ਨਵੀਂ ਦਿੱਲੀ: ਇੰਟਰਨੈੱਟ ਕਨੈਕਟੀਵਿਟੀ ਨੂੰ ਬੜਾਵਾ ਦੇਣ ਲਈ TRAI ਗਰੀਬਾਂ ਨੂੰ ਇੰਟਰਨੈੱਟ 'ਚ ਸਬਸਿਡੀ ਦੇਣ ਦੀ ਸਿਫਾਰਸ਼ ਕੀਤੀ ਹੈ। ਟ੍ਰਾਈ ਨੇ ਸਰਕਾਰ ਨੂੰ ਕਿਹਾ ਹੈ ਕਿ ਪੇਂਡੂ ਇਲਾਕਿਆਂ 'ਚ ਬ੍ਰੌਡਬੈਂਡ ਇੰਟਰਨੈੱਟ ਕਨੈਕਸ਼ਨ ਲਈ ਪ੍ਰਤੀ ਵਿਅਕਤੀ 200 ਰੁਪਏ ਦੀ ਸਬਸਿਡੀ ਦੇਣੀ ਚਾਹੀਦੀ ਹੈ। ਇਹ ਰਾਸ਼ੀ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਜ਼ਰੀਏ ਗਰੀਬਾਂ ਨੂੰ ਦਿੱਤਾ ਜਾ ਸਕਦੀ ਹੈ। ਇਸ ਤੋਂ ਇਲਾਵਾ ਟ੍ਰਾਈਵ ਸਰਕਾਰ ਨੂੰ ਹੋਰ ਵੀ ਸੁਝਾਅ ਦਿੱਤੇ ਹਨ।


2 MBPS ਘੱਟੋ-ਘੱਟ ਸਪੀਡ


TRAI ਦੇ ਮੁਤਾਬਕ ਕੋਰੋਨਾ ਕਾਲ 'ਚ ਵਰਕ ਫ੍ਰੌਮ ਹੋਮ ਦੇ ਨਾਲ ਆਨਲਾਈਨ ਪੜ੍ਹਾਈ ਤੇ ਬਿਜ਼ਨੈਸ ਐਕਟੀਵਿਟੀਜ਼ ਲਈ ਇੰਟਰਨੈੱਟ ਦੀ ਸਪੀਡ 'ਚ ਵਾਧਾ ਹੋਣਾ ਚਾਹੀਦਾ ਹੈ। ਇਸ ਲਈ ਇੰਟਰਨੈੱਟ ਸਪੀਡ ਨੂੰ ਮਿਨੀਮਮ 512 KBPS ਤੋਂ ਵਧਾ ਕੇ 2MBPS ਕਰਨ ਦੀ ਲੋੜ ਹੈ। ਟ੍ਰਾਈ ਦਾ ਕਹਿਣਾ ਹੈ ਕਿ ਸਪੀਡ ਵਧਾਉਣ ਲਈ ਬ੍ਰੌਡਬੈਂਡ ਸਰਵਿਸ ਦੇਣ ਵਾਲੀਆਂ ਕੰਪਨੀਆਂ ਦੀ ਲਾਗਤ ਨੂੰ ਘੱਟ ਕਰਨਾ ਪਵੇਗਾ। ਅਜਿਹੇ 'ਚ ਲਾਇਸੈਂਸ ਫੀਸ ਘਟਾਉਣ ਦੀ ਲੋੜ ਹੋਵੇਗੀ।


ਨਿਲਾਮੀ 'ਚ ਲਿਆਉਣੀ ਚਾਹੀਦੀ ਤੇਜ਼ੀ


TRAI ਨੇ ਆਪਣੀ ਸਿਫਾਰਸ਼ 'ਚ ਕਿਹਾ ਹੈ ਕਿ ਸਰਕਾਰ ਨੂੰ ਉਪਲਬਧ ਮਿਡ ਬੈਂਡ ਸਪੈਕਟ੍ਰਮ ਯਾਨੀ 3300 ਮੈਗਾਹਰਟਜ਼ ਤੋਂ 3600 ਮੈਗਾਹਰਟਜ਼ ਦੀ ਨਿਲਾਮੀ ਜਲਦੀ ਕਰਨੀ ਚਾਹੀਦੀ ਹੈ। ਮੋਬਾਇਲ ਬ੍ਰੌਡਬੈਂਡ ਦੀ ਸਪੀਡ ਨੂੰ ਹੋਰ ਵਧਾਉਣ ਲਈ IMT-2020 ਉਦੇਸ ਲਈ ਐਮਐਮ-ਵੇਵ ਰੇਂਜ 'ਚ ਸਪੈਕਟ੍ਰਮ ਦੀ ਵੰਡ 'ਚ ਤੇਜ਼ੀ ਲਿਆਉਣੀ ਚਾਹੀਦੀ ਹੈ।


TRAI ਨੇ ਦਿੱਤੀ ਇਹ ਸਲਾਹ


TRAI ਨੇ ਸਰਕਾਰ ਨੂੰ ਬ੍ਰੌਡਬੈਂਡ ਸਰਵਿਸ ਦੀਆਂ ਤਿੰਨ ਕੈਟਾਗਰੀ ਦੀ ਸਲਾਹ ਦਿੱਤੀ ਹੈ। ਜਿਸ 'ਚ ਮਿਨੀਮਮ ਸਪੀਡ ਨੂੰ 2MBPS ਤਕ ਵਧਾਉਣਾ, 50 ਤੋਂ 300 MBPS ਦੀ ਡਾਊਨਲੋਡ ਸਪੀਡ ਦੀ ਫਾਸਟ ਸਰਵਿਸ 'ਤੇ 300MBPS ਤੋਂ ਜ਼ਿਆਦਾ ਦੀ ਸੁਪਰ ਫਾਸਟ ਸਰਵਿਸ ਸ਼ਾਮਲ ਹੈ। ਇਕ ਯੂਜ਼ਰ ਮਹੀਨੇ 'ਚ 13,642 MB ਡਾਟਾ ਯੂਜ਼ ਕਰਦਾ ਹੈ। ਅਜੇ 512KBPS ਦੀ ਘੱਟੋ-ਘੱਟ ਡਾਊਨਲੋਡ ਸਪੀਡ ਨੂੰ ਬ੍ਰੌਡਬੈਂਡ ਕਨੈਕਸ਼ਨ ਮੰਨਿਆ ਜਾਂਦਾ ਹੈ।