ਨਵੀਂ ਦਿੱਲੀ: ਵ੍ਹੱਟਸਐਪ ਨੇ ਆਈਫੋਨ ਲਈ ਆਪਣਾ ਅਪਡੇਟ ਜਾਰੀ ਕੀਤਾ ਹੈ। ਇਹ ਵਰਜਨ ਨਵੇਂ ਫੀਚਰਸ ਨਾਲ ਆ ਰਿਹਾ ਹੈ। ਇਸ ਅਪਡੇਟ ਨਾਲ ਯੂਜ਼ਰਸ ਲਈ ਚੈਟ ਕਰਨਾ ਹੋਰ ਆਸਾਨ ਹੋ ਜਾਵੇਗਾ। ਅਪਡੇਟ ਦਾ ਵਰਜਨ ਨੰਬਰ 2.19.120 ਹੈ। ਨਵੇਂ ਵਰਜਨ ਨਾਲ ਕਾਲ ਵੇਟਿੰਗ ਸਪੋਰਟ ਵੀ ਮਿਲ ਰਿਹਾ ਹੈ। ਇਸ ਦਾ ਮਤਲਬ ਹੈ ਕਿ ਜਦੋਂ ਯੂਜ਼ਰਸ ਵ੍ਹੱਟਸਐਪ ‘ਤੇ ਇੱਕ ਕਾਲ ‘ਤੇ ਹੋਣਗੇ ਤਾਂ ਦੂਜੀ ਕਾਲ ਵੇਟਿੰਗ ‘ਚ ਆਵੇਗੀ। ਇਸ ਤੋਂ ਇਲਾਵਾ ਕੰਪਨੀ ਨੇ ਚੈਟ ਬਾਕਸ ਨੂੰ ਵੀ ਰੀ-ਡਿਜ਼ਾਇਨ ਕੀਤਾ ਹੈ।


ਵ੍ਹੱਟਸਐਪ ਦਾ ਵਰਜਨ ਨੰਬਰ 2.19.120 ਆਈਫੋਨ ਯੂਜ਼ਰਸ ਲਈ ਰੋਲ ਆਊਟ ਕਰ ਦਿੱਤਾ ਗਿਆ ਹੈ। ਯੂਜ਼ਰਸ ਐਪ ਸਟੋਰ ‘ਚ ਜਾ ਕੇ ਅਪਡੇਟ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹਨ। ਇਹ ਫੀਚਰ ਪਹਿਲਾਂ ਟੈਸਟਿੰਗ ਦੌਰਾਨ ਸਪੋਰਟ ਨਹੀਂ ਕੀਤਾ ਗਿਆ ਸੀ। ਨਵੇਂ ਫੀਚਰ ਨੂੰ ਸਿੱਧੇ ਸਟੇਬਲ ਵਰਜਨ ‘ਚ ਜਾਰੀ ਕੀਤਾ ਗਿਆ ਹੈ।

ਚੇਂਜਲੌਗ ‘ਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਮਹੀਨੇ ਦੀ ਸ਼ੁਰੂਆਤ ‘ਚ ਇਸ ਵਰਜਨ ਨੂੰ ਰੋਲ ਆਊਟ ਕੀਤਾ ਗਿਆ ਹੈ। ਨਵੇਂ ਵਰਜਨ ‘ਚ ਗਰੁੱਪ ਪ੍ਰਾਈਵੇਸੀ ਸੈਟਿੰਗ, ਅਪਡੇਟ ਨਾਲ ਆ ਰਿਹਾ ਹੈ। ਕੋਈ ਵੀ ਯੂਜ਼ਰ ਐਪ ਸਟੋਰ ‘ਚ ਜਾ ਕੇ ਵ੍ਹੱਟਸਐਪ ਦੇ ਨਵੇਂ ਵਰਜਨ ਨੂੰ ਇੰਸਟਾਲ ਕਰ ਸਕਦਾ ਹੈ।