Smartphone Tips: ਫੋਨ ਚੋਰੀ ਤੇ ਸਨੈਚਿੰਗ (ਲੁੱਟਾਂ-ਖੋਹਾਂ) ਦੀਆਂ ਘਟਨਾਵਾਂ ਹੁਣ ਨਿੱਤ ਵਧਦੀਆਂ ਹੀ ਜਾ ਰਹੀਆਂ ਹਨ। ਅਜਿਹੀਆਂ ਘਟਨਾਵਾਂ ਹਰ ਦਿਨ ਖਬਰਾਂ ਵਿਚ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਫੋਨ ਚੋਰੀ ਹੋਣ ਤੋਂ ਬਾਅਦ ਸਭ ਤੋਂ ਵੱਡਾ ਖ਼ਤਰਾ ਇਸ ਵਿੱਚ ਮੌਜੂਦ ਡਾਟਾ ਦਾ ਹੁੰਦਾ ਹੈ। ਫੋਨ ਵਿੱਚ ਪਰਿਵਾਰਕ ਫੋਟੋਆਂ ਹੁੰਦੀਆਂ ਹਨ, ਜਿਨ੍ਹਾਂ ਦੇ ਵਾਇਰਲ ਹੋਣ ਤੋਂ ਸਭ ਨੂੰ ਡਰ ਲੱਗਦਾ ਹੈ ਪਰ ਇਸ ਖ਼ਬਰ ਨੂੰ ਪੜ੍ਹਨ ਤੋਂ ਬਾਅਦ ਤੁਹਾਡਾ ਡਰ ਦੂਰ ਹੋ ਜਾਵੇਗਾ। ਇਸ ਰਿਪੋਰਟ ਵਿਚ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਫੋਨ ਜੇ ਚੋਰੀ ਵੀ ਹੋ ਜਾਵੇ, ਤਾਂ ਉਸ ਦਾ ਦਾ ਡਾਟਾ ਡਿਲੀਟ ਕਿਵੇਂ ਕੀਤਾ ਜਾ ਸਕਦਾ ਹੈ।


ਇਸ ਤਰ੍ਹਾਂ ਔਨਲਾਈਨ ਡਿਲੀਟ ਕਰੋ ਡਾਟਾ


ਜੇ ਤੁਹਾਡਾ ਫੋਨ ਚੋਰੀ ਹੋ ਜਾਂਦਾ ਹੈ, ਤਾਂ ਵੀ ਇਸ ਸਥਿਤੀ ਵਿਚ ਤੁਸੀਂ ਆਪਣੇ ਸਮਾਰਟਫੋਨ ਦਾ ਡਾਟਾ ਔਨਲਾਈਨ ਡਿਲੀਟ ਕਰ ਸਕਦੇ ਹੋ। ਤੁਹਾਡਾ ਫ਼ੋਨ ਭਾਵੇਂ ਤੁਹਾਡੇ ਕੋਲ ਨਾ ਵੀ ਹੋਵੇ, ਤੁਸੀਂ ਉਸ ਦਾ ਡਾਟਾ ਕੁਝ ਇਸ ਤਰੀਕੇ ਡਿਲੀਟ ਕਰ ਸਕਦੇ ਹੋ।


ਇਹ ਹਨ ਸਟੈੱਪ-ਬਾਏ-ਸਟੈੱਪ ਪ੍ਰੋਸੈੱਸ


·        ਸਭ ਤੋਂ ਪਹਿਲਾਂ, ਇਕ ਕੰਪਿਊਟਰ ਜਾਂ ਦੂਜੇ ਫੋਨ 'ਤੇ ਇਕ ਇੰਟਰਨੈਟ ਬ੍ਰਾਊਜ਼ਰ ਖੋਲ੍ਹੋ।


·        ਇੱਥੇ ਤੁਹਾਨੂੰ https://www.google.com/android/find ਟਾਈਪ ਕਰਨਾ ਹੋਵੇਗਾ।


·        ਹੁਣ ਤੁਹਾਨੂੰ ਆਪਣੀ ਜੀਮੇਲ ਆਈਡੀ ਨਾਲ ਲੌਗਇਨ ਕਰਨਾ ਪਵੇਗਾ, ਜੋ ਸਮਾਰਟਫੋਨ ਵਿੱਚ ਵੀ ਹੁੰਦੀ ਹੈ।


·        ਤੁਸੀਂ ਪਲੇਅ ਸਾਉਂਡ, ਸਿਕਿਓਰ ਡਿਵਾਈਸ ਤੇ ਈਰੇਜ਼ ਡਿਵਾਈਸ ਦੇ ਤਿੰਨ ਵਿਕਲਪ ਵੇਖੋਗੇ।


·        ਇਨ੍ਹਾਂ ’ਚੋਂ ਫੋਨ ਦਾ ਡਾਟਾ ਡਿਲੀਟ ਕਰਨ ਲਈ, ਤੁਹਾਨੂੰ ਈਰੇਜ਼ ਡਿਵਾਈਸ ’ਤੇ ਕਲਿਕ ਕਰਨਾ ਪਏਗਾ।


