂਰ ਕਰੋ। ਆਪਣੇ ਸਾਰੇ ਪਾਸਵਰਡ ਇਕ ਥਾਂ 'ਤੇ ਲਿਖ ਕੇ ਰੱਖੋ ਤਾਂ ਕਿ ਤਹਾਨੂੰ ਆਪਣਾ ਪਾਸਵਰਡ ਭੁੱਲ ਵੀ ਜਾਵੇ ਤਾਂ ਉਥੋਂ ਦੇਖ ਸਕੋ।

ਇਹ ਵੀ ਪੜ੍ਹੋ