ਨਵੀਂ ਦਿੱਲੀ: ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ ਦੀ ਚੈਨਲ ਸਿਲੈਕਟ ਵਾਲੀ ਪਾਲਿਸੀ ਪੂਰੀ ਤਰ੍ਹਾਂ ਲਾਗੂ ਹੋ ਚੁੱਕੀ ਹੈ। ਇਸ ਪਾਲਿਸੀ ਦਾ ਅਸਰ ਦਾਅਵੇ ਮੁਤਾਬਕ ਦੇਖਣ ਨੂੰ ਨਹੀਂ ਮਿਲਿਆ। ਟਰਾਈ ਨੇ ਇਸ ਪਾਲਿਸੀ ਨੂੰ ਲਾਗੂ ਕਰਦੇ ਹੋਏ ਕੇਬਲ ਟੀਵੀ ਸਸਤਾ ਹੋਣ ਦਾ ਦਾਅਵਾ ਕੀਤਾ ਸੀ ਪਰ ਯੂਜ਼ਰਸ ‘ਤੇ ਇਸ ਦਾ ਅਸਰ ਉਲਟਾ ਹੀ ਪਿਆ।

ਇਸ ਸਮੇਂ ਯੂਜ਼ਰਸ ਕੇਬਲ ਕਨੈਕਸ਼ਨ ਨੂੰ ਚਾਲੂ ਰੱਖਣ ਲਈ ਪਹਿਲਾਂ ਦੀ ਤੁਲਣਾ ‘ਚ ਜ਼ਿਆਦਾ ਪੈਸੇ ਦੇ ਹਰੇ ਹਨ। ਇਸ ਨੂੰ ਦੇਖਦੇ ਹੋਏ ਟਰਾਈ ਹੁਣ ਕੇਬਲ ਟੀਵੀ ਨੂੰ ਫੇਰ ਤੋਂ ਸਸਤਾ ਕਰਨ ਦੀ ਤਿਆਰੀ ਕਰ ਰਿਹਾ ਹੈ। ਰਿਪੋਰਟਾਂ ਦੀ ਮੰਨੀਏ ਤਾਂ ਟਰਾਈ ਜਲਦੀ ਹੀ ਨਵੀਂ ਮਲਟੀ ਟੀਵੀ ਪਾਲੀਸੀ ਲੈ ਕੇ ਆ ਸਕਦਾ ਹੈ।

ਪਹਿਲਾਂ ਮਲਟੀ ਟੀਵੀ ਪਾਲਿਸੀ ‘ਚ ਘਰ ‘ਚ ਐਕਸਟਰਾ ਕਨੈਕਸ਼ਨ ਚਾਰਜ ਦੇਣਾ ਪੈਂਦਾ ਸੀ। ਜਦਕਿ ਐਕਸਟ੍ਰਾ ਚਾਰਜ ਨਾਲ ਵੱਖਰਾ ਸੈੱਟਅਪ ਬਾਕਸ ਵੀ ਇਸਤੇਮਾਲ ਹੁੰਦਾ ਹੈ। ਟਰਾਈ ਨੇ ਇਸ ਸਾਲ ਦੀ ਸ਼ੁਰੂਆਤ ‘ਚ ਜੋ ਪਾਲਿਸੀ ਲਾਗੂ ਕੀਤੀ, ਉਸ ਕਰਕੇ ਘਰ ‘ਚ ਇੱਕ ਤੋਂ ਜ਼ਿਆਦਾ ਕਨੈਕਸ਼ਨ ਮੰਹਿੰਗਾ ਹੋ ਗਿਆ।

ਇੱਕ ਰਿਪੋਰਟ ਮੁਤਾਬਕ ਟਰਾਈ ਆਪਣੇ ਕਦਮ ‘ਚ ਸੁਧਾਰ ਕਰਨ ਦੀ ਪੂਰੀ ਤਿਆਰੀ ਕਰ ਚੁੱਕਿਆ ਹੈ। ਟਰਾਈ ਦੇ ਨਵੇਂ ਕਦਮ ਨਾਲ ਯੂਜ਼ਰਸ ਦੀ ਜੇਬ ‘ਤੇ ਪੈਣ ਵਾਲੇ ਖ਼ਰਚ ਨੂੰ ਘੱਟ ਕੀਤਾ ਜਾ ਸਕਦਾ ਹੈ। ਜਦਕਿ ਇਸ ਬਾਰੇ ਖੁਲਾਸਾ ਨਹੀਂ ਹੋਇਆ ਕਿ ਇਹ ਨਿਯਮ ਕਦੋਂ ਲਾਗੂ ਹੋਵੇਗਾ।