ਨਵੀਂ ਦਿੱਲੀ: ਪਿਛਲੇ ਮਹੀਨੇ ਕੋਵਿਡ-19 (Covid19 in India)  ਕਰਕੇ ਭਾਰਤ ਤੋਂ ਸਾਰੀਆਂ ਯਾਤਰਾਵਾਂ (Ban on Indian Flights) 'ਤੇ ਅਸਥਾਈ ਤੌਰ 'ਤੇ ਪਾਬੰਦੀ ਲਗਾਉਣ ਤੋਂ ਬਾਅਦ ਆਸਟਰੇਲੀਆ ਨੇ ਆਪਣੀ ਪਹਿਲੀ ਰਿਟਰਨਟੇਸ਼ਨ ਫਲਾਈਟ ਦੀ ਉਡਾਨ ਭਰੀ। ਇਸ ਦੌਰਾਨ ਸਰਕਾਰ ਨੇ ਕਿਹਾ ਕਿ 80 ਯਾਤਰੀ ਸ਼ਨੀਵਾਰ ਨੂੰ ਨਵੀਂ ਦਿੱਲੀ ਤੋਂ ਉਡਾਨ ਭਰਨ ਲਈ ਪਹੁੰਚੇ।


ਯਾਤਰੀਆਂ ਨੂੰ ਸਰਕਾਰ ਦੀ ਸਹਾਇਤਾ ਪ੍ਰਾਪਤ ਕਵਾਂਟਸ ਉਡਾਣ ਵਿੱਚ ਚੜ੍ਹਨ ਤੋਂ ਪਹਿਲਾਂ ਦੋ ਨੈਗਟਿਵ ਕੋਵਿਡ -19 ਟੈਸਟ ਦਿਖਾਉਣੇ ਪਏ ਅਤੇ ਉਨ੍ਹਾਂ ਪਹੁੰਚਣ 'ਤੇ ਨੂੰ ਹਾਵਰਡ ਸਪ੍ਰਿੰਗਜ਼ ਵਿੱਚ ਦੇ ਨੌਰਦਨ ਟੈਰੋਟਰੀ 'ਚ ਬਣਾਏ ਗਏ ਮਾਈਨਿੰਗ ਕੈਂਪ ਵਿੱਚ ਦੋ ਹਫ਼ਤਿਆਂ ਦੀ ਕੁਆਰੰਟੀਨ ਲਈ ਲਿਜਾਇਆ ਗਿਆ।


ਆਸਟਰੇਲੀਆਈ ਸਰਕਾਰ ਪਿਛਲੇ ਮਹੀਨੇ ਅਸਥਾਈ ਤੌਰ 'ਤੇ ਭਾਰਤ ਆਉਣ ਅਤੇ ਜਾਉਣ ਵਾਲੀਆਂ ਸਾਰੀਆਂ ਯਾਤਰਾਵਾਂ 'ਤੇ ਰੋਕ ਲਗਾਉਣ ਕਾਰਨ ਕਾਫੀ ਵਿਵਾਦਾਂ 'ਚ ਸੀ, ਜਿਸ ਵਿੱਚ ਸੰਸਦ ਮੈਂਬਰਾਂ, ਵਿਦੇਸ਼ੀਆਂ ਅਤੇ ਭਾਰਤੀ ਪ੍ਰਵਾਸੀਆਂ ਨੇ ਬੇਹੱਦ ਆਲੋਚਨਾ ਕੀਤਾ ਸੀ।



ਸ਼ੁੱਕਰਵਾਰ ਨੂੰ ਕੁਲ 70 ਯਾਤਰੀਆਂ ਨੂੰ ਫਲਾਈਟ ਵਿੱਚ ਸਵਾਰ ਹੋਣ ਤੋਂ ਰੋਕ ਦਿੱਤਾ ਗਿਆ ਜਦੋਂ ਉਨ੍ਹਾਂ ਦੇ ਜਾਂ ਉਨ੍ਹਾਂ ਦੇ ਨੇੜਲੇ ਸੰਪਰਕਾਂ ਵਾਲਿਆਂ ਦਾ ਕੋਰੋਨਾਵਾਇਰਸ ਟੈਸਟ ਪੌਜ਼ੇਟਿਵ ਆਇਆ।


