ਨਵੀਂ ਦਿੱਲੀ: ਵ੍ਹੱਟਸਐਪ ਅਗਲੇ ਸਾਲ ਦੀ ਸ਼ੁਰੂਆਤ ਤੋਂ ਪੁਰਾਣੇ ਵਰਜਨ ਦੇ ਸਮਾਰਟਫੋਨਾਂ ‘ਚ ਸਪੋਰਟ ਦੇਣਾ ਬੰਦ ਕਰ ਦੇਵੇਗਾ। ਮਿਲੀ ਜਾਣਕਾਰੀ ਮੁਤਾਬਕ ਵਿੰਡੋਜ਼ ਫੋਨ, ਐਂਡ੍ਰਾਈਡ ਫੋਨ ਤੇ ਆਈਫੋਨ ਦੇ ਪੁਰਾਣੇ ਵਰਜਨ ‘ਚ ਵ੍ਹੱਟਸਐਪ ਹੁਣ ਜਲਦੀ ਸਪੋਰਟ ਦੇਣਾ ਬੰਦ ਕਰਨ ਵਾਲਾ ਹੈ।

ਆਫੀਸ਼ੀਅਲ ਬਲੌਗ ‘ਚ ਵ੍ਹੱਟਸਐਪ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਤੇ ਦੱਸਿਆ ਹੈ ਕਿ ਜੇਕਰ ਤੁਹਾਡੇ ਕੋਲ ਐਂਡ੍ਰਾਈਡ 2.3.7 ਵਾਲਾ ਫੋਨ ਹੈ ਤਾਂ ਤੁਹਾਨੂੰ ਜਲਦੀ ਹੀ ਵ੍ਹੱਟਸਐਪ ਦੀ ਸਪੋਰਟ ਮਿਲਣੀ ਬੰਦ ਹੋ ਜਾਵੇਗੀ ਜਦਕਿ ਆਈਓਐਸ 7 ਦਾ ਇਸਤੇਮਾਲ ਕਰਨ ਵਾਲਿਆਂ ਨੂੰ ਵੀ ਇਸ ਦੀ ਸਪੋਰਟ ਮਿਲਣੀ ਬੰਦ ਹੋ ਜਾਵੇਗੀ। ਇਸ ਤੋਂ ਇਲਾਵਾ ਲੂਮੀਆ ਫੋਨਸ ‘ਚ ਵੀ ਸਪੋਰਟ ਬੰਦ ਹੋਣ ਵਾਲਾ ਹੈ।

ਵ੍ਹੱਟਸਐਪ ਲਗਾਤਾਰ ਆਪਣੇ ਨਵੇਂ ਫੀਚਰ ਤੇ ਰੋਜ਼ ਨਵੇਂ ਅਪਡੇਟ ਜਾਰੀ ਕਰ ਰਿਹਾ ਹੈ। ਅਜਿਹੇ ‘ਚ ਪੁਰਾਣੇ ਆਪਰੇਟਿੰਗ ਸਿਸਟਮ ਉਸ ਨੂੰ ਸਪੋਰਟ ਨਹੀਂ ਕਰ ਪਾ ਰਹੇ। ਵ੍ਹੱਟਸਐਪ ਨੇ ਜਾਣਕਾਰੀ ਦਿੱਤੀ ਹੈ ਕਿ ਫਰਵਰੀ 2020 ਤੋਂ ਉਹ ਆਈਓਐਸ 8 ਦੇ ਲਈ ਆਪਣਾ ਸਪੋਰਟ ਬੰਦ ਕਰ ਦੇਵੇਗਾ। ਇਸ ਦੌਰਾਨ ਲੋਨ ਆਪਣੇ ਫੋਨ ‘ਤੇ ਵ੍ਹੱਟਸਐਪ ਦੇ ਪੁਰਾਣੇ ਵਰਜਨ ਦਾ ਹੀ ਇਸਤੇਮਾਲ ਕਰ ਸਕਣਗੇ।