ਨਵੀਂ ਦਿੱਲੀ: TRAI ਨੇ ਟੈਲੀਕਮਿਊਨੀਕੇਸ਼ਨਜ਼ ਟੈਰਿਫ ਆਰਡਰ 2020 ਦਾ ਡ੍ਰਾਫਟ ਜਾਰੀ ਕਰ ਦਿੱਤਾ ਹੈ। ਇਸ ਤਹਿਤ ਹੁਣ ਤੁਸੀਂ ਇਕ ਦਿਨ 'ਚ 100 ਤੋਂ ਵੱਧ SMS ਮੁਫ਼ਤ ਕਰ ਸਕਦੇ ਹੋ। TRAI ਨੇ ਆਪਣੇ ਬਿਆਨ 'ਚ ਕਿਹਾ ਕਿ ਟੈਲੀਕੌਮ ਚਾਰਜਸ ਆਰਡਰ 1999 ਦੀ ਅਨੁਸੂਚੀ-13 ਟੈਲੀਕੌਮ ਕੰਪਨੀਆਂ ਲਈ ਇੱਕ ਸਿਮ ਤੇ ਦਿਨ 'ਚ 100 SMS ਤੋਂ ਬਾਅਦ ਹਰ SMS ਲਈ 50 ਪੈਸੇ ਦੀ ਵਸੂਲੀ ਜ਼ਰੂਰੀ ਸੀ ਪਰ ਹੁਣ ਇਸ ਨੂੰ TRAI ਨੇ ਹਟਾ ਦਿੱਤਾ ਹੈ।


ਹੁਣ ਟੈਲੀਕੌਮ ਕੰਪਨੀਆਂ ਯੂਜ਼ਰਸ ਨੂੰ ਇਕ ਦਿਨ 'ਚ 100 ਤੋਂ ਜ਼ਿਆਦਾ ਮੁਫ਼ਤ SMS ਭੇਜਣ ਦੀ ਛੋਟ ਦੇ ਸਕਦੀਆਂ ਹਨ। ਇਸ ਤੋਂ ਪਹਿਲਾਂ ਇਕ ਦਿਨ 'ਚ ਇਕ ਸਿਮ ਤੋਂ 100 ਤੋਂ ਜ਼ਿਆਦਾ SMS ਭੇਜਣ ਤੇ ਪ੍ਰਤੀ SMS 50 ਪੈਸੇ ਚਾਰਜ ਕੀਤੇ ਜਾਂਦੇ ਸਨ।


ਟੈਲੀਕੌਮ ਕੰਪਨੀਆਂ ਦਾ ਇਹ ਫੈਸਲਾ ਮੋਬਾਇਲ ਯੂਜ਼ਰਸ ਲਈ ਵੱਡੀ ਸੌਗਾਤ ਹੋ ਸਕਦਾ ਹੈ। ਦਰਅਸਲ ਲੌਕਡਾਊਨ ਦੇ ਦੌਰ 'ਚ ਮੋਬਾਇਲ ਤੋਂ ਕਾਲਿੰਗ ਤੇ SMS ਭੇਜਣ 'ਚ ਇਜ਼ਾਫਾ ਦਰਜ ਕੀਤਾ ਗਿਆ ਹੈ। ਅਜਿਹੇ 'ਚ TRAI ਦਾ ਫੈਸਲਾ ਕਰੋੜਾਂ ਮੋਬਾਈਲ ਯੂਜ਼ਰਸ ਨੂੰ ਕਾਫੀ ਰਾਹਤ ਦੇ ਸਕਦਾ ਹੈ।



ਇਹ ਵੀ ਪੜ੍ਹੋ