ਨਵੀਂ ਦਿੱਲੀ: ਅੱਜ ਕੱਲ੍ਹ ਸਮਾਰਟਫੋਨਸ 'ਚ ਸ਼ਾਨਦਾਰ ਕੈਮਰਾ ਫੀਚਰਸ ਆ ਰਹੇ ਹਨ। ਇਸ ਲਈ ਅਸੀਂ ਆਪਣੀ ਫੋਟੋਆਂ ਤੇ ਸੈਲਫੀਆਂ ਖਿੱਚਣ ਲਈ ਮੋਬਾਈਲ ਦਾ ਖੂਬ ਇਸਤਮਾਲ ਕਰ ਰਹੇ ਹਾਂ। ਸਾਡੇ ਸਾਰਿਆਂ ਕੋਲ ਮੋਬਾਈਲ ਗੈਲਰੀ ਵਿੱਚ ਅਜਿਹੀਆਂ ਬਹੁਤ ਸਾਰੀਆਂ ਫੋਟੋਆਂ ਹਨ ਜੋ ਤੁਸੀਂ ਸਭ ਤੋਂ ਵੱਧ ਲੁਕਾਉਣਾ ਚਾਹੁੰਦੇ ਹੋ। ਅਸੀਂ ਤੁਹਾਨੂੰ ਗੈਲਰੀ ਤੋਂ ਫੋਟੋਆਂ ਨੂੰ ਲੁਕਾਉਣ ਦੀ ਇੱਕ ਸੌਖੀ ਤਰਕੀਬ ਬਾਰੇ ਦੱਸਦੇ ਹਾਂ। ਦੋਵੇਂ Android ਤੇ iOS ਉਪਭੋਗਤਾ ਇਸ ਟ੍ਰਿਕ ਨਾਲ ਫੋਟੋਆਂ ਨੂੰ ਲੁਕਾ ਸਕਦੇ ਹਨ।


ਅਮਰੀਕਾ ਦੀ ਭਾਰਤ-ਚੀਨ ਵਿਵਾਦ 'ਤੇ ਅੱਖ, ਦੋਵਾਂ ਮੁਲਕਾਂ ਵਿਚਾਲੇ ਟਰੰਪ ਵਿਚੋਲਾ ਬਣਨ ਲਈ ਤਿਆਰ!

ਜੇ ਤੁਸੀਂ Android ਸਮਾਰਟਫੋਨ ਉਪਭੋਗਤਾ ਹੋ, ਤਾਂ ਗੂਗਲ ਫੋਟੋ ਐਪ ਦੀ ਮਦਦ ਨਾਲ, ਤੁਸੀਂ ਆਪਣੀਆਂ ਫੋਟੋਆਂ ਨੂੰ ਲੁਕਾ ਸਕਦੇ ਹੋ। ਇਸਦੇ ਲਈ, ਤੁਹਾਨੂੰ ਇਨ੍ਹਾਂ ਕਦਮਾਂ ਦੀ ਪਾਲਣਾ ਕਰਨੀ ਪਏਗੀ।


  • ਆਪਣੇ ਸਮਾਰਟਫੋਨ 'ਤੇ ਗੂਗਲ ਫੋਟੋਜ਼ ਐਪ ਖੋਲ੍ਹੋ।

  • ਹੁਣ ਉਹ ਫੋਟੋ ਚੁਣੋ ਜਿਸ ਨੂੰ ਤੁਸੀਂ ਲੁਕਾਉਣਾ ਚਾਹੁੰਦੇ ਹੋ।

  • ਹੁਣ ਉੱਪਰ ਸੱਜੇ ਪਾਸੇ ਬਣੀਆਂ ਤਿੰਨ ਬਿੰਦੀਆਂ ਤੇ ਕਲਿਕ ਕਰੋ।

  • ਡ੍ਰੌਪ ਡਾਉਨ ਮੀਨੂੰ ਵਿੱਚ ਮੂਵ ਟੂ ਆਰਕਾਈਵ ਵਿਕਲਪ ਤੇ ਜਾ ਕੇ ਆਪਣੀ ਫੋਟੋਆਂ ਨੂੰ ਲੁਕਾਓ।


ਚੀਨ ਚੱਲ ਰਿਹਾ ਖਤਰਨਾਕ ਚਾਲਾਂ, ਪਾਕਿਸਤਾਨ ਤੇ ਨੇਪਾਲ ਮਗਰੋਂ ਬੰਗਲਾਦੇਸ਼ 'ਤੇ ਪਾਏ ਡੋਰੇ


ਤੁਸੀਂ ਆਪਣੀਆਂ ਫੋਟੋਆਂ ਨੂੰ iOS ਯਾਨੀ ਐਪਲ ਵਿੱਚ ਵੀ ਲੁਕਾ ਸਕਦੇ ਹੋ। ਆਈਫੋਨ ਦੀ ਮੁੱਖ ਐਲਬਮ ਅਤੇ ਗੈਲਰੀ ਤੋਂ ਫੋਟੋਆਂ ਅਤੇ ਵੀਡਿਓ ਨੂੰ ਲੁਕਾਉਣ ਲਈ ਇਨ੍ਹਾਂ ਕਦਮਾਂ ਦੀ ਪਾਲਣਾ ਕਰੋ।


  • ਆਪਣੇ ਆਈਫੋਨ ਜਾਂ ਆਈਪੈਡ 'ਤੇ ਫੋਟੋਜ਼ ਐਪ ਖੋਲ੍ਹੋ।

  • ਐਲਬਮ 'ਤੇ ਟੈਪ ਕਰੋ ਜਿਸ ਦੀਆਂ ਫੋਟੋਆਂ ਲੁਕਾਣੀਆਂ ਹੋਣ।

  • ਟੌਪ ਦੇ ਸੱਜੇ ਪਾਸੇ ਦਿੱਤੇ ਗਏ Select ਦੇ ਵਿਕਲਪ ਤੇ ਟੈਪ ਕਰੋ।

  • ਫੋਟੋਆਂ ਅਤੇ ਵੀਡਿਓਜ਼ ਨੂੰ ਲੁਕਾਉਣ ਲਈ ਚੁਣੋ ਅਤੇ ਸ਼ੇਅਰ ਬਟਨ 'ਤੇ ਟੈਪ ਕਰੋ।

  • ਸ਼ੇਡ ਸ਼ੀਟ ਮੀਨੂੰ ਤੋਂ Hide Selective ਦੀ ਚੋਣ ਕਰੋ।


 

ਕੋਰੋਨਾ ਦੇ ਨਾਲ ਹੀ ਮਹਿੰਗੇ ਤੇਲ ਦੀ ਮਾਰ, 15ਵੇਂ ਦਿਨ ਟੁੱਟੇ ਰਿਕਾਰਡ

ਇਹ ਵੀ ਪੜ੍ਹੋ:  ਪੰਜਾਬ ਦੇ ਲੀਡਰਾਂ ਨੇ ਰੋਕਿਆ ਯੂਪੀ ਦੇ ਸਿੱਖਾਂ ਦਾ ਉਜਾੜਾ, ਯੋਗੀ ਨੇ ਦਿੱਤਾ ਭਰੋਸਾ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