ਨਵੀਂ ਦਿੱਲੀ: ਦੁਨੀਆ ਦੀ ਨਾਮੀ ਕੰਪਨੀਆਂ 'ਚੋਂ ਇੱਕ ਫੇਸਬੁੱਕ ਨੇ ਵ੍ਹੱਟਸਐਪ ‘ਚ ਪਿਛਲੇ ਦਿਨੀਂ ਵੱਡੇ ਬਦਲਾਅ ਕਰਨ ਦਾ ਐਲਾਨ ਕੀਤਾ ਸੀ। ਫੇਸਬੁੱਕ ਨੇ ਜਿਨ੍ਹਾਂ ਬਦਲਾਵਾਂ ਦਾ ਐਲਾਨ ਕੀਤਾ ਹੈ, ਉਨ੍ਹਾਂ ਵਿੱਚੋਂ ਕੁਝ ਬੀਟਾਂ ਵਰਜ਼ਨ ਦੇ ਅਪਡੇਟ ‘ਚ ਨਜ਼ਰ ਆਉਣ ਲੱਗੇ ਹਨ। ਬੀਟਾ ਵਰਜਨ ਕੰਪਨੀ ਐਪ ਦੇ ਨਵੇਂ ਫੀਚਰਸ ਨੂੰ ਟੈਸਟ ਕਰਨ ਲਈ ਲੌਂਚ ਕਰਦੀ ਹੈ। ਤਾਜ਼ਾ ਅਪਡੇਟ ‘ਚ ਵ੍ਹੱਟਸਐਪ ਨੂੰ ਫਿੰਗਰਪ੍ਰਿੰਟ ਲੌਕ ਦਾ ਸਪੋਰਟ ਮਿਲਿਆ ਹੈ। ਇਸ ਦੇ ਨਾਲ ਹੀ ਐਪ ਦੀ ਸੈਟਿੰਗ ‘ਚ “ਵ੍ਹੱਟਸਐਪ ਫਰੌਮ ਫੇਸਬੁੱਕ” ਦਾ ਟੈਗ ਵੀ ਜੁੜਿਆ ਹੈ।
ਅਪਡੇਟ ਤੋਂ ਬਾਅਦ ਬੀਟਾ ਐਪ ਦੀ ਸੈਟਿੰਗ ਓਪਨ ਕਰਨ ‘ਤੇ ਸਭ ਤੋਂ ਹੇਠ “ਵ੍ਹੱਟਸਐਪ ਫਰੌਮ ਫੇਸਬੁੱਕ” ਲਿਖਿਆ ਹੋਇਆ ਨਜ਼ਰ ਆ ਰਿਹਾ ਹੈ। ਕੁਝ ਦਿਨ ਪਹਿਲਾਂ ਹੀ ਫੇਸਬੁੱਕ ਨੇ ਇੰਸਟਾਗ੍ਰਾਮ ਤੇ ਵ੍ਹੱਟਸਐਪ ‘ਚ ਇਹ ਵੱਡਾ ਬਦਲਾਅ ਕਰਨ ਦੀ ਕੋਸ਼ਿਸ਼ ਦੀ ਗੱਲ ਕਹੀ ਸੀ।
ਫੇਸਬੁੱਕ ਨੇ ਵ੍ਹੱਟਸਐਪ ਨੂੰ 2014 ‘ਚ ਖਰੀਦਿਆ ਸੀ ਤੇ ਇਸ ਤਕਨੀਕ ਦੁਨੀਆ ‘ਚ ਸਭ ਤੋਂ ਵੱਡੀ ਡੀਲ ਸੀ। ਫੇਸਬੁੱਕ ਕੋਲ ਵ੍ਹੱਟਸਐਪ ਤੇ ਇੰਸਟਾਗ੍ਰਾਮ ਦੋਵਾਂ ਦਾ ਮਾਲਕਾਨਾ ਹੱਕ ਹੈ। ਵ੍ਹੱਟਸਐਪ ਜਲਦੀ ਹੀ ਅਜਿਹਾ ਆਪਸ਼ਨ ਲੈ ਕੇ ਆ ਰਿਹਾ ਹੈ ਜਿਸ ‘ਚ ਵ੍ਹੱਟਸਐਪ ਤੋਂ ਡਾਇਰੈਕਟ ਸਟੇਟਸ ਤੇ ਸਟੋਰੀ ਨੂੰ ਫੇਸਬੁੱਕ ‘ਤੇ ਪੋਸਟ ਕੀਤਾ ਜਾ ਸਕੇਗਾ।
ਇਹ ਸਾਰੇ ਫੀਚਰ ਐਂਡ੍ਰਾਈਡ ਸਮਾਰਫੋਨ ਲਈ ਆਉਣ ਵਾਲੇ ਨਵੇਂ ਅਪਡੇਟ ‘ਚ ਦੇਖਣ ਨੂੰ ਮਿਲ ਸਕਦੇ ਹਨ।
ਵ੍ਹੱਟਸਐਪ ਵਰਤਣ ਵਾਲਿਆਂ ਲਈ ਖੁਸ਼ਖਬਰੀ!
ਏਬੀਪੀ ਸਾਂਝਾ
Updated at:
19 Aug 2019 04:04 PM (IST)
ਦੁਨੀਆ ਦੀ ਨਾਮੀ ਕੰਪਨੀਆਂ 'ਚੋਂ ਇੱਕ ਫੇਸਬੁੱਕ ਨੇ ਵ੍ਹੱਟਸਐਪ ‘ਚ ਪਿਛਲੇ ਦਿਨੀਂ ਵੱਡੇ ਬਦਲਾਅ ਕਰਨ ਦਾ ਐਲਾਨ ਕੀਤਾ ਸੀ। ਫੇਸਬੁੱਕ ਨੇ ਜਿਨ੍ਹਾਂ ਬਦਲਾਵਾਂ ਦਾ ਐਲਾਨ ਕੀਤਾ ਹੈ, ਉਨ੍ਹਾਂ ਵਿੱਚੋਂ ਕੁਝ ਬੀਟਾਂ ਵਰਜ਼ਨ ਦੇ ਅਪਡੇਟ ‘ਚ ਨਜ਼ਰ ਆਉਣ ਲੱਗੇ ਹਨ।
- - - - - - - - - Advertisement - - - - - - - - -