ਨਵੀਂ ਦਿੱਲੀ: ਇਸ ਸਮੇਂ 100 ਤੋਂ ਵੱਧ ਦੇਸ਼ ਕੋਰੋਨਾਵਾਇਰਸ ਦੀ ਜਕੜ 'ਚ ਹਨ। ਕੋਰੋਨਾਵਾਇਰਸ ਕਰਕੇ ਵਿਸ਼ਵ ਦੀ ਆਰਥਿਕਤਾ ਨੂੰ ਵੀ ਵੱਡਾ ਘਾਟਾ ਸਹਿਣਾ ਪੈ ਰਿਹਾ ਹੈ। ਐਪਲ ਵਰਗੀਆਂ ਕਈ ਤਕਨੀਕੀ ਕੰਪਨੀਆਂ ਨੂੰ ਵੱਡਾ ਨੁਕਸਾਨ ਹੋਇਆ ਹੈ। ਬਹੁਤ ਸਾਰੇ ਵੱਡੇ ਟੈਕਨਾਲੌਜੀ ਇਵੈਂਟਸ ਨੂੰ ਰੱਦ ਕਰ ਦਿੱਤਾ ਗਿਆ ਹੈ ਇਸ ਦੌਰਾਨ ਮਾਈਕ੍ਰੋ ਬਲੌਗਿੰਗ ਸਾਈਟ ਟਵਿੱਟਰ ਨੇ ਦੁਨੀਆ ਭਰ ਦੇ ਆਪਣੇ ਸਾਰੇ ਕਰਮਚਾਰੀਆਂ ਨੂੰ ਘਰ ਤੋਂ ਕੰਮ ਕਰਨ ਲਈ ਕਿਹਾ ਹੈ। ਦੱਸ ਦਈਏ ਕਿ ਟਵਿੱਟਰ 'ਤਕਰੀਬਨ 5,000 ਲੋਕ ਕੰਮ ਕਰਦੇ ਹਨ।

ਟਵਿੱਟਰ ਨੇ ਕਿਹਾ ਹੈ ਕਿ ਕਰਮਚਾਰੀਆਂ ਨੂੰ ਘਰ ਤੋਂ ਕੰਮ ਕਰਨ ਲਈ ਪੈਸੇ ਵੀ ਮਿਲਣਗੇ ਅਤੇ ਜ਼ਰੂਰੀ ਸੈਟਅਪ ਤਿਆਰ ਕਰਨ ਲਈ ਫੰਡ ਵੀ ਜਾਰੀ ਕੀਤੇ ਜਾਣਗੇ। ਇਸ ਤੋਂ ਇਲਾਵਾ ਜੇਕਰ ਕਰਮਚਾਰੀਆਂ ਦੇ ਮਾਪਿਆਂ ਨੂੰ ਵੀ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਕੰਪਨੀ ਇਸਦੇ ਲਈ ਪ੍ਰਬੰਧ ਕਰੇਗੀ ਅਤੇ ਵਿੱਤੀ ਅਦਾਇਗੀ ਕਰੇਗੀ



ਇਸ ਦੇ ਨਾਲ ਹੀ ਟਵਿੱਟਰ ਨੇ ਕਿਹਾ ਹੈ ਕਿ ਹਰ ਤਰ੍ਹਾਂ ਦੀਆਂ ਇੰਟਰਵਿਊਜ਼ ਵੀਡੀਓ ਕਾਨਫਰੰਸਿੰਗ ਨਾਲ ਲਈਆਂ ਜਾਣਗੀਆਂ। ਨਾਲ ਹੀ, ਚੁਣੇ ਗਏ ਕਰਮਚਾਰੀਆਂ ਨੂੰ ਵੀ ਘਰੋਂ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਏਗੀ।



ਦੱਸ ਦਈਏ ਕਿ ਕੋਰੋਨਾਵਾਇਰਸ ਕਰਕੇ ਐਪਲ, ਮਾਈਕ੍ਰੋਸਾੱਫਟ, ਗੂਗਲ ਅਤੇ ਫੇਸਬੁੱਕ ਵਰਗੀਆਂ ਕੰਪਨੀਆਂ ਨੇ ਉਨ੍ਹਾਂ ਦੀਆਂ ਕਈ ਘਟਨਾਵਾਂ ਨੂੰ ਰੱਦ ਕਰ ਦਿੱਤਾ ਹੈ।