ਨਵੀਂ ਦਿੱਲੀ: VIVO ਨੇ ਆਪਣਾ ਨਵਾਂ ਸਮਾਰਟਫ਼ੋਨ VIVO V20 ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਫ਼ੋਨ ਨੂੰ ਪਿਛਲੇ ਮਹੀਨੇ 21 ਹਜ਼ਾਰ ਰੁਪਏ ਦੀ ਕੀਮਤ ਨਾਲ ਮਲੇਸ਼ੀਆ ’ਚ ਲਾਂਚ ਕੀਤਾ ਗਿਆ ਸੀ। ਇਹ ਫ਼ੋਨ ਫ਼ੋਟੋਗ੍ਰਾਫ਼ੀ ਦੇ ਸ਼ੌਕੀਨਾਂ ਲਈ ਬਹੁਤ ਖ਼ਾਸ ਹੈ। ਇਸ ਵਿੱਚ ਲੇਟੈਸਟ ਕੈਮਰਾ ਫ਼ੀਚਰਜ਼ ਦਿੱਤੇ ਗਏ ਹਨ। ਫ਼ੋਨ ਨੂੰ ਦੋ ਵੇਰੀਐਂਟ ਵਿੱਚ ਲਾਂਚ ਕੀਤਾ ਗਿਆ ਹੈ। ਆਓ ਜਾਣੀਏ ਇਸ ਫ਼ੋਨ ਦੀਆਂ ਸਪੈਸੀਫ਼ਿਕੇਸ਼ਨਜ਼ ਤੇ ਕੀਮਤ।
ਕੀਮਤ
VIVO V20 ਦੇ 8GP RAM+ 128GB ਵੇਰੀਐਂਟ ਦੀ ਕੀਮਤ 24,990 ਰੁਪਏ ਹੈ, ਜਦਕਿ 8GB Ram+ 256GB ਦਾ ਰੇਟ 27,990 ਰੁਪਏ ਹੈ। ਇਹ ਫ਼ੋਨ ਤਿੰਨ ਰੰਗਾਂ ਦੇ ਆਪਸ਼ਨ ਵਿੱਚ ਲਾਂਚ ਕੀਤਾ ਗਿਆ ਹੈ, ਜਿਸ ਵਿੱਚ ਮਿੱਡ ਨਾਈਟ, ਜੈਜ਼, ਸਨੈੱਟ ਮੈਲੋਡੀ ਤੇ ਮੂਨਲਾਈਟ ਸੋਨਾਟਾ ਸ਼ਾਮਲ ਹਨ। ਇਹ ਫ਼ੋਨ ਦੀਆਂ ਅਗਾਊਂ ਬੁਕਿੰਗਾਂ ਸ਼ੁਰੂ ਕਰ ਦਿੱਤੀਆਂ ਗਈਆਂ। ਇਸ ਦੀ ਪਹਿਲੀ ਸੇਲ 20 ਅਕਤੂਬਰ ਤੋਂ ਹੋਣੀ ਹੈ। ਤੁਸੀਂ ਇਹ ਫ਼ੋਨ ਕੰਪਨੀ ਦੀ ਵੈੱਬਸਾਈਟ ਤੇ ਫ਼ਲਿੱਪਕਾਰਟ ਤੋਂ ਖ਼ਰੀਦ ਸਕਦੇ ਹੋ।
ਸਪੈਸੀਫ਼ਿਕੇਸ਼ਨਜ਼ (ਖ਼ਾਸੀਅਤਾਂ)
Vivo V20 ਫ਼ੋਨ ’ਚ 6.44 ਇੰਚ ਦੀ ਫ਼ੁੱਲ ਐਚਡੀ AMOLED ਡਿਸਪਲੇਅ ਦਿੱਤੀ ਗਈ ਹੈ। ਫ਼ੋਨ ਵਿੱਚ ਫ਼ਨਟੱਚ ਓਐੱਸ 11 ਵਿਦ ਐਂਡ੍ਰਾਇਡ 11 ਦਿੱਤਾ ਗਿਆ ਹੈ। ਫ਼ੋਨ ਆੱਕਟਾ ਕੋਰ ਕੁਐਲਕਾੱਮ ਸਨੈਪਡ੍ਰੈਗਨ 720G ਪ੍ਰੋਸੈੱਸਰ ਨਾਲ ਲੈਸ ਹੈ। ਫ਼ੋਨ ਦੋ ਵੇਰੀਐਂਟ 8GB+ 128GB ਅਤੇ 8GB + 256GB ਵਿੱਚ ਲਾਂਚ ਕੀਤਾ ਗਿਆ ਹੈ। ਇਸ ਨੂੰ ਇੱਕ TB ਤੱਕ ਵਧਾਇਆ ਜਾ ਸਕਦਾ ਹੈ। ਸੁਰੱਖਿਆ ਲਈ ਫ਼ੋਨ ਵਿੱਚ ਫ਼ਿੰਗਰ ਪ੍ਰਿੰਟ ਸੈਂਸਰ ਦਿੱਤਾ ਗਿਆ ਹੈ।
ਕੈਮਰਾ
