ਕਈ ਪਰਿਵਾਰਾਂ ਨੂੰ ਸਕੂਲਾਂ ‘ਚ ਵੀਰਵਾਰ ਸਵੇਰੇ ਹੀ ਛੁੱਟੀ ਦਾ ਮੈਸੇਜ ਮਿਲਿਆ। ਇਸ ਤੋਂ ਇਲਾਵਾ ਕੁਝ ਸਕੂਲਾਂ ਨੇ ਮਾਪਿਆਂ ਨੂੰ ਬੱਚੇ ਸਕੂਲ ਭੇਜਣ ਲਈ ਦੂਜੇ ਸਾਧਨਾਂ ਦਾ ਬੰਦੋਬਸਤ ਕਰਨ ਨੂੰ ਕਿਹਾ। ਪ੍ਰਾਈਵੇਟ ਸਕੂਲ ਐਸੋਸੀਏਸ਼ਨ ਦੇ ਨੁਮਾਇੰਦੇ ਮੁਤਾਬਕ, ਜ਼ਿਆਦਾਤਰ ਸਕੂਲਾਂ ਨੂੰ ਅਹਿਤਿਆਤ ਦੇ ਤੌਰ ‘ਤੇ ਬੰਦ ਰੱਖਿਆ ਗਿਆ ਹੈ। ਪ੍ਰੀਖਿਆਵਾਂ ਦੀ ਤਾਰੀਖ ਵੀ ਅੱਗੇ ਵਧਾ ਦਿੱਤੀ ਗਈ ਹੈ।
ਵਿਸਤਾਰਾ, ਇੰਡੀਗੋ, ਸਪਾਈਸਜੈਟ ਤੇ ਗੋਏਅਰ ਫਲਾਈਟ ਸੇਵਾਵਾਂ ਨੇ ਪਹਿਲਾਂ ਹੀ ਯਾਤਰੀਆਂ ਨੂੰ ਮੈਸੇਜ ਕਰ ਏਅਰਪੋਰਟ ਪਹੁੰਚਣ ਲਈ ਆਪਣੀ ਯਾਤਰਾ ਵਿਵਸਥਾ ਕਰਨ ਨੂੰ ਕਿਹਾ। ਯੂਨਾਈਟਿਡ ਫਰੰਟ ਆਫ਼ ਟ੍ਰਾਂਸਪੋਰਟ ਐਸੋਸੀਏਸ਼ਨ ਮੁਤਾਬਕ, ਐਮਵੀ ਐਕਟ ਦੇ ਵਧੇ ਹੋਏ ਜ਼ੁਰਮਾਨੇ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਵਾਹਨ-ਡ੍ਰਾਈਵਰਾਂ ਲਈ ਇੰਸ਼ੋਰੈਂਸ ਤੇ ਮੈਡੀਕਲ ਸੇਵਾਵਾਂ ‘ਚ ਸੁਵਿਧਾ ਦੇਣ ਦੀ ਮੰਗ ਕੀਤੀ ਗਈ ਹੈ। ਏਅਰਪੋਰਟ ਤੇ ਰੇਲਵੇ ਸਟੇਸ਼ਨਾਂ ‘ਤੇ ਫਰੀ ਪਾਰਕਿੰਗ ਟਾਈਮ ਵਧਾਉਣ ਦੀ ਮੰਗ ਕੀਤੀ ਗਈ ਹੈ।
ਦਿੱਲੀ-ਨੋਇਡਾ ‘ਚ ਕਰੀਬ 50 ਹਜ਼ਾਰ ਵਾਹਨ ਸੜਕਾਂ ਤੋਂ ਦੂਰ ਹਨ। ਨੋਇਡਾ ਟ੍ਰਾਂਸਪੋਰਟ ਯੂਨਾਈਟਿਡ ਫਰੰਟ ਨੇ ਵੀ ਯੂਐਫਟੀਏ ਦਾ ਸਾਥ ਦਿੰਦੇ ਹੋਏ ਹੜਤਾਲ ਦਾ ਐਲ਼ਾਨ ਕੀਤਾ ਹੈ। ਯੂਐਫਟੀਏ ਦੇ ਪ੍ਰਧਾਨ ਹਰੀਸ਼ ਸਭਰਵਾਲ ਨੇ ਕਿਹਾ, “ਸਰਕਾਰ ਨੇ ਜ਼ੁਰਮਾਨਾ ਤਾਂ ਵਧਾ ਦਿੱਤਾ, ਪਰ ਉਸ ਨੂੰ ਠੀਕ ਤਰ੍ਹਾਂ ਲਾਗੂ ਕਰਨ ਲਈ ਕੋਈ ਇੰਫਰਾਸਟਕਚਰ ਤਿਆਰ ਨਹੀਂ ਕੀਤਾ। ਸਰਕਾਰ ਨੇ ਤੈਅ ਕੀਤਾ ਸੀ ਕਿ ਸਿਰਫ ਏਸੀਪੀ ਤੇ ਐਸਡੀਐਮ ਰੈਂਕ ਦਾ ਅਧਿਕਾਰੀ ਹੀ ਵੱਡੇ ਚਲਾਨ ਕਰੇਗਾ, ਪਰ ਅਜਿਹਾ ਨਹੀਂ ਹੋ ਰਿਹਾ ਹੈ।”