ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ 'ਚ ਕੋਰੋਨਾਵਾਇਰਸ ਦਾ ਖ਼ਤਰਾ ਵਧਦਾ ਹੀ ਜਾ ਰਿਹਾ ਹੈ ਜਿਸ ਕਰਕੇ ਕੇਜਰੀਵਾਲ ਸਰਕਾਰ ਨੇ ਸਖ਼ਤੀ ਵਧਾਉਂਦਿਆਂ ਬਗੈਰ ਮਾਸਕ ਦਾ ਚਲਾਨ ( COVID-19 challans) 500 ਰੁਪਏ ਤੋਂ ਸਿੱਧਾ 2000 ਰੁਪਏ ਕਰ ਦਿੱਤਾ ਪਰ ਇਸ ਤੋਂ ਬਾਅਦ ਵੀ ਲੋਕਾਂ ਨੂੰ ਅਕਲ ਨਹੀਂ ਆ ਰਹੀ।

ਇੱਕ ਪਾਸੇ ਦਿੱਲੀ 'ਚ ਕੋਰੋਨਾ ਦੇ ਕੇਸਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ, ਇਸ ਸਭ ਦੇ ਮੱਦੇਨਜ਼ਰ ਮਹਿਜ਼ ਚਾਰ ਦਿਨਾਂ 'ਚ ਹੀ ਦਿੱਲੀ ਵਾਲਿਆਂ ਨੇ ਦਿੱਲੀ ਪੁਲਿਸ (Delhi police) ਨੂੰ ਨਵੀਂ ਜ਼ੁਰਮਾਨਾ (challans in Delhi) ਰਾਸ਼ੀ ਮੁਤਾਬਕ 1.5 ਕਰੋੜਾਂ ਰੁਪਏ (1.5 crore rupees) ਜ਼ੁਰਮਾਨੇ ਵਜੋਂ ਦਿੱਤੇ ਹਨ।

ਦਿੱਲੀ ਪੁਲਿਸ ਵੱਲੋਂ ਜਾਰੀ ਕੀਤੇ ਅੰਕੜਿਆਂ ਮੁਤਾਬਕ 20 ਨਵੰਬਰ ਤੋਂ ਹੁਣ ਤੱਕ ਕੁੱਲ 7,655 ਚਲਾਨ (mask violators) ਜਾਰੀ ਕੀਤੇ ਗਏ ਜਿਨ੍ਹਾਂ ਵਿੱਚੋਂ ਸਿਰਫ ਚਾਰ ਚਲਾਨ ਥੁੱਕਣ ਕਾਰਨ ਹੋਏ ਹਨ। ਇਸ ਦੇ ਨਾਲ ਹੀ ਸਮਾਜਿਕ ਦੂਰੀਆਂ ਦੀ ਉਲੰਘਣਾ ਕਰਨ ਦੇ 218 ਚਲਾਨ ਕੱਟੇ ਗਏ।

ਇਸ ਤੋਂ ਇਲਾਵਾ ਮਾਸਕ ਨਾ ਪਹਿਨਣ 'ਤੇ 5388 ਚਲਾਨ ਕੱਟੇ ਗਏ ਹਨ। ਹਾਲਾਂਕਿ, ਪੁਲਿਸ ਨੇ ਕਿਹਾ ਕਿ ਸੋਮਵਾਰ ਤੱਕ ਕੋਵਿਡ ਨਿਯਮਾਂ ਦੀ ਉਲੰਘਣਾ ਵਿੱਚ ਤੇਜ਼ੀ ਨਾਲ ਕਮੀ ਆਈ ਹੈ, ਜਿੱਥੇ ਸਿਰਫ 410 ਚਲਾਨ ਜਾਰੀ ਕੀਤੇ ਗਏ।

1 ਜਨਵਰੀ ਤੋਂ ਕਾਲ ਕਰਨ ਦਾ ਬਦਲ ਰਿਹਾ ਤਰੀਕਾ, '0' ਤੋਂ ਬਗੈਰ ਨਹੀਂ ਹੋ ਸਕੇਗੀ ਗੱਲ

2 ਹਜ਼ਾਰ ਜੁਰਮਾਨਾ:

ਦੇਸ਼ ਦੀ ਰਾਜਧਾਨੀ ਵਿਚ ਹਾਲ ਹੀ ਵਿੱਚ ਕੁਝ ਨਿਯਮਾਂ ਨੂੰ ਤੋੜਨ ਲਈ 2000 ਰੁਪਏ ਜ਼ੁਰਮਾਨਾ ਦੇਣ ਦਾ ਐਲਾਨ ਕੀਤਾ ਗਿਆ ਸੀ। ਦਿੱਲੀ ਦੇ ਉਪ ਰਾਜਪਾਲ ਨੇ ਰਾਸ਼ਟਰੀ ਰਾਜਧਾਨੀ ਵਿੱਚ ਕੋਵਿਡ-19 ਮਹਾਮਾਰੀ ਪ੍ਰਬੰਧਨ-2020 ਦੇ ਨਿਯਮਾਂ ਵਿੱਚ ਤਬਦੀਲੀ ਨੂੰ ਮਨਜ਼ੂਰੀ ਦੇ ਦਿੱਤੀ ਸੀ।

ਨਵੇਂ ਨਿਯਮਾਂ ਤਹਿਤ ਕੋਰੋਨਾ ਦੇ ਨਿਯਮਾਂ ਤੇ ਸਮਾਜਕ ਦੂਰੀਆਂ ਦੇ ਨਿਯਮਾਂ ਨੂੰ ਤੋੜਨ 'ਤੇ 2 ਹਜ਼ਾਰ ਰੁਪਏ ਦਾ ਜ਼ੁਰਮਾਨਾ ਲਗਾਇਆ ਜਾਵੇਗਾ। ਇਸ ਦੇ ਨਾਲ ਹੀ ਜਨਤਕ ਥਾਂਵਾਂ 'ਤੇ ਮਾਸਕ ਨਾ ਪਾਉਣ ਅਤੇ ਪਾਨ, ਗੁਟਕਾ ਆਦਿ ਖਾਣ 'ਤੇ ਵੀ 2000 ਰੁਪਏ ਜ਼ੁਰਮਾਨਾ ਅਦਾ ਕਰਨਾ ਪਏਗਾ।

Breaking : ਸੁਖਬੀਰ ਬਾਦਲ ਦੀ SGPC ਮੈਂਬਰਾਂ ਨਾਲ ਮੀਟਿੰਗ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੰਬੰਧੀ ਹੋਵੇਗੀ ਚਰਚਾ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904