VIVO V20 ਦੇ ਕੈਮਰੇ ਦੀ ਗੱਲ ਕਰੀਏ, ਤਾਂ ਇਸ ਫ਼ੋਨ ਦਾ ਕੈਮਰਾ ਬਹੁਤ ਸ਼ਾਨਦਾਰ ਹੈ। ਫ਼ੋਨ ਵਿੱਚ 44 ਮੈਗਾਪਿਕਸਲ ਦਾ ਸੈਲਫ਼ੀ ਕੈਮਰਾ ਦਿੱਤਾ ਗਿਆ ਹੈ, ਜੋ ਸੈਗਮੈਂਟ ਫ਼ਸਟ ਆਈ ਆਟੋ ਫ਼ੋਕਸ ਐਲਗੋਰਿਦਮ ਨਾਲ ਆਉਂਦਾ ਹੈ ਇਸ ਵਿੱਚ ਸਟੈਂਡਰਡ 32 ਮੈਗਾ ਪਿਕਸਲ ਕੈਮਰੇ ਨਾਲ 37.5 ਫ਼ੀ ਸਦੀ ਵੱਧ ਪਿਕਸਲ ਮਿਲਣਗੇ। ਫ਼ਰੰਟ ਕੈਮਰੇ ਵਿੱਚ ਆਰਟ ਪੋਟ੍ਰੇਟ ਵਿਡੀਓ, ਸਲੋਅ ਮੋਸ਼ਨ ਸੈਲਫ਼ੀ ਵਿਡੀਓ, 4K ਸੈਲਫ਼ੀ ਵਿਡੀਓ ਤੇ ਆਰਾ ਸਕ੍ਰੀਨ ਲਾਈਟ ਨਾਲ ਸੁਪਰ ਨਾਈਟ ਸੈਲਫ਼ੀ 2.0 ਜਿਹੇ ਫ਼ੀਚਰਜ਼ ਦਿੱਤੇ ਗਏ ਹਨ। ਫ਼ੋਨ ਡਿਊਏਲ ਵਿਊ ਵਿਡੀਓ ਫ਼ੀਚਰ ਨਾਲ ਲੈਸ ਹੈ, ਜਿਸ ਨਾਲ ਇੱਕੋ ਵੇਲੇ ਫ਼ਰੰਟ-ਰੀਅਰ ਦੋਵੇਂ ਕੈਮਰਿਆਂ ਨਾਲ ਰਿਕਾਰਡਿੰਗ ਕੀਤੀ ਜਾ ਸਕੇਗੀ।
REALMME 7 Pro ਨਾਲ ਹੋਵੇਗਾ ਮੁਕਾਬਲਾ
VIVO V20 SE ਦਾ ਮੁਕਾਬਲਾ Realme 7 Pro ਨਾਲ ਹੋਵੇਗਾ। ਰੀਅਲਮੀ ਦੇ ਇਸ ਫ਼ੋਨ ਵਿੱਚ 6.4 ਇੰਚ ਐਮੋਲੇਡ ਫ਼ੁਲ ਐੱਚਡੀ+ ਡਿਸਪਲੇਅ ਦਿੱਤਾ ਗਿਆ ਹੈ। ਇਸ ਵਿੱਚ ਔਕਟਾਕੋਰ ਸਨੈਪਡ੍ਰੈਗਨ 720G ਪ੍ਰੋਸੈੱਸਰ ਦਿੱਤਾ ਗਿਆ ਹੈ। ਰੈਮ 6GB ਤੇ 8GB ਹੈ। ਫ਼ੋਨ ਵਿੱਚ 128GB ਸਟੋਰੇਜ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਤੁਸੀਂ ਮਾਈਕ੍ਰੋਐਸਡੀ ਕਾਰਡ ਦੀ ਮਦਦ ਨਾਲ ਇਸ ਨੂੰ ਵਧਾ ਵੀ ਸਕਦੇ ਹੋ।
ਫ਼ੋਨ ਵਿੱਚ ਐਂਡ੍ਰਾਇਕ 10 ਆਪਰੇਟਿੰਗ ਸਿਸਟਮ ਬੇਸਡ ਰੀਅਲਮੀ ਯੂਟਾਈ ਦਿੱਤਾ ਗਿਆ ਹੈ। Realme 7 Pro ਦੇ 6GB ਰੈਮ ਤੇ 128GB ਇਨ–ਬਿਲਟ ਸਟੋਰੇਜ ਵਾਲੇ ਵੇਰੀਐਂਟ ਦੀ ਕੀਮਤ 19,999 ਰੁਪਏ ਹੈ। ਉੱਧਰ 8GB ਰੈਮ 128GB ਸਟੋਰੇਜ ਵੇਰੀਐਂਟ ਦੀ ਕੀਮਤ 21,999 ਰੁਪਏ ਤੈਅ ਕੀਤੀ ਗਈ ਹੈ। ਇਹ ਫ਼ੋਨ ਅੱਜ ਪਹਿਲੀ ਵਾਰ ਫ਼ਲਿੱਪਕਾਰਟ ਤੇ Realme.com ਉੱਤੇ ‘ਸੇਲ’ ਵਿੱਚ ਵਿਕੇਗਾ। ਇਸ ਵਿੱਚ ਫ਼ੋਨ ਮਿਰਰ–ਬਲੂ ਤੇ ਮਿਰਰ ਸਿਲਵਰ ਕਲਰ ਆੱਪਸ਼ਨ ਦਿੱਤੇ ਗਏ ਹਨ।