ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 24-25 ਫਰਵਰੀ ਤੱਕ ਦੋ ਦਿਨਾਂ ਭਾਰਤ ਦੌਰੇ 'ਤੇ ਹਨ। ਭਾਰਤ ਸਰਕਾਰ ਟਰੰਪ ਦੇ ਸਵਾਗਤ ਲਈ ‘ਨਮਸਤੇ ਟਰੰਪ’ ਦਾ ਪ੍ਰਬੰਧ ਕਰ ਰਹੀ ਹੈ। 'ਨਮਸਤੇ ਟਰੰਪ' ਲਈ ਗੁਜਰਾਤ ਦਾ ਮੋਤੇਰਾ ਸਟੇਡੀਅਮ ਤਿਆਰ ਕੀਤਾ ਗਿਆ ਹੈ।

ਬੀਸੀਸੀਆਈ ਨੇ ਦੋ ਦਿਨ ਪਹਿਲਾਂ ਮੋਤੇਰਾ ਸਟੇਡੀਅਮ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਸੀ। ਜਦੋਂ ਤੋਂ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਹੈ, ਮੋਤੇਰਾ ਸਟੇਡੀਅਮ ਵੀ ਟਰੰਪ ਦੇ ਦੌਰੇ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣ ਗਿਆ ਹੈ। ਬੀਸੀਸੀਆਈ ਨੇ ਦਾਅਵਾ ਕੀਤਾ ਹੈ ਕਿ ਮੋਤੇਰਾ ਸਟੇਡੀਅਮ ਕ੍ਰਿਕਟ ਦਾ ਸਭ ਤੋਂ ਵੱਡਾ ਸਟੇਡੀਅਮ ਹੈ।

ਕ੍ਰਿਕਟ ਦਾ ਸਭ ਤੋਂ ਵੱਡਾ ਮੈਦਾਨ

ਮੋਤੇਰਾ ਸਟੇਡੀਅਮ ਪੂਰੀ ਤਰ੍ਹਾਂ ਨਵੇਂ ਸਿਰੇ ਤੋਂ ਤਿਆਰ ਕੀਤਾ ਗਿਆ ਹੈ। ਦਾਅਵਾ ਕੀਤਾ ਜਾਂਦਾ ਹੈ ਕਿ ਮੋਤੇਰਾ ਸਟੇਡੀਅਮ '1 ਲੱਖ 10 ਹਜ਼ਾਰ ਦਰਸ਼ਕਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ। ਜਦਕਿ ਇਸ ਸਟੇਡੀਅਮ ਦਾ ਇਤਿਹਾਸ ਪੁਰਾਣਾ ਹੈ। ਗੁਜਰਾਤ ਸਰਕਾਰ ਨੇ ਸਭ ਤੋਂ ਪਹਿਲਾਂ ਮੋਤੇਰਾ ਸਟੇਡੀਅਮ ਬਣਾਉਣ ਲਈ 50 ਏਕੜ ਜ਼ਮੀਨ ਦਾਨ ਕੀਤੀ ਸੀ। ਇਸ ਤੋਂ ਬਾਅਦ, ਮੋਤੇਰਾ ਸਟੇਡੀਅਮ 1982 'ਚ ਬਣਾਇਆ ਗਿਆ ਸੀ।


ਸਾਲ 1983 ਤੋਂ, ਮੋਤੇਰਾ ਸਟੇਡੀਅਮ ਵਿੱਚ ਕ੍ਰਿਕਟ ਮੈਚ ਕਰਵਾਏ ਜਾ ਰਹੇ ਹਨ ਪਰ ਸਾਲ 2015 'ਚ ਸਟੇਡੀਅਮ ਨੂੰ ਨਵਾਂ ਬਣਾਉਣ ਲਈ ਇੱਥੇ ਕ੍ਰਿਕਟ ਮੈਚ ਰੋਕ ਦਿੱਤੇ ਗਏ ਸੀ। ਮੋਤੇਰਾ ਸਟੇਡੀਅਮ ਦਾ ਨਵੀਨੀਕਰਨ 750 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਹੈ।

ਮੋਤੇਰਾ ਸਟੇਡੀਅਮ ਤੋਂ ਪਹਿਲਾਂ ਆਸਟਰੇਲੀਆ ਦਾ ਮੈਲਬਰਨ ਕ੍ਰਿਕਟ ਸਟੇਡੀਅਮ ਸਭ ਤੋਂ ਵੱਡਾ ਮੰਨਿਆ ਜਾਂਦਾ ਹੈ ਪਰ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਮੋਤੇਰਾ ਸਟੇਡੀਅਮ '1 ਲੱਖ 10 ਹਜ਼ਾਰ ਦਰਸ਼ਕ ਮੈਚ ਦੇਖ ਸਕਦੇ ਹਨ।

ਅਜਿਹੇ ਦਾਅਵੇ ਕੀਤੇ ਜਾਂਦੇ ਹਨ ਕਿ ਇਹ ਕ੍ਰਿਕਟ ਸਟੇਡੀਅਮ ਪੂਰੀ ਤਰ੍ਹਾਂ ਨਾਲ ਆਧੁਨਿਕ ਟੈਕਨਾਲੋਜੀ ਨਾਲ ਲੈਸ ਹੈ। ਇਸ ਸਟੇਡੀਅਮ ਵਿੱਚ 11 ਵੱਖ-ਵੱਖ ਪਿੱਚਾਂ ਹਨ। ਇਸ ਤੋਂ ਇਲਾਵਾ, ਸਿਰਫ ਅੱਧੇ ਘੰਟੇ 'ਚ ਮੀਂਹ ਦਾ ਸਾਰਾ ਪਾਣੀ ਧਰਤੀ ਤੋਂ ਹਟਾਉਣ ਦਾ ਪ੍ਰਬੰਧ ਕੀਤਾ ਗਿਆ ਹੈ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੋਟੇਰਾ ਸਟੇਡੀਅਮ 'ਚ ਤਿੰਨ ਹਜ਼ਾਰ ਕਾਰਾਂ ਅਤੇ 10 ਹਜ਼ਾਰ ਦੋ ਪਹੀਆ ਵਾਹਨਾਂ ਦੀ ਪਾਰਕਿੰਗ ਦੀ ਸਹੂਲਤ ਹੈ।