ਨਵੀਂ ਦਿੱਲੀ: ਰਾਇਲ ਇਨਫੀਲਡ ਆਪਣੀ ਦਮਦਾਰ ਬਾਈਕਸ ਲਈ ਜਾਣੀ ਜਾਂਦੀ ਹੈ। ਕੰਪਨੀ ਦੇ ਪ੍ਰੋਫਾਈਲ 'ਚ ਇਸ ਵੇਲੇ ਕਾਫੀ ਸ਼ਾਨਦਾਰ ਮਾਡਲ ਦੇਖਣ ਨੂੰ ਮਿਲ ਰਹੇ ਹਨ। ਜਾਣਕਾਰੀ ਮੁਤਾਬਕ ਕੰਪਨੀ ਆਪਣੀ ਨਵੀਂ ਜਨਰੇਸ਼ਨ ਥੰਡਰਬਰਡ 350 ਐਕਸ ਨੂੰ ਭਾਰਤ 'ਚ ਲਿਆਉਣ ਦਾ ਕੰਮ ਕਰ ਰਹੀ ਹੈ।

ਹਾਲ ਹੀ 'ਚ ਇਸ ਬਾਈਕ ਦਾ ਕਿਫਾਇਤੀ ਵੇਰੀਅੰਟ ਟੈਸਟਿੰਗ ਦੇ ਦੌਰਾਨ ਸਪੌਟ ਕੀਤਾ ਗਿਆ। ਲੀਕ ਹੋਈ ਇਮੇਜ਼ 'ਚ ਨਵਾਂ ਮਾਡਲ ਥੰਡਰਬਰਡ 350 ਐਕਸ ਜਿਹਾ ਦਿਖ ਰਿਹਾ ਹੈ ਪਰ ਜੋ ਮਾਡਲ ਲਾਂਚ ਕੀਤਾ ਜਾਵੇਗਾ, ਉਸ 'ਚ ਕਾਫੀ ਬਦਲਾਅ ਦੇਖਣ ਨੂੰ ਮਿਲਣਗੇ। ਖ਼ਬਰਾਂ ਮੁਤਾਬਕ ਨਵਾਂ ਮਾਡਲ ਨਵੇਂ ਪਲੇਟਫਾਰਮ 'ਤੇ ਬੈਸਟ ਹੋਵੇਗਾ, ਪਰ ਇਸ ਦਾ ਇੰਜਨ ਜ਼ਿਆਦਾ ਪਾਵਰ ਦਾ ਨਹੀਂ ਹੋਵੇਗਾ।

ਨਵੇਂ ਥੰਡਰਬਰਡ 350 ਐਕਸ 'ਚ ਹੈੱਡਲਾਈਟ ਦੇ ਚਾਰੋਂ ਪਾਸੇ ਨਵੇਂ ਰਾਊਂਡ ਐਲਈਡੀ, ਡੀਆਰਐਲ, ਬਲੈਕ ਅਲਾਏ ਵ੍ਹੀਲਸ, ਲੋ-ਸੈੱਟ ਟਰਨ ਇੰਡੀਕੈਟਰਸ ਤੇ ਡਾਰਕ ਪੈਂਟ ਸਕ੍ਰੀਮ ਜਿਹੇ ਫੀਚਰਸ ਦੇਖਣ ਨੂੰ ਮਿਲਣਗੇ। ਇਸ ਤੋਂ ਇਲਾਵਾ ਇਸ ਦੇ ਐਨਾਲਾਗ ਸਪੀਡੋਮੀਟਰ ਵਿੱਚ ਐਲਸੀਡੀ ਡਿਸਪਲੇ ਦੇ ਨਾਲ ਨਵਾਂ ਸਿੰਗਲ-ਪੌਡ ਇੰਸਟਰੂਮੈਂਟ ਕੰਸੌਲ ਮਿਲੇਗਾ। ਹੁਣ ਦੇਖਣਾ ਇਹ ਹੋਵੇਗਾ ਕਿ ਮੌਜੂਦਾ ਮਾਡਲ ਦੀ ਤੁਲਨਾ 'ਚ ਇਹ ਬਾਈਕ ਕਿੰਨੀ ਸਸਤੀ ਹੋਵੇਗੀ।

Car loan Information:

Calculate Car Loan EMI