ਨਵੀਂ ਦਿੱਲੀ: ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਆਪਣੇ ਅਕਾਉਂਟਸ ਦੀ ਵੈਰੀਫਿਕੇਸ਼ਨ ਦਾ ਪ੍ਰੋਸੈੱਸ ਅਗਲੇ ਸਾਲ ਦੀ ਸ਼ੁਰੂਆਤ 'ਚ ਮੁੜ ਸ਼ੁਰੂ ਕਰਨ ਵਾਲਾ ਹੈ। ਇਸ ਤਹਿਤ ਐਕਟਿਵ ਤੇ ਅਥੈਂਟਿਕ ਯੂਜ਼ਰਸ ਦੇ ਅਕਾਉਂਟਸ ਨੂੰ ਬਲੂ ਟਿੱਕ ਦਿੱਤਾ ਜਾਏਗਾ। ਟਵਿੱਟਰ ਨੇ ਆਪਣੇ ਪਬਲਿਕ ਵੈਰੀਫਿਕੇਸ਼ਨ ਪ੍ਰੋਗ੍ਰਾਮ ਨੂੰ ਤਿੰਨ ਸਾਲ ਪਹਿਲਾਂ ਬੰਦ ਕਰ ਦਿੱਤਾ ਸੀ, ਕਿਉਂਕਿ ਕੰਪਨੀ ਨੂੰ ਰਿਐਕਸ਼ਨ ਮਿਲੇ ਸੀ ਕਿ ਕਈ ਲੋਕਾਂ ਨੂੰ ਇਹ ਭੰਬਲਭੂਸੇ 'ਚ ਪਾਉਣ ਵਾਲਾ ਲੱਗਿਆ।

ਟਵਿੱਟਰ ਨੇ ਇੱਕ ਬਲਾਗ ਪੋਸਟ 'ਚ ਲਿਖਿਆ, "ਇੱਕ ਸਾਲ ਬਾਅਦ ਅਸੀਂ 2020 ਦੇ ਅਮਰੀਕੀ ਚੋਣਾਂ ਮੌਕੇ ਜਨਤਕ ਗੱਲਬਾਤ 'ਚ ਇਮਾਨਦਾਰੀ ਬਣਾਏ ਰੱਖਣ ਲਈ ਇਸ ਕੰਮ ਨੂੰ ਅੱਗ ਵਧਾਇਆ।" ਮਾਈਕ੍ਰੋ ਬਲਾਗਿੰਗ ਪਲੇਟਫਾਰਮ ਹੁਣ ਪ੍ਰਕਿਰਿਆ ਮੁੜ ਸ਼ੁਰੂ ਕਰ ਰਿਹਾ ਹੈ ਤੇ ਲੋਕਾਂ ਨੂੰ 24 ਨਵੰਬਰ ਤੋਂ 8 ਦਸੰਬਰ 2020 ਤੱਕ ਆਪਣੀ ਨਵੀਂ ਵੈਰੀਫਿਕੇਸ਼ਨ ਨੀਤੀ ਦੇ ਡਰਾਫਟ 'ਤੇ ਪ੍ਰਤੀਕ੍ਰਿਆ ਦੇਣ ਲਈ ਕਿਹਾ ਹੈ।”

Big Breaking | ਹਰਿਆਣਾ 'ਚ ਕਿਸਾਨਾਂ ਦਾ ਪਿਆ Police ਨਾਲ ਪੰਗਾ, ਤੋੜੇ ਬੈਰੀਕੇਡ, ਦੇਖੋ ਤਸਵੀਰਾਂ
ਟਵਿੱਟਰ ਨੇ ਕਿਹਾ, “ਅਸੀਂ 2021 ਦੀ ਸ਼ੁਰੂਆਤ 'ਚ ਨਵੀਂ ਪਬਲਿਕ ਐਪਲਿਕੇਸ਼ਨ ਪ੍ਰਕਿਰਿਆ ਨਾਲ ਨਵੀਂ ਵੈਰੀਫਿਕੇਸ਼ਨ ਮੁੜ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਹਾਂ। ਪ੍ਰਪੋਜ਼ਡ ਪਾਲਿਸੀ ਮੁਤਾਬਕ ਟਵਿੱਟਰ 'ਤੇ 'ਬਲੂ ਵੈਰੀਫਾਈਡ ਬੈਜ' ਲੋਕਾਂ ਨੂੰ ਦੱਸਦਾ ਹੈ ਕਿ ਇਹ ਇੱਕ ਜਨਤਕ ਹਿੱਤ ਦਾ ਖਾਤਾ ਹੈ।"


ਹਰਿਆਣਾ ਦੀ ਕਾਰਵਾਈ ਤੋਂ ਔਖੇ ਪੰਜਾਬ ਦੇ ਲੀਡਰ, ਢੀਂਡਸਾ ਵੱਲੋਂ ਤਾਨਾਸ਼ਾਹੀ ਕਰਾਰ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904