Vivo v21 5G: ਸੈਮਸੰਗ, ਓਪੋ ਤੇ ਰੀਅਲਮੀ ਤੋਂ ਬਾਅਦ ਹੁਣ ਚੀਨੀ ਸਮਾਰਟਫ਼ੋਨ ਕੰਪਨੀ Vivo ਨੇ ਵੀ ਇਸ ਮਹੀਨੇ ਆਪਣਾ ਨਵਾਂ 5G ਫ਼ੋਨ Vivo V21 5G ਭਾਰਤ ’ਚ ਲਾਂਚ ਕਰ ਦਿੱਤਾ ਹੈ। ਫ਼ੋਨ ’ਚ ਮੀਡੀਆਟੈੱਕ ਡਾਇਮੈਂਸਿਟੀ 800U ਪ੍ਰੋਸੈੱਸਰ ਨਾਲ 64 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਪਾਵਰ ਲਈ ਇਸ ਵਿੱਚ 4,000mAh ਦੀ ਬੈਟਰੀ ਦਿੱਤੀ ਗਈ ਹੈ, ਜੋ 33W ਫ਼ਾਸਟ ਚਾਰਜਿੰਗ ਸਪੋਰਟ ਨਾਲ ਆਉਂਦੀ ਹੈ। ਆਓ ਜਾਣੀਏ ਇਸ ਫ਼ੋਨ ਦੀ ਕੀਮਤ ਤੇ ਇਸ ਦੇ ਸਪੈਸੀਫ਼ਿਕੇਸ਼ਨਜ਼ ਬਾਰੇ।


ਇਹ ਹੈ ਫ਼ੋਨ ਦੀ ਕੀਮਤ


Vivo V21 5G ਦੇ 8GB ਰੈਮ ਤੇ 128GB ਇੰਟਰਨਲ ਸਟੋਰੇਜ ਵਾਲੇ ਵੇਰੀਐਂਟ ਦੀ ਕੀਮਤ 29,990 ਰੁਪਏ ਤੈਅ ਕੀਤੀ ਗਈ ਹੈ। ਇਸ ਦੇ 8GB ਰੈਮ ਤੇ 256 256GB ਸਟੋਰੇਜ ਦੀ ਕੀਮਤ 32,990 ਰੁਪਏ ਰੱਖੀ ਗਈ ਹੈ। ਇਸ ਫ਼ੋਨ ਦੀ ਪ੍ਰੀ-ਬੁਕਿੰਗ ਕੱਲ੍ਹ ਤੋਂ ਸ਼ੁਰੂ ਹੋ ਗਈ ਹੈ। ਇਸ ਦੀ ਸੇਲ ਛੇ ਮਈ ਤੋਂ ਫ਼ਲਿੱਪਕਾਰਟ ਤੇ ਵੀਵੋ ਦੇ ਆਨਲਾਈਨ ਸਟੋਰ ’ਤੇ ਹੋਵੇਗੀ। ਇਸ ਵਿੱਚ Vivo ਦੇ ਇਸ ਫ਼ੋਨ ਉੱਤੇ HDFC ਬੈਂਕ ਦੇ ਕਾਰਡ ਉੱਤੇ 2,000 ਰੁਪਏ ਦਾ ਕੈਸ਼ ਬੈਕ ਮਿਲੇਗਾ।


ਸਪੈਸੀਫ਼ਿਕੇਸ਼ਨਜ਼


Vivo V21 5G ’ਚ 6.44 ਦੀ ਫ਼ੁੱਲ ਐੱਚਡੀ+ AMOLED (ਐਮੋਲੇਡ) ਡਿਸਪਲੇਅ ਦਿੱਤਾ ਗਿਆ ਹੈ; ਜਿਸ ਦਾ ਰੈਜ਼ੋਲਿਯੂਸ਼ਨ 1080x2404 ਪਿਕਸਲ ਹੈ। ਇਸ ਦਾ ਰੀਫ਼੍ਰੈਸ਼ ਰੇਟ 90Hz ਹੋਵੇਗਾ। ਇਸ ਵਿੱਚ 500 nits ਦਾ ਪੀਕ ਬ੍ਰਾਈਟਨੈੱਸ ਹੈ। ਫ਼ੋਨ ਮੀਡੀਆਟੈੱਕ ਡਾਇਮੈਂਸਿਟੀ 800U ਪ੍ਰੋਸੈੱਸਰ ਨਾਲ ਲੈਸ ਹੈ। ਐਂਡ੍ਰਾੱਇਡ 11 ਬੇਸਡ Funtouch OS 11.1 ਉੱਤੇ ਕੰਮ ਕਰਦਾ ਹੈ। ਇਸ ਵਿੱਚ 8GB ਰੈਮ ਅਤੇ  128GB ਇੰਟਰਨਲ ਸਟੋਰੇਜ ਦਿੱਤੀ ਗਈ ਹੈ।


ਅਜਿਹਾ ਹੈ ਕੈਮਰਾ


ਫ਼ੋਟੋਗ੍ਰਾਫ਼ੀ ਦੀ ਗੱਲ ਕਰੀਏ, ਤਾਂ Vivo V21 5G ਵਿੱਚ ਟ੍ਰਿਪਲ ਰੀਅਰ ਕੈਮਰਾ ਸੈੱਟਅੱਪ ਦਿੱਤਾ ਗਿਆ ਹੈ। ਜਿਸ ਦਾ ਪ੍ਰਾਇਮਰੀ ਕੈਮਰਾ 64 ਮੈਗਾਪਿਕਸਲ ਦਾ ਹੈ। ਨਾਲ 8 ਮੈਗਾਪਿਕਸਲ ਦਾ ਅਲਟ੍ਰਾ ਵਾਈਡ ਐਂਗਲ ਲੈਨਜ਼ ਵੀ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 2 ਮੈਗਾਪਿਕਸਲ ਦਾ ਮੈਕ੍ਰੋ ਲੈਨਜ਼ ਦਿੱਤਾ ਗਿਆ ਹੈ। ਸੈਲਫ਼ੀ ਤੇ ਵਿਡੀਓ ਕਾੱਲਿੰਗ ਲਈ ਫ਼ੋਨ ’ਚ 44 ਮੈਗਾਪਿਕਸਲ ਦਾ ਫ਼੍ਰੰਟ ਕੈਮਰਾ ਦਿੱਤਾ ਗਿਆ ਹੈ।


4,000mAh ਦੀ ਹੈ ਬੈਟਰੀ


ਪਾਵਰ ਲਈ Vivo V21 5G ਸਮਾਰਟਫ਼ੋਨ ਵਿੱਚ 4,000mAh ਦੀ ਬੈਟਰੀ ਦਿੱਤੀ ਗਈ ਹੈ, ਜੋ 33W ਫ਼ਾਸਟ ਚਾਰਜਿੰਗ ਸਪੋਰਟ ਨਾਲ ਆਵੇਗੀ। ਕੰਪਨੀ ਦਾ ਦਾਅਵਾ ਹੈ ਕਿ ਇਹ ਸਮਾਰਟਫ਼ੋਨ ਅੱਧੇ ਘੰਟੇ ਵਿੱਚ 60 ਫ਼ੀ ਸਦੀ ਤੋਂ ਵੱਧ ਚਾਰਜ ਹੋ ਜਾਵੇਗਾ। ਫ਼ੋਨ sunset dazzle, dusk blue ਅਤੇ arctic white ਕਲਰ ਆੱਪਸ਼ਨਜ਼ ਵਿੱਚ ਉਪਲਬਧ ਹੋਵੇਗਾ। ਫ਼ੋਨ ਵਿੱਚ ਇਨ-ਡਿਸਪਲੇਅ ਫ਼ਿੰਗਰ-ਪ੍ਰਿੰਟ ਸੈਂਸਰ ਦਿੱਤਾ ਗਿਆ ਹੈ।


Samsung Galaxy M42 5G ਨਾਲ ਹੋਵੇਗੀ ਟੱਕਰ


Vivo V21 5G ਦੀ ਭਾਰਤੀ ਬਾਜ਼ਾਰ ਵਿੱਚ Samsung Galaxy M42 5G ਨਾਲ ਟੱਕਰ ਹੋਵੇਗੀ। ਇਸ ਫ਼ੋਨ ਵਿੱਚ 6.6 ਇੰਚ ਐੱਚਡੀ+ ਸੁਪਰ ਐਮੋਲੇਡ ਇਨਫ਼ਿਨਿਟੀ-ਯੂ ਡਿਸਪਲੇਅ ਦਿੱਤਾ ਗਿਆ ਹੈ। ਫ਼ੋਨ ਐਂਡ੍ਰਾਇਡ 11 ਉੱਤੇ ਬੇਸਡ ਵਨ ਯੂਆਈ 3.1 ਉੱਤੇ ਕੰਮ ਕਰਦਾ ਹੈ।


ਕਾਗਰੁਜ਼ਾਰੀ ਲਈ ਇਸ ਵਿੱਚ ਕੁਐਲਕਾਮ ਸਨੈਪਡ੍ਰੈਗਨ 750G SoC ਪ੍ਰੋਸੈੱਸਰ ਦੀ ਵਰਤੋਂ ਕੀਤੀ ਗਈ ਹੈ। ਇਸ ਵਿੱਚ 8GB ਰੈਮ ਅਤੇ 128GB ਸਟੋਰੇਜ ਦਿੱਤੀ ਗਈ ਹੈ; ਜਿਸ ਨੂੰ ਮਾਈਕ੍ਰੋ ਐਸਡੀ ਕਾਰਡ ਦੀ ਮਦਦ ਨਾਲ ਇੱਕ TB ਤੱਕ ਵਧਾਇਆ ਵੀ ਜਾ ਸਕਦਾ ਹੈ। ਇਸ ਫ਼ੋਨ ਦੀ ਖ਼ਾਸੀਅਤ ਇਹ ਹੈ ਕਿ ਇਸ ਵਿੱਚ ਯੂਜ਼ਰਜ਼ ਨੂੰ Knox Security ਅਤੇ Samsung Pay ਜਿਹੇ ਫ਼ੀਚਰਜ਼ ਵੀ ਦਿੱਤੇ ਗਏ ਹਨ। ਫ਼ੋਨ ਦੇ 6GB ਰੈਮ ਤੇ 128GB ਸਟੋਰੇਜ ਵਾਲੇ ਵੇਰੀਐਂਟ ਦੀ ਕੀਮਤ 21,999 ਰੁਪਏ ਹੈ।