SMS ਦੀ ਵਰਤੋਂ ਦੀ ਨਹੀਂ ਹੋਵੇਗੀ ਕੋਈ ਲਿਮਟ, ਟ੍ਰਾਈ ਚੁੱਕਣ ਜਾ ਰਹੀ ਵੱਡਾ ਕਦਮ
ਏਬੀਪੀ ਸਾਂਝਾ | 20 Feb 2020 01:13 PM (IST)
ਪਿਛਲੇ 8 ਸਾਲਾਂ ਤੋਂ, ਭਾਰਤ ਵਿੱਚ ਪ੍ਰਤੀ ਦਿਨ 100 SMS ਭੇਜਣ ਦੀ ਸੀਮਾ ਲਾਗੂ ਹੈ ਪਰ ਟ੍ਰਾਈ ਦਾ ਮੰਨਣਾ ਹੈ ਕਿ ਹੁਣ ਇਸ ਦੀ ਲੋੜ ਨਹੀਂ।
ਨਵੀਂ ਦਿੱਲੀ: ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ ਨੇ ਮੋਬਾਈਲ ਯੂਜ਼ਰਸ ਨੂੰ ਵੱਡੀ ਰਾਹਤ ਦੇਣ ਦੀ ਤਿਆਰੀ ਕਰ ਲਈ ਹੈ। ਟ੍ਰਾਈ ਜਲਦੀ ਹੀ ਉਪਭੋਗਤਾਵਾਂ 'ਤੇ ਪ੍ਰਤੀ ਦਿਨ 100 SMS ਦੀ ਲਿਮਟ ਨੂੰ ਹਟਾ ਸਕਦਾ ਹੈ। ਇਸ ਸਮੇਂ, ਯੂਜ਼ਰਸ ਦਿਨ 'ਚ 100 ਐਸਐਮਐਸ ਤੋਂ ਵੱਧ ਲਈ ਪ੍ਰਤੀ ਮੈਸੇਜ 50 ਪੈਸੇ ਦੇ ਰਹੇ ਹਨ। ਹੁਣ ਜ਼ਿਆਦਾਤਰ ਕੰਪਨੀਆਂ ਆਪਣੇ ਯੁਜ਼ਰਸ ਨੂੰ ਇੱਕ ਦਿਨ 'ਚ 100 ਫਰੀ SMS ਆਫਰ ਕਰਦੀਆਂ ਹਨ। ਟ੍ਰਾਈ ਦੇ ਆਦੇਸ਼ ਦੇ ਕਾਰਨ ਦੂਰਸੰਚਾਰ ਕੰਪਨੀਆਂ ਦੁਆਰਾ 100 ਐਸਐਮਐਸ ਦੀ ਸੀਮਾ ਸੈੱਟ ਕੀਤੀ ਗਈ ਹੈ। ਟ੍ਰਾਈ ਅਗਲੇ 15 ਦਿਨਾਂ 'ਚ ਇੱਕ ਨਵਾਂ ਆਰਡਰ ਜਾਰੀ ਕਰਕੇ ਉਪਭੋਗਤਾਵਾਂ 'ਤੇ ਲਾਈ ਗਈ 100 ਐਸਐਮਐਸ ਦੀ ਸੀਮਾ ਨੂੰ ਹਟਾ ਸਕਦੀ ਹੈ। 8 ਸਾਲ ਪਹਿਲਾਂ ਲਗਾਈ ਗਈ ਸੀ ਲਿਮਟ ਟ੍ਰਾਈ 3 ਮਾਰਚ ਤੋਂ 17 ਮਾਰਚ ਤੱਕ ਇਸ ਸੀਮਾ ਨੂੰ ਹਟਾਉਣ ਬਾਰੇ ਕੰਪਨੀਆਂ ਨਾਲ ਗੱਲਬਾਤ ਕਰੇਗੀ। ਦੱਸ ਦਈਏ ਕਿ 100 ਐਸਐਮਐਸ ਦੀ ਲਿਮਟ ਭਾਰਤ 'ਚ ਪਿਛਲੇ ਅੱਠ ਸਾਲਾਂ ਤੋਂ ਲੱਗੀ ਹੋਈ ਹੈ। 2012 'ਚ ਟ੍ਰਾਈ ਨੇ ਐਸਐਮਐਸ ਸਪੈਮ ਨੂੰ ਰੋਕਣ ਲਈ ਇਹ ਸੀਮਾ ਤੈਅ ਕੀਤੀ ਸੀ।