ਨਵੀਂ ਦਿੱਲੀ: ਸੋਸ਼ਲ ਮੈਸੇਜਿੰਗ ਐਪ ਵ੍ਹੱਟਸਐਪ ਇਨ੍ਹੀਂ ਦਿਨਾਂ ਕਈ ਵੱਡੇ ਬਦਲਾਅ ‘ਤੇ ਕੰਮ ਕਰ ਰਹੀ ਹੈ। ਰਿਪੋਰਟਾਂ ਹਨ ਕਿ ਜਲਦੀ ਹੀ ਵ੍ਹੱਟਸਐਪ ‘ਤੇ ‘Boomerang’ ਜਿਹਾ ਫੀਚਰ ਵੀ ਮਿਲ ਸਕਦਾ ਹੈ। ‘Boomerang’ ਹੁਣ ਤਕ ਇੰਸਟਾਗ੍ਰਾਮ ‘ਤੇ ਮਿਲਦਾ ਹੈ ਜਿਸ ਦੀ ਮਦਦ ਨਾਲ ਵੱਖ-ਵੱਖ ਤਰ੍ਹਾਂ ਦੇ ਵੀਡੀਓ ਬਣਾਏ ਜਾ ਸਕਦੇ ਹਨ।

ਰਿਪੋਰਟਾਂ ਦਾ ਦਾਅਵਾ ਹੈ ਕਿ ਜਲਦੀ ਹੀ ਇਸ ਫੀਚਰ ਦਾ ਅਪਡੇਟ ਸਾਹਮਣੇ ਆ ਸਕਦਾ ਹੈ। ‘Boomerang’ ਫੀਚਰ ‘ਚ ਜੀਆਈਐਫ ਫਾਈਲ ‘ਚ ਵੀਡੀਓ ਬਦਲਣ ਦਾ ਆਪਸ਼ਨ ਵੀ ਨਾਲ ਹੀ ਆਵੇਗਾ। ਇਸ ਦੀ ਵ੍ਹੱਟਸਐਪ ‘ਤੇ ਲਿਮਟ 7 ਸੈਕਿੰਡ ਤੈਅ ਹੋ ਸਕਦੀ ਹੈ।

ਇਸ ਤੋਂ ਪਹਿਲਾਂ ਵ੍ਹੱਟਸਐਪ ਇੱਕ ਅਕਾਉਂਟ ਨੂੰ ਮਲਟੀਪਲ ਸਮਾਰਟਫੋਨਸ ‘ਤੇ ਇਸਤੇਮਾਲ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਸੀ। ਇਸ ਦਾ ਵੈੱਬ ਵਰਜਨ ‘ਤੇ ਕੋਈ ਪ੍ਰਭਾਅ ਨਹੀਂ ਪਵੇਗਾ। ਇਸ ਦੇ ਨਾਲ ਹੀ ਖ਼ਬਰਾਂ ਤਾਂ ਇਹ ਵੀ ਆਇਆ ਸੀ ਕਿ ਵੈੱਬ ਬ੍ਰਾਊਜ਼ਰ ‘ਤੇ ਵ੍ਹੱਟਸਐਪ ਲਈ ਇੰਟਰਨੈੱਟ ਦੀ ਲੋੜ ਨਹੀਂ ਪਵੇਗੀ।