ਨਵੀਂ ਦਿੱਲੀ: Whatsapp ਨੇ ਇਸ ਮਹੀਨੇ ਦੇ ਸ਼ੁਰੂ ਵਿਚ ਨਵੀਂ ਪ੍ਰਾਈਵੇਸੀ ਨੀਤੀ ਸਬੰਧੀ ਆਪਣੇ ਉਪਭੋਗਤਾਵਾਂ ਲਈ 15 ਮਈ ਦੀ ਆਖਰੀ ਤਰੀਕ ਨੂੰ ਖ਼ਤਮ ਕਰ ਦਿੱਤਾ ਸੀ। ਕੰਪਨੀ ਨੇ ਇੱਕ ਬਿਆਨ ਵਿਚ ਕਿਹਾ ਸੀ ਕਿ ਜੇਕਰ ਉਪਭੋਗਤਾ 15 ਮਈ ਤੱਕ ਨਵੀਂ ਪ੍ਰਾਈਵੇਸੀ ਨੀਤੀ ਨੂੰ ਨਹੀਂ ਮੰਨਦੇ ਤਾਂ ਫੰਕਸ਼ਨ ਪ੍ਰਭਾਵਿਤ ਨਹੀਂ ਹੋਣਗੇ। ਹਾਲਾਂਕਿ, ਇਸਦਾ ਮਤਲਬ ਇਹ ਨਹੀਂ ਹੈ ਕਿ ਉਪਭੋਗਤਾਵਾਂ ਨੂੰ ਨਵੀਂ ਪ੍ਰਾਈਵੇਸੀ ਅਪਡੇਟ ਨੂੰ ਸਵੀਕਾਰ ਨਹੀਂ ਕਰਨਾ ਪਏਗਾ। ਸਗੋਂ ਉਪਭੋਗਤਾ ਆਪਣੇ ਵ੍ਹੱਟਸਐਪ ਅਕਾਉਂਟ ਨੂੰ ਉਦੋਂ ਤਕ ਪੂਰੀ ਤਰ੍ਹਾਂ ਇਸਤੇਮਾਲ ਨਹੀਂ ਕਰ ਸਕਣਗੇ ਜਦੋਂ ਤਕ ਨਵੀਂ ਗੋਪਨੀਯਤਾ ਨੀਤੀ ਨੂੰ ਅਸੈਪਟ ਨਹੀਂ ਕੀਤਾ ਜਾਂਦਾ।


ਅਕਾਉਂਟ ਡਿਲੀਟ ਨਹੀਂ ਹੋਵੇਗਾ


ਕੰਪਨੀ ਦਾ ਕਹਿਣਾ ਹੈ ਕਿ ਇਸ ਅਪਡੇਟ ਦੇ ਕਾਰਨ ਨਾ ਤਾਂ ਕੋਈ ਅਕਾਉਂਟ ਡਿਲੀਟ ਕੀਤਾ ਜਾਵੇਗਾ ਅਤੇ ਨਾ ਹੀ 15 ਮਈ ਨੂੰ ਵ੍ਹੱਟਸਐਪ ਦੀ ਕਾਰਜਕੁਸ਼ਲਤਾ ਖ਼ਤਮ ਹੋਵੇਗੀ। ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਨ ਲਈ 15 ਮਈ ਤੋਂ ਬਾਅਦ ਕੰਪਨੀ ਤੋਂ ਅਜਿਹੇ ਉਪਭੋਗਤਾਵਾਂ ਨੂੰ ਇੱਕ ਨੋਟੀਫਿਕੇਸ਼ਨ ਭੇਜਿਆ ਜਾਵੇਗਾ। ਕੰਪਨੀ ਤੁਹਾਨੂੰ ਵਾਰ-ਵਾਰ ਨੀਤੀ ਨੂੰ ਸਵੀਕਾਰਨ ਲਈ ਯਾਦ ਕਰਾਉਣ ਲਈ ਰਿਮਾਈਂਡਰ ਭੇਜਦੀ ਰਹੇਗੀ।


ਰੀਮਾਈਂਡਰ ਭੇਜਣ ਤੋਂ ਬਾਅਦ ਕੀ ਹੋਵੇਗਾ


ਕੰਪਨੀ ਮੁਤਾਬਕ, "ਜਦੋਂ ਤੱਕ ਤੁਸੀਂ ਅਪਡੇਟ ਨੂੰ ਸਵੀਕਾਰ ਨਹੀਂ ਕਰਦੇ, ਤੁਹਾਨੂੰ WhatsApp 'ਤੇ ਸੀਮਤ ਕਾਰਜਸ਼ੀਲਤਾ ਦਾ ਸਾਹਮਣਾ ਕਰਨਾ ਪਏਗਾ।" ਜੇ ਗੋਪਨੀਯਤਾ ਨੀਤੀ ਨੂੰ ਸਵੀਕਾਰ ਨਹੀਂ ਕੀਤਾ ਜਾਂਦਾ ਹੈ, ਤਾਂ ਕੰਪਨੀ ਕੁਝ ਖਾਸ ਫੀਚਰਸ ਨੂੰ ਬੰਦ ਕਰ ਦੇਵੇਗੀ। ਤੁਹਾਨੂੰ ਇਹ ਰਿਮਾਇੰਡਰ ਕਦੋਂ ਤਕ ਭੇਜੇ ਜਾਣਗੇ ਇਹ ਅਜੇ ਤੈਅ ਨਹੀਂ।


