ਫ਼ਿਰੋਜ਼ਪੁਰ: ਪੰਜਾਬ ਦੇ ਫ਼ਿਰੋਜ਼ਪੁਰ ਵਾਲੇ ਪਾਸਿਓਂ ਭਾਰਤ-ਪਾਕਿ ਬਾਰਡਰ 'ਤੇ ਬੀਐਸਐਫ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਇੱਥੇ ਸਤਪਾਲ ਚੌਕੀ ਕੋਲ ਰਾਤ ਨੂੰ ਬੀਐਸਐਫ ਨੇ ਹਿੱਲਜੁੱਲ ਮਹਿਸੂਸ ਕੀਤੀ। ਇਸ ਮਗਰੋਂ ਚੌਕਸੀ ਵਰਤਦਿਆਂ ਬੀਐਸਐਫ ਨੇ ਗੋਲੀ ਚਲਾਈ ਤੇ ਇਸ ਦੌਰਾਨ ਤਿੰਨ ਪਾਕਿਸਤਾਨੀ ਨਸ਼ਾ ਤਸਕਰਾਂ ਵਿੱਚੋਂ ਇੱਕ ਨੂੰ ਗੋਲੀ ਲੱਗੀ ਜਦੋਂਕਿ ਦੋ ਮੌਕੇ ਤੋਂ ਭੱਜ ਗਏ।


ਹਾਸਲ ਜਾਣਕਾਰੀ ਮੁਤਾਬਕ ਬੀਐਸਐਫ ਦੀ ਤਲਾਸ਼ੀ ਮੁਹਿੰਮ ਜਾਰੀ ਹੈ। ਬੀਐਸਐਫ ਨੇ ਇਸ ਦੌਰਾਨ ਨਸ਼ੀਲੇ ਪਦਾਰਥਾਂ ਦੇ ਦੋ ਪੈਕੇਟ ਵੀ ਬਰਾਮਦ ਕੀਤੇ ਹਨ। ਫਾਇਰਿੰਗ 'ਚ ਜ਼ਖ਼ਮੀ ਪਾਕਿਸਤਾਨੀ ਨਸ਼ਾ ਤਸਕਰ ਦਾ ਨਾਂ ਇਰਸ਼ਾਦ ਖ਼ਾਨ ਦੱਸਿਆ ਜਾ ਰਿਹਾ ਹੈ ਜੋ ਪਾਕਿਸਤਾਨ ਦੇ ਕਸੂਰ ਦਾ ਵਸਨੀਕ ਹੈ। ਬੀਐਸਐਫ ਨੇ ਜ਼ਖਮੀ ਇਰਸ਼ਾਦ ਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਭਰਤੀ ਕੀਤਾ ਹੈ।


ਉਧਰ, ਥਾਣਾ ਇੰਚਾਰਜ ਚਰਨਜੀਤ ਸਿੰਘ ਨੇ ਦੱਸਿਆ ਕਿ ਜ਼ਖਮੀ ਪਾਕਿਸਤਾਨੀ ਦਾ ਨਾਂ ਇਰਸ਼ਾਦ ਖ਼ਾਨ ਹੈ। ਇਹ ਆਪਣੇ ਦੋ ਹੋਰ ਸਾਥੀਆਂ ਨਾਲ ਭਾਰਤ-ਪਾਕਿ ਸਰਹੱਦ ਅੰਦਰ ਕੁਝ ਸਮੱਗਰੀ ਸੁੱਟ ਰਹੇ ਸੀ, ਜਿਸ ਕਾਰਨ ਬੀਐਸਐਫ ਨੇ ਗੋਲੀ ਚਲਾਈ। ਥਾਣਾ ਇੰਚਾਰਜ ਨੇ ਅੱਗੇ ਕਿਹਾ ਕਿ ਤਿੰਨਾਂ ਵਿੱਚੋਂ ਦੋ ਭੱਜਣ 'ਚ ਕਾਮਯਾਬ ਹੋਏ ਹਨ ਤੇ ਅਸੀਂ ਅਗਲੀ ਕਾਰਵਾਈ ਕਰ ਰਹੇ ਹਾਂ ਤੇ ਜ਼ਖ਼ਮੀ ਦਾ ਇਲਾਜ ਕੀਤਾ ਜਾ ਰਿਹਾ ਹੈ।


ਇਹ ਵੀ ਪੜ੍ਹੋ: Assembly Election 2022: ਪੰਜਾਬ 'ਚ ਨਹੀਂ ਹੋਣਗੀਆਂ ਚੋਣਾਂ! ਚੋਣ ਕਮਿਸ਼ਨ ਯੂਪੀ, ਪੰਜਾਬ, ਗੋਆ, ਮਣੀਪੁਰ 'ਚ ਚੋਣਾਂ ਕਰਵਾਉਣ ਤੋਂ ਅਸਮਰੱਥ, ਜਾਣੋ ਕਿਉਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904