Treasurer Josh Frydenberg ਨੇ ਇੱਕ ਟੈਲੀਵਿਜ਼ਨ ਬ੍ਰੀਫਿੰਗ ਵਿਚ ਕਿਹਾ, “ਅਸੀਂ ਡਾਕਟਰੀ ਸਲਾਹ ਦੀ ਪਾਲਣਾ ਕਰ ਰਹੇ ਹਾਂ ਅਤੇ ਇਹ ਸੁਨਿਸ਼ਚਿਤ ਕਰ ਰਹੇ ਹਾਂ ਕਿ ਅਸੀਂ ਇੱਥੇ ਆਸਟਰੇਲੀਆਈ ਲੋਕਾਂ ਦੀ ਰੱਖਿਆ ਕਰਾਂਗੇ ਅਤੇ ਮੈਨੂੰ ਖੁਸ਼ੀ ਹੈ ਕਿ ਪਹਿਲੀ ਉਡਾਨ ਆ ਚੁੱਕੀ ਹੈ, ਅਤੇ ਸਪੱਸ਼ਟ ਹੈ ਕਿ ਆਉਣ ਵਾਲੀਆਂ ਹੋਰ ਉਡਾਣਾਂ ਵੀ ਹੋਣੀਆਂ ਹਨ।”


Northern Territory ਦੇ ਲਈ ਦੋ ਹੋਰ ਰਾਇਲ ਆਸਟਰੇਲੀਆਈ ਏਅਰ ਫੋਰਸ ਵਾਪਸ ਜਾਣ ਵਾਲੀਆਂ ਉਡਾਣਾਂ ਇਸ ਮਹੀਨੇ ਤਹਿ ਕੀਤੀਆਂ ਗਈਆਂ ਹਨ, ਲਗਪਗ 1000 ਲੋਕਾਂ ਨੇ ਜੂਨ ਦੇ ਅੰਤ ਤੱਕ ਵਾਪਸ ਜਾਣ ਦੀ ਯੋਜਨਾ ਬਣਾਈ ਹੈ। ਭਾਰਤ ਵਿਚ ਲਗਪਗ 9,000 ਆਸਟ੍ਰੇਲੀਆਈ ਲੋਕਾਂ ਨੇ ਫੈਡਰਲ ਸਰਕਾਰ ਕੋਲ ਰਜਿਸਟਰ ਕਰਵਾ ਕੇ ਘਰ ਪਰਤਣ ਦੀ ਬੇਨਤੀ ਕੀਤੀ ਹੈ।


ਦੱਸ ਦਈਏ ਕਿ ਮੁਕਮਲ ਲੌਕਡਾਉਨ, ਸਰਹੱਦ ਦੇ ਬੰਦ ਹੋਣ ਅਤੇ ਤੇਜ਼ ਸੰਪਰਕ ਟਰੇਸਿੰਗ ਨਾਲ ਮਹਾਂਮਾਰੀ ਦੀ ਰੋਕਥਾਮ ਲਈ ਆਸਟਰੇਲੀਆ ਦੁਨੀਆ ਦਾ ਸਭ ਤੋਂ ਸਫਲ ਦੇਸ਼ ਰਿਹਾ ਹੈ। ਮਹਾਂਮਾਰੀ ਸ਼ੁਰੂ ਹੋਣ ਤੋਂ ਬਾਅਦ ਇਸ ਵਿਚ ਸਿਰਫ 29,950 ਕੋਰੋਨਾਵਾਇਰਸ ਦੀ ਲਾਗ ਅਤੇ 910 ਕੋਵਿਡ -19 ਮੌਤਾਂ ਦੀ ਰਿਪੋਰਟ ਕੀਤੀ ਗਈ ਹੈ।


ਇਹ ਵੀ ਪੜ੍ਹੋ: ਹਾਥੀਆਂ 'ਤੇ ਡਿੱਗੀ ਅਸਮਾਨੀ ਆਫ਼ਤ, ਅਸਾਮ ਵਿੱਚ 18 ਹਾਥੀਆਂ ਦੀ ਮੌਤ!


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904