ਇਸ ਵਿਅਰੈਬਲ ਕੁਰਸੀ ਬਾਰੇ ਟੈਕ ਇੰਸਾਈਡਰ ਨੇ ਟਵੀਟ ਕੀਤਾ ਹੈ। ਇਸ ‘ਚ ਕੁਰਸੀ ਦਾ ਇਸਤੇਮਾਲ ਕਰਦੇ ਹੋਏ ਇੱਕ ਵਿਅਕਤੀ ਦਾ ਵੀਡੀਓ ਜਾਰੀ ਕੀਤਾ ਗਿਆ ਹੈ। ਵਜ਼ਨ ਦੀ ਗੱਲ ਕਰੀਏ ਤਾਂ ਇਸ ਦਾ ਵਜ਼ਨ ਸਿਰਫ 1.5 ਕਿਗ੍ਰਾ ਹੈ, ਜੋ 120 ਕਿਲੋ ਤਕ ਦਾ ਭਾਰ ਚੁੱਕ ਸਕਦੀ ਹੈ।
ਭਾਰਤੀ ਲੋਕਾਂ ਨੂੰ ਇਸ ਦੀ ਕੀਮਤ ਕੁਝ ਜ਼ਿਆਦਾ ਲੱਗ ਸਕਦੀ ਹੈ। ਖ਼ਬਰਾਂ ਮੁਤਾਬਕ ਇਹ 186 ਯੂਐਸ ਡਾਲਰ ਯਾਨੀ 13,240 ਰੁਪਏ ‘ਚ ਮਿਲੇਗੀ। ਕੁਝ ਲੋਕਾਂ ਇਸ ਦੀ ਉਪਯੋਗਿਤਾ ‘ਤੇ ਵੀ ਸਵਾਲ ਚੁੱਕ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਇਸ ਚੇਅਰ ਦੇ ਲਈ ਉਨ੍ਹਾਂ ਨੂੰ ਕਿਟ ਪਾ ਕੇ ਰੱਖਣਾ ਪਵੇਗਾ ਤਾਂ ਉਹ ਆਮ ਕੁਰਸੀ ‘ਤੇ ਕਿਵੇਂ ਬੈਠ ਸਕਣਗੇ।