ਨਵੀਂ ਦਿੱਲੀ: ਸੋਸ਼ਲ ਨੈੱਟਵਰਕਿੰਗ ਸਾਈਟ ਟਵਿਟਰ ਮੰਗਲਵਾਰ ਦੀ ਰਾਤ ਤੋਂ ਹੀ ਡਾਉਨ ਹੈ। ਇਸ ਦੇ ਡਾਉਨ ਰਹਿਣ ਕਰਕੇ ਯੂਜ਼ਰਸ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਸਮੱਸਿਆਵਾਂ ਤੋਂ ਬਾਅਦ ਯੂਜ਼ਰਸ ਨੇ ਭਾਰੀ ਗਿਣਤੀ ‘ਚ ਇਸ ਦੀ ਰਿਪੋਰਟ ਦਰਜ ਕਰਵਾਈ ਹੈ। ਖ਼ਬਰਾਂ ਮੁਤਾਬਕ ਚਾਰ ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਇਸ ਬਾਰੇ ਰਿਪੋਰਟ ਕੀਤੀ ਹੈ।

ਟਵਿਟਰ ਸਪੋਰਟ ਨੇ ਵੀ ਇਸ ਬਾਰੇ ਜਾਣਕਾਰੀ ਦਿੱਤੀ ਹੈ। ਕੰਪਨੀ ਦਾ ਕਹਿਣਾ ਹੈ ਕਿ ਟਵਿਟਰ ਤੇ ਟਵਿਟਡੇਕ ‘ਤੇ ਲੋਕਾਂ ਨੂੰ ਟਵੀਟ ਕਰਨ ਤੇ ਨੋਟੀਫਿਕੇਸ਼ਨ ਪਾਉਣ ‘ਚ ਦਿੱਕਤ ਹੋ ਰਹੀ ਹੈ। ਜਦਕਿ ਕੰਪਨੀ ਨੇ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਇਸ ਨੂੰ ਜਲਦੀ ਹੀ ਠੀਕ ਕਰ ਲਿਆ ਜਾਵੇਗਾ।


ਟਵਿਟਰ ‘ਤੇ ਸਭ ਤੋਂ ਜ਼ਿਆਦਾ ਦਿੱਕਤ ਲੋਕਾਂ ਨੂੰ ਟਵੀਟ ਕਰਨ ‘ਚ ਹੋ ਰਹੀ ਹੈ। ਲੋਕ ਵਾਰ-ਵਾਰ ਕੋਸ਼ਿਸ਼ ਕਰਨ ਤੋਂ ਬਾਅਦ ਵੀ ਟਵੀਟ ਨਹੀਂ ਕਰ ਪਾ ਰਹੇ। ਟਵੀਟਡੇਕ ਨੂੰ ਵੀ ਓਪਨ ਕਰਨ ‘ਤੇ ਇਹ ਵੈੱਬਸਾਈਟ ‘ਤੇ ਫੇਰ ਤੋਂ ਰੈਫਰ ਕਰ ਰਿਹਾ ਹੈ। ਇਸ ਦੇ ਨਾਲ ਯੂਜ਼ਰਸ ਨੋਟੀਫਿਕੇਸ਼ਨ ਵੀ ਹਾਸਲ ਨਹੀਂ ਕਰ ਪਾ ਰਹੇ।