ਨਵੀਂ ਦਿੱਲੀ: ਇੰਟਰਨੈੱਟ ਦੀ ਦੁਨੀਆ ਹੀ ਅਜਿਹੀ ਹੈ, ਜਿੱਥੇ ਕੋਈ ਵੀ ਅਨਜਾਣ ਵਿਅਕਤੀ ਤੁਹਾਨੂੰ ਪ੍ਰੇਸ਼ਾਨ ਕਰਕੇ ਤੇ ਸੋਸ਼ਣ ਦਾ ਸ਼ਿਕਾਰ ਬਣਾ ਸਕਦਾ ਹੈ। ਅਜਿਹਾ ਇਸ ਲਈ ਸੰਭਵ ਹੈ ਕਿਉਂਕਿ ਆਨਲਾਈਨ ਪ੍ਰਾਈਵੇਸੀ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ। ਇੱਕ ਬਲੈਕਮੇਲਰ ਜਾਂ ਪ੍ਰੇਸ਼ਾਨ ਕਰਨ ਵਾਲਾ ਵਿਅਕਤੀ ਕਹਾਣੀ ਤਿਆਰ ਕਰਦਾ ਹੈ, ਜਿੱਥੇ ਤੁਸੀਂ ਉਸ ਦੇ ਜਾਲ ਵਿੱਚ ਸੌਖਿਆਂ ਹੀ ਫਸ ਜਾਂਦੇ ਹੋ ਤੇ ਬਿਨਾ ਕਿਸੇ ਜਾਣ-ਪਛਾਣ ਦੇ ਤੁਸੀਂ ਉਸ ਨੂੰ ਆਪਣੀ ਪੂਰੀ ਜਾਣਕਾਰੀ ਦੇ ਬਹਿੰਦੇ ਹੋ। ਤੁਹਾਡੀ ਸਾਰੀ ਜਾਣਕਾਰੀ ਲੈਣ ਤੋਂ ਬਾਅਦ ਉਹ ਤੁਹਾਨੂੰ ਫਸਾਉਣਾ ਸ਼ੁਰੂ ਕਰ ਦਿੰਦਾ ਹੈ। ਬਲੈਕਮੇਲਰ ਕਿਵੇਂ ਕੰਮ ਕਰਦੇ ਵ੍ਹੱਟਸਐਪ 'ਤੇ ਤੁਹਾਡੇ ਕੋਲ ਕਿਸੇ ਅਨਜਾਣ ਨੰਬਰ ਤੋਂ ਮੈਸੇਜ ਆਉਂਦਾ ਹੈ, ਜਿਸ ਵਿੱਚ ਇੱਕ ਲਿੰਕ ਨਾਲ ਇੱਕ ਤਸਵੀਰ ਦਿੱਤੀ ਹੋਵੇਗੀ। ਇਸ ਦੇ ਨਾਲ ਲਿਖਿਆ ਹੋ ਸਕਦਾ ਹੈ ਕਿ ਤੁਹਾਨੂੰ ਸਰਕਾਰ ਦੇ ਨਵੇਂ ਘਪਲ਼ੇ ਬਾਰੇ ਪਤਾ ਲੱਗੇਗਾ ਜਾਂ ਫਿਰ ਲਿੰਕ ਨੂੰ ਖੋਲ੍ਹਦਿਆਂ ਹੀ ਤੁਸੀਂ ਇੰਨੇ ਰੁਪਏ ਦੇ ਮਾਲਕ ਬਣ ਸਕਦੇ ਹੋ ਜਾਂ ਇਹ ਕੂਪਨ ਪਾ ਸਕਦੇ ਹੋ। ਇਸ ਤੋਂ ਬਾਅਦ ਯੂਜ਼ਰ ਲਿੰਕ ਨੂੰ ਖੋਲ੍ਹਣ ਲਈ ਮਜਬੂਰ ਹੋ ਜਾਂਦਾ ਹੈ ਤੇ ਖੋਲ੍ਹਣ ਤੋਂ ਬਾਅਦ ਪਤਾ ਲੱਗਦਾ ਹੈ ਕਿ ਇਸ ਵਿੱਚ ਕੋਈ ਹਾਸੋਹੀਣੀ ਤਸਵੀਰ ਹੈ ਤੇ ਇਸ ਤੋਂ ਇਲਾਵਾ ਹੋਰ ਕੁਝ ਨਹੀਂ। ਜ਼ਿਆਦਾਤਰ ਮਾਮਲਿਆਂ ਵਿੱਚ ਤੁਸੀਂ ਜਾਂ ਤਾਂ ਉਨ੍ਹਾਂ ਇਮੇਜ ਜਾਂ ਲਿੰਕ ਨੂੰ ਡਿਲੀਟ ਕਰ ਦਿੰਦੇ ਹੋ ਤੇ ਉਸ ਬਾਰੇ ਕੋਈ ਫਿਕਰ ਨਹੀਂ ਕਰਦੇ ਪਰ ਇੱਥੇ ਹੀ ਤੁਸੀਂ ਫਸ ਜਾਂਦੇ ਹੋ, ਕਿਉਂਕਿ ਉਸ ਲਿੰਕ ਰਾਹੀਂ ਤੁਹਾਡੀ ਲੋਕੇਸ਼ਨ ਬਾਰੇ ਪਤਾ ਕਰ ਲਿਆ ਜਾਂਦਾ ਹੈ। ਪਰਦੇ ਦੇ ਪਿੱਛੇ ਦਾ ਖੇਡ ਪ੍ਰੇਸ਼ਾਨ ਕਰਨ ਵਾਲੇ ਵਿਅਕਤੀ ਮਲਟੀਮੀਡੀਆ ਫਾਈਲ ਦੀ ਮਦਦ ਨਾਲ ਇੱਕ ਮਾਸਕਡ ਲਿੰਕ ਬਣਾ ਲੈਂਦਾ ਹੈ। ਇਹ ਆਈਪ ਲੌਗਰ ਕਲਾਈਂਟ ਦੀ ਮਦਦ ਨਾਲ ਬਣਾਇਆ ਜਾਂਦਾ ਹੈ। ਇੱਕ ਆਮ ਗੂਗਲ ਸਰਚ ਦੀ ਮਦਦ ਨਾਲ ਤੁਸੀਂ ਕਈ ਸਾਰੇ ਆਈਪੀ ਲੌਗਰ ਵੈੱਬਸਾਈਟ ਬਾਰੇ ਪਤਾ ਲਾ ਸਕਦੇ ਹੋ, ਜੋ ਹਮੇਸ਼ਾ ਪੌਪ ਅੱਪ ਹੁੰਦਾ ਰਹਿੰਦਾ ਹੈ। ਇਸ ਤੋਂ ਬਾਅਦ ਯੂਜ਼ਰ ਵ੍ਹੱਟਸਐਪ ਜਾਂ ਐਸਐਮਐਸ ਦੀ ਮਦਦ ਨਾਲ ਤੁਹਾਨੂੰ ਇੱਕ ਲਿੰਕ ਭੇਜਦਾ ਹੈ ਜੋ ਕਲਿੱਕਬੇਟ ਰੂਪ ਵਿੱਚ ਹੁੰਦੀ ਹੈ। ਜਿਵੇਂ ਹੀ ਤੁਸੀਂ ਉਸ ਲਿੰਕ ਨੂੰ ਕਲਿੱਕ ਕਰਦੇ ਹੋ ਤਾਂ ਉਸ ਵਿਅਕਤੀ ਕੋਲ ਤੁਹਾਡੇ ਆਈਪੀ ਅਡਰੈੱਸ ਦੀ ਪੂਰੀ ਜਾਣਕਾਰੀ ਪਹੁੰਚ ਜਾਂਦੀ ਹੈ। ਇਸ ਤੋਂ ਬਾਅਦ ਤੁਹਾਡੇ ਆਈਪੀ ਅਡਰੈੱਸ ਦੀ ਮਦਦ ਨਾਲ ਉਹ ਵਿਅਕਤੀ ਤੁਹਾਡੀ ਲੋਕੇਸ਼ਨ ਦਾ ਪਤਾ ਲਾ ਲੈਂਦਾ ਹੈ। ਇਸ ਤੋਂ ਬਚਣ ਦੇ ਉਪਾਅ ਕਿਸੇ ਵੀ ਲਿੰਕ ਨੂੰ ਕਲਿੱਕ ਤਰਨ ਤੋਂ ਪਹਿਲਾਂ ਉਸ ਬਾਰੇ ਧਿਆਨ ਨਾਲ ਸੋਚੇ ਕਿ ਉਹ ਲਿੰਕ ਕਿਵੇਂ ਦਾ ਹੈ ਤੇ ਕਿ ਰੂਪ ਵਿੱਚ ਆਇਆ ਹੈ। ਇਸ ਲਈ ਤੁਸੀਂ Getlinkinfo.com ਦੀ ਵਰਤੋਂ ਕਰ ਸਕਦੇ ਹੋ, ਜਿੱਥੇ ਅਸਲੀ ਲਿੰਕ ਨੂੰ ਅਨਮਾਸਕ ਕੀਤਾ ਜਾ ਸਕਦਾ ਹੈ ਕਿ ਉਹਹ ਆਈਪੀ ਲੌਗਰ ਹੈ ਜਾਂ ਨਹੀਂ।