ਇਨੋਵਾ ਦੇ ਨਵੇਂ ਮਾਡਲ 'ਚ ਮਿਲੇਗਾ 20 ਇੰਚ ਦਾ ਟੀਵੀ ਤੇ ਫਰਿੱਜ ਸਣੇ ਕਈ ਬੇਮਿਸਾਲ ਸੁਵਿਧਾਵਾਂ
ਏਬੀਪੀ ਸਾਂਝਾ | 04 May 2019 01:01 PM (IST)
ਚੰਡੀਗੜ੍ਹ: ਇੰਡੀਅਨ ਕਾਰ ਮਾਡੀਫਾਇੰਗ ਕੰਪਨੀ DC ਡਿਜ਼ਾਇਨ ਨੇ ਟੋਯੋਟਾ ਦੀ ਇਨੋਵਾ ਕ੍ਰਿਸਟਾ ਨੂੰ ਮਾਡੀਫਾਈ ਕੀਤਾ ਹੈ। ਮਾਡੀਫਿਕੇਸ਼ਨ ਦੇ ਬਾਅਦ ਇਸ ਕਾਰ ਨੂੰ ਅੰਦਰੋਂ ਪਛਾਣਨਾ ਮੁਸ਼ਕਲ ਹੈ। ਕੰਪਨੀ ਨੇ ਇਸ ਮਾਡੀਫਾਇਡ ਮਾਡਲ ਨੂੰ 'ਲਾਊਂਜ ਅਲਟੀਮੇਟ ਐਡੀਸ਼ਨ' ਦਾ ਨਾਂ ਦਿੱਤਾ ਹੈ। ਇਸ ਮਾਡਲ ਦੀ ਖ਼ਾਸ ਗੱਲ ਇਹ ਹੈ ਕਿ ਡ੍ਰਾਈਵਰ ਸੀਟ ਤੇ ਬੈਕ ਸੀਟ ਵਿਚਾਲੇ ਕੰਪਲੀਟ ਪਾਰਟੀਸ਼ਨ ਦਿੱਤੀ ਗਈ ਹੈ।
ਚੰਡੀਗੜ੍ਹ: ਇੰਡੀਅਨ ਕਾਰ ਮਾਡੀਫਾਇੰਗ ਕੰਪਨੀ DC ਡਿਜ਼ਾਇਨ ਨੇ ਟੋਯੋਟਾ ਦੀ ਇਨੋਵਾ ਕ੍ਰਿਸਟਾ ਨੂੰ ਮਾਡੀਫਾਈ ਕੀਤਾ ਹੈ। ਮਾਡੀਫਿਕੇਸ਼ਨ ਦੇ ਬਾਅਦ ਇਸ ਕਾਰ ਨੂੰ ਅੰਦਰੋਂ ਪਛਾਣਨਾ ਮੁਸ਼ਕਲ ਹੈ। ਕੰਪਨੀ ਨੇ ਇਸ ਮਾਡੀਫਾਇਡ ਮਾਡਲ ਨੂੰ 'ਲਾਊਂਜ ਅਲਟੀਮੇਟ ਐਡੀਸ਼ਨ' ਦਾ ਨਾਂ ਦਿੱਤਾ ਹੈ। ਇਸ ਮਾਡਲ ਦੀ ਖ਼ਾਸ ਗੱਲ ਇਹ ਹੈ ਕਿ ਡ੍ਰਾਈਵਰ ਸੀਟ ਤੇ ਬੈਕ ਸੀਟ ਵਿਚਾਲੇ ਕੰਪਲੀਟ ਪਾਰਟੀਸ਼ਨ ਦਿੱਤੀ ਗਈ ਹੈ। ਬੈਕ ਕੈਬਿਨ ਵਿੱਚ 2 ਜਣਿਆਂ ਲਈ 24 ਇੰਚ ਕੈਪਟਨ ਸੀਟਾਂ ਲਾਈਆਂ ਗਈਆਂ ਹਨ। ਇਸ ਮਾਡਲ ਵਿੱਚ ਪੂਰਾ ਕੈਬਿਨ ਤਿਆਰ ਕੀਤਾ ਗਿਆ ਹੈ। 2 ਯਾਤਰੀਆਂ ਲਈ 24 ਇੰਚ ਕੈਪਟਨ ਸੀਟਾਂ ਹਨ ਜੋ 150 ਡਿਗਰੀ ਤਕ ਝੁਕ ਜਾਂਦੀਆਂ ਹਨ ਤੇ ਪੂਰੀ ਤਰ੍ਹਾਂ ਆਰਾਮਦਾਇਕ ਹਨ। ਇਸ ਵਿੱਚ 20 ਇੰਚ ਦਾ LED TV ਦਿੱਤਾ ਗਿਆ ਹੈ ਜੋ DVD ਪਲੇਅਰ ਨਾਲ ਆਉਂਦਾ ਹੈ। ਇਸ ਦੇ ਨਾਲ ਹੀ ਇਸ ਵਿੱਚ 7 ਲੀਟਰ ਦਾ ਮਿਨੀ ਰੈਫਰਿਜਰੇਟਰ ਵੀ ਲਾਇਆ ਹੈ। ਕਾਰ ਦੇ ਅੰਦਰ LED ਲਾਈਟਾਂ ਵਾਲੀ ਫਿਨਿਸ਼ਿੰਗ ਦਿੱਤੀ ਗਈ ਹੈ। ਕੈਬਿਨ ਵਿੱਚ ਬੈਠੇ ਯਾਤਰੀਆਂ ਨੂੰ ਡ੍ਰਾਈਵਰ ਨਾਲ ਗੱਲ ਕਰਨ ਲਈ ਮਾਈਕ ਦਿੱਤਾ ਗਿਆ ਹੈ। ਖਾਣ-ਪੀਣ ਲਈ ਦੋਨਾਂ ਯਾਤਰੀਆਂ ਸਾਹਮਣੇ ਟ੍ਰੇਅ ਵੀ ਲਾਈ ਗਈ ਹੈ। ਦੱਸ ਦੇਈਏ ਕਿ ਕਾਰ ਦੇ ਇੰਜਣ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ। ਟੋਯੋਟਾ ਦੀ ਇਨੋਵਾ ਕ੍ਰਿਸਟਾ ਕਾਰ ਦੇ ਪੈਟਰੋਲ ਵਰਸ਼ਨ ਦੀ ਦਿੱਲੀ ਐਕਸ ਸ਼ੋਅਰੂਮ ਕੀਮਤ 14.83 ਲੱਖ ਰੁਪਏ ਤੋਂ ਹੈ, ਮਾਡੀਫੇਕਸ਼ਨ 'ਤੇ 5 ਲੱਖ ਰੁਪਏ ਖ਼ਰਚ ਕੀਤੇ ਗਏ ਹਨ।