ਨਵੀਂ ਦਿੱਲੀ: ਭਾਰਤ 'ਚ ਸਮਾਰਟਫੋਨ ਦੀ ਵਰਤੋਂ ਕਰਨ ਵਾਲੇ ਕਈ ਯੂਜ਼ਰ ਸ਼ੁੱਕਰਵਾਰ ਸਵੇਰੇ ਉਸ ਵੇਲੇ ਹੈਰਾਨ ਰਹਿ ਗਏ ਜਦੋਂ ਉਨ੍ਹਾਂ ਨੂੰ ਆਪਣੀ ਫੋਨ ਬੁੱਕ 'ਚ ਆਧਾਰ ਜਾਰੀ ਕਰਨ ਵਾਲੀ ਯੂਨਿਕ ਇੰਡੇਟੀਫਿਕੇਸ਼ਨ ਅਥਾਰਿਟੀ ਆਫ ਇੰਡੀਆ (ਯੂਆਈਡੀਏਆਈ) ਦਾ ਟੋਲ ਫਰੀ ਹੈਲਪਲਾਈਨ ਨੰਬਰ ਅਚਾਨਕ ਨਜ਼ਰ ਆਉਣ ਲੱਗਾ। ਅਜੇ ਤੱਕ ਇਸ ਬਾਰੇ ਆਧਾਰ ਆਥਾਰਿਟੀ ਵੱਲੋਂ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ। ਸੋਸ਼ਲ ਮੀਡੀਆ 'ਤੇ ਯੂਜ਼ਰਸ ਨੇ ਪ੍ਰਾਈਵੇਸੀ ਦਾ ਮੁੱਦਾ ਚੁੱਕਦਿਆਂ ਇਸ 'ਤੇ ਚਿੰਤਾ ਜ਼ਾਹਰ ਕੀਤੀ ਹੈ।

ਸਾਰੇ ਸਮਾਰਟਫੋਨਸ 'ਚ ਇਹ ਸਮੱਸਿਆ ਨਹੀਂ

ਆਧਾਰ ਦਾ ਨੰਬਰ ਅਚਾਨਕ ਸੇਵ ਹੋਣ ਦੀ ਦਿੱਕਤ ਸਾਰੇ ਸਮਾਰਟਫੋਨਸ 'ਚ ਨਹੀਂ। ਮੰਨਿਆ ਜਾ ਰਿਹਾ ਕਿ ਜਿਹੜੇ ਸਮਾਰਟਫੋਨ 'ਚ ਇਹ ਹੈਲਪਲਾਈਨ ਨੰਬਰ ਨਜ਼ਰ ਆ ਰਿਹਾ ਹੈ, ਉਨ੍ਹਾਂ ਵਿੱਚੋਂ ਜ਼ਿਆਦਾਤਰ ਅਜਿਹੇ ਹਨ ਜਿਨ੍ਹਾਂ ਦੀ ਫੋਨ ਬੁੱਕ ਗੂਗਲ ਨਾਲ ਲਿੰਕ ਹੈ।

ਕੁਝ ਯੂਜ਼ਰਸ ਦਾ ਇਹ ਵੀ ਕਹਿਣਾ ਹੈ ਕਿ ਜਿਸ ਤਰ੍ਹਾਂ ਮੋਬਾਈਲ ਸਰਵਿਸ ਪ੍ਰੋਵਾਇਡਰਸ ਤੋਂ ਮਿਲੀ ਨਵੀਂ ਸਿਮ ਫੋਨ 'ਚ ਇੰਸਟਾਲ ਕਰਦੇ ਸਮੇਂ ਕੁਝ ਨੰਬਰ ਪ੍ਰੀ-ਲੋਡਿਡ ਹੁੰਦੇ ਹਨ। ਇਸੇ ਤਰ੍ਹਾਂ ਆਧਾਰ ਦਾ ਹੈਲਪਲਾਈਨ ਨੰਬਰ ਵੀ ਉਸੇ ਤਰ੍ਹਾਂ ਫੋਨ ਬੁੱਕ 'ਚ ਸੇਵ ਹੋਇਆ ਹੈ।