ਨਵੀਂ ਦਿੱਲੀ: ਸਮਾਰਟਫੋਨ ਕੰਪਨੀ ਵੀਵੋ 20 ਅਗਸਤ ਨੂੰ ਵੀਵੋ X23 ਸਮਾਰਟਫੋਨ ਲਾਂਚ ਕਰ ਸਕਦੀ ਹੈ। ਨਵੇਂ ਸਮਾਰਟਫੋਨ ਦੀ ਖਾਸੀਅਤ ਇਹ ਹੋਵੇਗੀ ਕਿ ਇਸ ਦੀ 10 ਜੀਬੀ ਰੈਮ ਹੈ ਤੇ ਡਿਸਪਲੇਅ ਫਿੰਗਰਪ੍ਰਿੰਟ ਸਕੈਨਰ।
ਕੰਪਨੀ ਨੇ ਹਾਲ ਹੀ 'ਚ ਆਪਣਾ ਨਵਾਂ ਸਮਾਰਟਫੋਨ 'ਵੀਵੋ ਨੈਕਸ' ਲਾਂਚ ਕੀਤਾ ਸੀ ਜਿਸ ਦੀ ਕੀਮਤ 44,990 ਰੁਪਏ ਹੈ। ਇਸ ਫੋਨ 'ਚ ਮੋਟੋਰਾਇਜ਼ਡ ਪੌਪ ਅਪ ਕੈਮਰਾ ਹੈ। ਇਸ ਤੋਂ ਇਲਾਵਾ ਫੋਨ ਦਾ ਆਸਪੈਕਟ ਰੇਸ਼ੋ 19:3:9 ਹੈ ਤੇ ਆਨ ਸਕਰੀਨ ਡਿਸਪਲੇਅ ਫੀਚਰ ਹੈ।
ਵੀਵੋ ਨੇ ਇਹ ਐਲਾਨ ਵੀ ਕੀਤਾ ਹੈ ਕਿ ਉਹ ਐਂਡਰਾਇਡ ਪਾਈ ਅਪਡੇਟ ਨੂੰ ਵੀਵੋ ਦੇ ਕਈ ਸਮਾਰਟਫੋਨਜ਼ 'ਚ ਦੇਣ ਵਾਲਾ ਹੈ। ਹਾਲਾਂਕਿ ਇਸ ਸਬੰਧੀ ਜ਼ਿਆਦਾ ਜਾਣਕਾਰੀ ਕੰਪਨੀ ਨੇ ਨਹੀਂ ਦਿੱਤੀ ਕਿ ਕਿਹੜੇ ਮਾਡਲਸ 'ਚ ਅਪਡੇਟ ਦਿੱਤਾ ਜਾਵੇਗਾ। ਵੀਵੋ ਨੈਕਸ ਤੇ ਵੀਵੋ X21 ਦੋ ਅਜਿਹੇ ਸਮਾਰਟਫੋਨ ਹਨ ਜਿੰਨਾਂ 'ਚ ਐਂਡਰਾਇਡ ਪਾਈ ਦਾ ਅਪਡੇਟ ਸਭ ਤੋਂ ਪਹਿਲਾਂ ਦਿੱਤਾ ਜਾਵੇਗਾ।