 ਚੈਟ ਲਿਸਟ ਤਕ ਨਹੀਂ ਹੋਵੇਗੀ ਪਹੁੰਚ


ਕੁਝ ਸਮੇਂ ਬਾਅਦ, ਉਪਯੋਗਕਰਤਾ ਆਪਣੀ ਚੈਟ ਲਿਸਟ ਨੂੰ ਹਾਸਲ ਨਹੀਂ ਕਰ ਸਕਣਗੇ, ਯਾਨੀ ਤੁਸੀਂ ਕਿਸੇ ਨੂੰ ਵੀ ਮੈਸੇਜ ਨਹੀਂ ਭੇਜ ਸਕੋਗੇ। ਪਰ ਤੁਸੀਂ ਆਉਣ ਵਾਲੇ ਫੋਨ ਅਤੇ ਵੀਡੀਓ ਕਾਲ ਦਾ ਜਵਾਬ ਦੇ ਸਕਦੇ ਹੋ।


ਮਿਸਡ ਕਾਲ ਜਾਂ ਵੀਡੀਓ ਕਾਲ ਦਾ ਜਵਾਬ ਦੇਣ ਦੇ ਯੋਗ


ਉਪਭੋਗਤਾ ਕਾਲ ਬੈਕ ਕਰਨ ਲਈ ਮਿਸਡ ਕਾਲ ਜਾਂ ਵੀਡੀਓ ਕਾਲ 'ਤੇ ਟੈਪ ਕਰ ਸਕਦੇ ਹਨ। ਵ੍ਹੱਟਸਐਪ ਕੁਝ ਹਫਤਿਆਂ ਬਾਅਦ ਇਨ੍ਹਾਂ ਉਪਭੋਗਤਾਵਾਂ ਦੇ ਫ਼ੋਨ 'ਤੇ ਮੈਸੇਜ ਅਤੇ ਕਾਲ ਭੇਜਣਾ ਬੰਦ ਕਰ ਦੇਵੇਗਾ।


ਚੈਟ ਹਿਸਟਰੀ ਨੂੰ ਤੈਅ ਕਰ ਸਕਦੇ ਹਨ ਐਂਡਰਾਇਡ ਜਾਂ ਆਈਫੋਨ 'ਤੇ ਐਸਪੋਰਟ


ਜੋ ਯੂਜ਼ਰਸ ਗੋਪਨੀਯਤਾ ਨੀਤੀ ਨੂੰ ਸਵੀਕਾਰ ਨਹੀਂ ਕਰਨਾ ਚਾਹੁੰਦੇ, ਉਨ੍ਹਾਂ ਕੋਲ ਐਡਰਾਇਡ ਜਾਂ ਆਈਫੋਨ 'ਤੇ ਆਪਣੇ ਚੈਟ ਹਿਸਟ੍ਰੀ ਨੂੰ ਐਕਪਰੋਟ ਕਰਨ ਅਤੇ ਅਕਾਉਂਟ ਰਿਪੋਰਟ ਨੂੰ ਡਾਊਨਲੋਡ ਕਰਨ ਦਾ ਐਪਸ਼ਨ ਹੈ।


ਇਨ੍ਹਾਂ ਉਪਭੋਗਤਾਵਾਂ ਦੇ ਅਕਾਉਂਟਸ 'ਤੇ ਲਾਗੂ ਹੋਵੇਗੀ ਇਨਐਕਟੀਵ ਪਾਲਿਸੀ


ਵਾਰਵਾਰ ਰੀਮਾਈਂਡਰ ਭੇਜਣ ਤੋਂ ਬਾਅਦ ਜਿਹੜੇ ਯੂਜ਼ਰ ਨਵੀਂ ਪ੍ਰਾਈਵੇਸੀ ਨੀਤੀ ਨੂੰ ਸਵੀਕਾਰ ਨਹੀਂ ਕਰਦੇ, ਆਖਰ 'ਚ ਇਨਐਕਟੀਵ ਯੂਜ਼ਰਸ ਸਬੰਧਿਤ ਵ੍ਹੱਟਸਐਪ ਦੀ ਨੀਤੀ ਨੂੰ ਲਾਗੂ ਕਰਨਗੇ।


ਇਹ ਵੀ ਪੜ੍ਹੋ: Australia lift ban on Indian flights: ਭਾਰਤ ਦੀ ਯਾਤਰਾ 'ਤੇ ਪਾਬੰਦੀ ਖ਼ਤਮ ਹੋਣ ਮਗਰੋਂ ਪਹਿਲੀ ਉਡਾਣ ਆਸਟਰੇਲੀਆ 'ਚ ਲੈਂਡ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904