ਹੁਣ ਬਗੈਰ ਦਰਸ਼ਕਾਂ ਦੇ ਹੀ ਖੇਡਿਆ ਜਾਵੇਗਾ ਆਈਪੀਐਲ?
ਏਬੀਪੀ ਸਾਂਝਾ | 12 Mar 2020 12:18 PM (IST)
ਮਹਾਰਾਸ਼ਟਰ 'ਚ ਹੁਣ ਤੱਕ ਕੋਰੋਨਾਵਾਇਰਸ ਦੇ 11 ਪਾਜ਼ੇਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਦੇ ਡਰ ਤੋਂ ਸਰਕਾਰ ਹੁਣ ਆਈਪੀਐਲ ਮੈਚ ਬਿਨ੍ਹਾਂ ਦਰਸ਼ਕਾਂ ਦੇ ਕਰਵਾਉਣ ਦਾ ਮਨ ਬਣਾ ਰਹੀ ਹੈ।
ਮੁੰਬਈ: ਮਹਾਰਾਸ਼ਟਰ 'ਚ ਹੁਣ ਤੱਕ ਕੋਰੋਨਾਵਾਇਰਸ ਦੇ 11 ਪਾਜ਼ੇਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਦੇ ਡਰ ਤੋਂ ਸਰਕਾਰ ਹੁਣ ਆਈਪੀਐਲ ਮੈਚ ਬਿਨ੍ਹਾਂ ਦਰਸ਼ਕਾਂ ਦੇ ਕਰਵਾਉਣ ਦਾ ਮਨ ਬਣਾ ਰਹੀ ਹੈ। ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਦੱਸਿਆ ਕਿ ਆਈਪੀਐਲ ਕ੍ਰਿਕਟ ਟੂਰਨਾਮੈਂਟ 29 ਮਾਰਚ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਨੂੰ ਲੈ ਕੇ ਬੈਠਕ ਹੋਈ ਹੈ। ਇਹ ਵੀ ਪੜ੍ਹੋ: ਇਸ 'ਚ ਤੈਅ ਕੀਤਾ ਗਿਆ ਕਿ ਸਟੇਡੀਅਮ 'ਚ ਆਈਪੀਐਲ ਮੈਚ ਬਗੈਰ ਦਰਸ਼ਕਾਂ ਦੇ ਕਰਵਾਇਆ ਜਾਵੇਗਾ। ਅਜਿਹੀ ਸਥਿਤੀ 'ਚ ਲੋਕ ਸਟੇਡੀਅਮ 'ਚ ਆਈਪੀਐਲ ਮੈਚ ਦੇਖਣ ਦੀ ਬਜਾਏ ਟੀਵੀ 'ਤੇ ਦੇਖ ਸਕਦੇ ਹਨ। ਹਾਲਾਂਕਿ ਅਜੇ ਇਸ 'ਤੇ ਫੈਸਲਾ ਹੋਣਾ ਬਾਕੀ ਹੈ। ਕੋਰੋਨਾ ਨੂੰ ਵਰਲਡ ਹੈਲਥ ਆਰਗੇਨਾਈਜ਼ੇਸ਼ਨ ਨੇ ਮਹਾਮਾਰੀ ਐਲਾਨ ਦਿੱਤਾ ਹੈ। ਇਹ ਵੀ ਪੜ੍ਹੋ: ਭਾਰਤ ਨੂੰ ਕੋਰੋਨਾਵਾਇਰਸ ਤੋਂ ਬਚਾਉਣ ਲਈ ਸਰਕਾਰ ਨੇ ਲਿਆ ਇਹ ਸਖ਼ਤ ਫੈਸਲਾ, WHO ਨੇ ਵੀ ਮਹਾਮਾਰੀ ਕੀਤਾ ਐਲਾਨ ਮਹਾਰਾਸ਼ਟਰ 'ਚ ਹੁਣ ਤੱਕ ਮੁੰਬਈ 'ਚ 2, ਸਭ ਤੋਂ ਵੱਧ ਪੁਣੇ 'ਚ 8 ਤੇ ਨਾਗਪੁਰ 'ਚ 1 ਪਾਜ਼ੇਟਿਵ ਕੇਸ ਪਾਇਆ ਗਿਆ ਹੈ। ਕੋਰੋਨਾ ਦੇ ਡਰ ਤੋਂ ਮੁੰਬਈ 'ਚ 18, ਪੁਣੇ 'ਚ 15, ਨਾਸਿਕ 'ਚ 2 ਤੇ ਨਾਗਪੁਰ 'ਚ 3 ਨੂੰ ਆਈਸੋਲੇਟਿਡ ਵਾਰਡ 'ਚ ਰੱਖਿਆ ਗਿਆ ਹੈ। ਦੇਸ਼ 'ਚ 48 ਘੰਟਿਆਂ 'ਚ 15 ਨਵੇਂ ਮਰੀਜ਼ ਸਾਹਮਣੇ ਆਏ ਹਨ।