·        ਇੱਕ ਵਾਰ ਜਦੋਂ ਤੁਸੀਂ ਇਸ ਤੇ ਕਲਿਕ ਕਰੋਗੇ ਤਾਂ ਤੁਹਾਨੂੰ ਜੀਮੇਲ ਪਾਸਵਰਡ ਦਰਜ ਕਰਨਾ ਪਏਗਾ।


·        ਹੁਣ ਜੇ ਤੁਹਾਡੇ ਫੋਨ 'ਤੇ ਇੰਟਰਨੈਟ ਹੈ ਤਾਂ ਤੁਸੀਂ ਆਪਣਾ ਸਾਰਾ ਡਾਟਾ ਮਿਟਾ ਸਕਦੇ ਹੋ।


ਸਮਾਰਟਫੋਨ ’ਚੋਂ ਇੰਝ ਡਿਲੀਟ ਕਰੋ ਬੇਲੋੜੀਆਂ ਐਪਸ


·        ਸਭ ਤੋਂ ਪਹਿਲਾਂ, ਆਪਣੇ ਫੋਨ ਤੋਂ ਗੇਮ ਐਪ ਤੇ ਘੱਟ ਵਰਤੇ ਜਾਣ ਵਾਲੇ ਐਪਸ ਨੂੰ ਹਟਾਓ।


·        ਫੋਨ ਵਿੱਚ ਸਿਰਫ ਉਹੀ ਐਪਸ ਰੱਖੋ ਜਿਸ ਦੀ ਤੁਹਾਨੂੰ ਜ਼ਰੂਰਤ ਹੈ। ਗੂਗਲ ਪਲੇਅ, ਗੂਗਲ ਸੈਟਿੰਗ, ਐਂਡਰਾਇਡ ਸਿਸਟਮ ਵਰਗੇ ਉਪਯੋਗੀ ਐਪਸ ਨੂੰ ਡਿਲੀਟ ਨਾ ਕਰੋ ਕਿਉਂਕਿ ਇੰਝ ਕਰਨ ਨਾਲ ਤੁਹਾਡਾ ਫੋਨ ਪੂਰੀ ਤਰ੍ਹਾਂ ਬੰਦ ਹੋ ਸਕਦਾ ਹੈ।


·        ਫੋਨ 'ਤੇ ਸੁਪਰਯੂਜ਼ਰ (Superuser) ਐਪ ਡਾਊਨਲੋਡ ਕਰੋ।


·        ਹੁਣ ਇਸ ਐਪ ਨੂੰ ਖੋਲ੍ਹੋ, ਇਸ ਵਿਚ ਤੁਸੀਂ ਉੱਪਰ ਵਿਚਕਾਰ ਡਿਲੀਟ ਕਰਨ ਦਾ ਵਿਕਲਪ ਵੇਖੋਗੇ। ਫਿਰ ਇਸ 'ਤੇ ਕਲਿੱਕ ਕਰੋ।


·        ਇੱਥੇ ਤੁਹਾਨੂੰ System Application ਤੇ ਕਲਿਕ ਕਰਨਾ ਪਏਗਾ।


·        ਹੁਣ ਤੁਸੀਂ ਮੋਬਾਈਲ ਦੇ ਸਾਰੀਆਂ System Apps ਦਿਸਣਗੀਆਂ। ਜਿਹੜੀਆਂ Apps ਨੂੰ ਤੁਸੀਂ ਡਿਲੀਟ ਕਰਨਾ ਚਾਹੁੰਦੇ ਹੋ, ਉਹਨਾਂ ਨੂੰ Delete Icon ਉੱਤੇ ਕਲਿਕ ਕਰਨਾ ਹੈ।


·        ਇੱਥੇ ਤੁਸੀਂ ਇੱਕ Warning ਵੇਖੋਗੇ। Removing System Apps may cause System Instability and other Problems- ਹੁਣ ਤੁਹਾਨੂੰ YES ਉੱਤੇ ਕਲਿਕ ਕਰਨਾ ਪਏਗਾ।


·        ਅਜਿਹਾ ਕਰਨ ਤੋਂ ਬਾਅਦ, ਬੇਲੋੜੀਆਂ ਐਪਸ ਤੁਹਾਡੇ ਫੋਨ ਵਿੱਚ ਕਦੇ ਨਹੀਂ ਆਉਣਗੀਆਂ।