ਨਵੀਂ ਦਿੱਲੀ: ਮੁਸ਼ਕਿਲ ਦੇ ਦੌਰ ਤੋਂ ਗੁਜ਼ਰ ਰਹੀ ਟੈਲੀਕੌਮ ਕੰਪਨੀ ਵੋਡਾਫੋਨ-ਆਈਡੀਆ ਆਪਣੇ ਯੂਜ਼ਰਸ ਨੂੰ ਇੱਕ ਹੋਰ ਵੱਡਾ ਝਟਕਾ ਦੇਣ ਵਾਲੀ ਹੈ। ਕੰਪਨੀ 1 ਅਪ੍ਰੈਲ ਤੋਂ ਆਪਣੇ ਕਾਲ ਤੇ ਡਾਟਾ ਦੀਆਂ ਦਰਾਂ ਨੂੰ 8 ਗੁਣਾ ਤੱਕ ਵਧਾ ਸਕਦੀ ਹੈ।

ਸੁਪਰੀਮ ਕੋਰਟ ਵਲੋਂ ਕੰਪਨੀ ਨੂੰ ਜਲਦ ਤੋਂ ਜਲਦ ਏਜੀਆਰ ਭੁਗਤਾਨ ਕਰਨ ਦੇ ਨਿਰਦੇਸ਼ਾਂ ਤੋਂ ਬਾਅਦ ਕੰਪਨੀ ਇਸ 'ਤੇ ਵਿਚਾਰ ਕਰ ਰਹੀ ਹੈ। ਵੋਡਾਫੋਨ-ਆਈਡੀਆ ਦਾ ਕਹਿਣਾ ਹੈ ਕਿ ਆਪਣੀ ਟੈਲੀਕਾਮ ਸੇਵਾਵਾਂ ਨੂੰ ਸੁਚਾਰੂ ਰੱਖਣ ਲਈ 1 ਅਪ੍ਰੈਲ ਤੋਂ ਕਾਲ ਦਰਾਂ ਨੂੰ 7 ਤੋਂ 8 ਗੁਣਾ ਤੱਕ ਵਧਾਉਣਾ ਪਵੇਗਾ।

ਕੰਪਨੀ ਨੇ ਸਰਕਾਰ ਤੋਂ ਆਪਣੀਆਂ ਸੇਵਾਵਾਂ ਦੀਆਂ ਦਰਾਂ ਨੂੰ ਵਧਾਉਣ ਦੀ ਮੰਗ ਕੀਤੀ ਹੈ। ਕੰਪਨੀ ਦਾ ਕਹਿਣਾ ਹੈ ਕਿ ਏਜੀਆਰ ਭੁਗਤਾਨ ਲਈ ਉਨ੍ਹਾਂ ਨੂੰ 18 ਸਾਲ ਦਾ ਸਮਾਂ ਮਿਲੇ ਤੇ ਬਿਆਜ ਤੇ ਜੁਰਮਾਨੇ ਦੇ ਭੁਗਤਾਨ ਲਈ ਘੱਟੋਂ-ਘੱਟ 3 ਸਾਲ ਦਾ ਸਮਾਂ ਵੀ ਮਿਲੇ।