Rules Change From 1 July: 1 ਜੁਲਾਈ ਤੋਂ ਮੋਬਾਈਲ ਸਿਮ ਕਾਰਡ ਨੂੰ ਲੈਕੇ ਨਿਯਮ ਬਦਲਣ ਜਾ ਰਹੇ ਹਨ। ਨਵੇਂ ਨਿਯਮ 15 ਮਾਰਚ, 2024 ਨੂੰ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (TRAI) ਦੁਆਰਾ ਜਾਰੀ ਕੀਤੇ ਗਏ ਸਨ। ਇਹ ਨਿਯਮ 1 ਜੁਲਾਈ 2024 ਤੋਂ ਦੇਸ਼ ਭਰ ਵਿੱਚ ਲਾਗੂ ਹੋ ਜਾਣਗੇ। ਟਰਾਈ ਦਾ ਕਹਿਣਾ ਹੈ ਕਿ ਨਿਯਮਾਂ ਵਿੱਚ ਬਦਲਾਅ ਕਰਨ ਨਾਲ ਧੋਖਾਧੜੀ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਹੈ। ਹਾਲਾਂਕਿ ਇਸ ਕਰਕੇ ਆਮ ਉਪਭੋਗਤਾਵਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।


ਨਿਯਮਾਂ ਵਿੱਚ ਕੀਤਾ ਬਦਲਾਅ


ਟਰਾਈ ਦੇ ਨਵੇਂ ਨਿਯਮਾਂ ਅਨੁਸਾਰ ਜਿਨ੍ਹਾਂ ਮੋਬਾਈਲ ਉਪਭੋਗਤਾਵਾਂ ਨੇ ਹਾਲ ਹੀ ਵਿੱਚ ਆਪਣੇ ਸਿਮ ਕਾਰਡਾਂ ਦੀ ਅਦਲਾ-ਬਦਲੀ ਕੀਤੀ ਹੈ, ਉਹ ਆਪਣਾ ਮੋਬਾਈਲ ਨੰਬਰ ਪੋਰਟ ਨਹੀਂ ਕਰ ਸਕਣਗੇ। ਸਿਮ ਸਵੈਪਿੰਗ ਸਿਮ ਦੀ ਅਦਲਾ-ਬਦਲੀ ਨੂੰ ਕਿਹਾ ਜਾਂਦਾ ਹੈ। ਦਰਅਸਲ, ਸਿਮ ਸਵੈਪਿੰਗ ਵਿੱਚ ਉਪਭੋਗਤਾ ਆਪਣੇ ਟੈਲੀਕਾਮ ਆਪਰੇਟਰ ਨੂੰ ਆਪਣਾ ਪੁਰਾਣਾ ਸਿਮ ਬਦਲਣ ਅਤੇ ਨਵਾਂ ਸਿਮ ਲੈਣ ਲਈ ਕਹਿੰਦੇ ਹਨ।


ਇਹ ਵੀ ਪੜ੍ਹੋ: ਕਿੰਨੀ ਹੋਣੀ ਚਾਹੀਦੀ ਮੋਬਾਈਲ ਦੀ ਰੇਡੀਏਸ਼ਨ ? ਸਿਹਤ ਲਈ ਕਿੰਨਾ ਖ਼ਤਰਨਾਕ, ਜਾਣੋ ਇਸ ਤੋਂ ਬਚਣ ਦੇ ਤਰੀਕੇ


ਧੋਖਾਧੜੀ ਦੀਆਂ ਘਟਨਾਵਾਂ 'ਤੇ ਲੱਗੇਗੀ ਰੋਕ 


ਟਰਾਈ ਦਾ ਕਹਿਣਾ ਹੈ ਕਿ ਇਸ ਨਵੇਂ ਨਿਯਮ ਨਾਲ ਧੋਖਾਧੜੀ ਦੀਆਂ ਘਟਨਾਵਾਂ ਨੂੰ ਰੋਕਣ 'ਚ ਮਦਦ ਮਿਲੇਗੀ। ਨਵਾਂ ਨਿਯਮ ਧੋਖਾਧੜੀ ਕਰਨ ਵਾਲਿਆਂ ਨੂੰ ਸਿਮ ਸਵੈਪਿੰਗ ਜਾਂ ਬਦਲਣ ਤੋਂ ਤੁਰੰਤ ਬਾਅਦ ਮੋਬਾਈਲ ਕਨੈਕਸ਼ਨ ਨੂੰ ਪੋਰਟ ਕਰਨ ਤੋਂ ਰੋਕਣ ਲਈ ਲਾਗੂ ਕੀਤਾ ਗਿਆ ਹੈ।


ਤੁਹਾਨੂੰ ਦੱਸ ਦਈਏ ਕਿ ਹਾਲ ਹੀ ਦੇ ਸਮੇਂ ਵਿੱਚ ਸਿਮ ਸਵੈਪਿੰਗ ਧੋਖਾਧੜੀ ਵਿੱਚ ਕਾਫੀ ਵਾਧਾ ਹੋਇਆ ਹੈ। ਇਸ ਵਿੱਚ ਧੋਖੇਬਾਜ਼ ਉਪਭੋਗਤਾਵਾਂ ਦੇ ਪੈਨ ਕਾਰਡ ਅਤੇ ਆਧਾਰ ਫੋਟੋਆਂ ਨੂੰ ਆਸਾਨੀ ਨਾਲ ਕੈਪਚਰ ਕਰ ਲੈਂਦੇ ਹਨ। ਇਸ ਤੋਂ ਬਾਅਦ ਉਹ ਮੋਬਾਈਲ ਗੁਆਚਣ ਦਾ ਬਹਾਨਾ ਲਾ ਕੇ ਨਵਾਂ ਸਿਮ ਕਾਰਡ ਲੈ ਲੈਂਦੇ ਹਨ। ਇਸ ਤੋਂ ਬਾਅਦ ਤੁਹਾਡੇ ਨੰਬਰ 'ਤੇ ਪ੍ਰਾਪਤ ਹੋਇਆ OTP ਧੋਖੇਬਾਜ਼ਾਂ ਤੱਕ ਪਹੁੰਚ ਜਾਂਦਾ ਹੈ।


ਇਹ ਵੀ ਪੜ੍ਹੋ: iPhone 16 Pro Max: ਆਈਫੋਨ 16 ਵਿੱਚ ਹੋਣਗੇ ਇਹ ਪੰਜ ਸਭ ਤੋਂ ਵੱਡੇ ਬਦਲਾਅ, ਕੈਮਰਾ-ਡਿਜ਼ਾਈਨ ਸਭ ਕੁਝ ਹੋਵੇਗਾ ਨਵਾਂ


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।