WhatsApp 'ਤੇ ਹੁਣ ਇਕੋ ਵੇਲੇ ਅੱਠ ਲੋਕ ਗਰੁੱਪ ਕਾਲ ਕਰ ਸਕਦੇ ਹਨ। ਲੰਮੇ ਸਮੇਂ ਤੋਂ WhatsApp ਇਸ 'ਤੇ ਕੰਮ ਕਰ ਰਿਹਾ ਸੀ। ਇਸ ਫੀਚਰ ਨੂੰ ਫਿਲਹਾਲ ਐਂਡਰਾਇਡ ਤੇ iOS ਦੇ ਬੀਟਾ ਐਪ ਵਾਲੇ ਯੂਜ਼ਰਸ ਲਈ ਰੋਲ ਆਊਟ ਕੀਤਾ ਗਿਆ ਹੈ। ਜਲਦ ਹੀ ਇਸ ਫੀਚਰ ਦੇ ਨੌਰਮਲ WhatsApp ਵਰਜ਼ਨ 'ਤੇ ਵੀ ਆਉਣ ਦੀ ਉਮੀਦ ਹੈ।
ਫਿਲਹਾਲ ਹਾਊਸਪਾਰਟੀ, ਗੂਗਲ ਡੂਅੋ, ਹੈਂਗਆਊਟ ਜਾਂ ਮੀਟ ਤੇ ਜੂਮ ਐਪ ਜਹੇ ਐਪ ਤੇ ਵੱਡੇ ਗਰੁੱਪ ਕਾਲ ਸੰਭਵ ਹਨ। ਮੌਜੂਦਾ ਸਮੇਂ WhatsApp 'ਤੇ ਚਾਰ ਲੋਕ ਵੀ ਵੀਡੀਓ ਕਾਲ 'ਚ ਹਿੱਸਾ ਲੈ ਸਕਦੇ ਹਨ।
iPhone ਯੂਜ਼ਰਸ TestFlight ਐਪ ਡਾਊਨਲੋਡ ਕਰਕੇ WhatsApp ਬੀਟਾ ਪ੍ਰੋਗਰਾਮ 'ਚ ਸ਼ਾਮਲ ਹੋ ਸਕਦੇ ਹਨ। ਜੇਕਰ ਤੁਸੀਂ WhatsApp 'ਤੇ ਵੀਡੀਓ ਕਾਲ ਕਰ ਰਹੇ ਹੋ ਤਾਂ ਇਕੋ ਵੇਲੇ ਅੱਠ ਲੋਕਾਂ ਨੂੰ ਜੋੜ ਕੇ ਵਾਇਸ ਜਾਂ ਵੀਡੀਓ ਕਾਲ ਦੋਵੇਂ ਕਰ ਸਕੋਗੇ।
ਇਸ ਤਰ੍ਹਾਂ ਕਰੋ ਗਰੁੱਪ ਵੀਡੀਓ ਕਾਲ :
ਸਭ ਤੋਂ ਪਹਿਲਾਂ ਕਾਲ ਦੇ ਆਪਸ਼ਨ 'ਤੇ ਜਾਓ
ਉਸ ਤੋਂ ਬਾਅਦ ਕਿਸੇ ਵਿਅਕਤੀ ਨੂੰ ਕਾਲ ਕਰੋ
ਕਾਲ ਚੁੱਕਣ ਤੋਂ ਬਾਅਦ ਤਹਾਨੂੰ ਉੱਪਰ ਵੱਲ ਐਡ ਜਾਂ ਪਲੱਸ ਦਾ ਸਾਇਨ ਦਿਖਾਈ ਦੇਵੇਗਾ
ਇੱਥੋਂ ਤੁਸੀਂ ਕਾਲ ਦੌਰਾਨ ਹੋਰ ਵੀ ਲੋਕਾਂ ਨੂੰ ਐਡ ਕਰ ਸਕਦੇ ਹੋ
ਫਿਲਹਾਲ ਬੀਟਾ ਯੂਜ਼ਰਸ ਹੀ ਇਸਦਾ ਇਸਤੇਮਾਲ ਕਰਸ ਸਕਦੇ ਹਨ