ਨਵੀਂ ਦਿੱਲੀ: ਵਟਸਐਪ ਆਪਣੇ ਯੂਜ਼ਰਸ ਲਈ ਨਵੇਂ ਫੀਚਰ ਲੈ ਕੇ ਆਇਆ ਹੈ। ਇਸ ਵਾਰ ਵਟਸਐਪ ਨੇ ਆਪਣੇ ਐਂਡਰਾਇਡ ਤੇ ਆਈਓਐਸ ਉਪਭੋਗਤਾਵਾਂ ਲਈ ਐਨੀਮੇਟਡ ਸਟਿੱਕਰ ਪੇਸ਼ ਕੀਤੇ ਹਨ। ਇਹ ਐਨੀਮੇਟਡ ਸਟਿੱਕਰ ਪੈਕਜ਼ ਦੇ ਅੱਗੇ ਇਕ ਪਲੇ ਬਟਨ ਹੈ, ਜੋ ਉਨ੍ਹਾਂ ਨੂੰ ਮੌਜੂਦਾ ਸਟਿੱਕਰਾਂ ਤੋਂ ਵੱਖਰਾ ਕਰਦਾ ਹੈ। ਐਨੀਮੇਟਡ ਸਟਿੱਕਰ ਪੈਕ ਵਿੱਚ Sweet Life, Playful Piyomaru, Bright Days, Moody Foodies, and Chummy Chum Chums ਨੂੰ ਸ਼ਾਮਲ ਕੀਤਾ ਹੈ।


ਵਟਸਐਪ ਚੈਟ ਵਿੱਚ ਐਨੀਮੇਟਡ ਸਟਿੱਕਰ ਜੋੜਨ ਲਈ ਇਸ ਸਟੈਪ ਨੂੰ ਫੌਲੋ ਕਰੋ:

-ਵਟਸਐਪ ਚੈਟ ਖੋਲ੍ਹੋ, ਹੇਠਲੀ ਬਾਰ ਵਿੱਚ ਇਮੋਜੀ ਆਈਕਾਨ ‘ਤੇ ਕਲਿਕ ਕਰੋ।

-ਸਕ੍ਰੀਨ ਦੇ ਹੇਠਲੇ ਹਿੱਸੇ 'ਤੇ ਸਟਿੱਕਰ ਵਿਕਲਪ ਦੀ ਚੋਣ ਕਰੋ ਅਤੇ ਸਟੀਕਰ ਭਾਗ ਦੇ ਸੱਜੇ ਪਾਸੇ ‘+’ ਆਈਕਾਨ ‘ਤੇ ਕਲਿੱਕ ਕਰੋ।

ਟਿਕਟੌਕ ਸ਼ੌਕੀਨਾਂ ਲਈ ਵੱਡੀ ਖੁਸ਼ਖ਼ਬਰੀ, ਹੁਣ ਬਣਾ ਸਕਣਗੇ ਵੀਡੀਓਜ਼

-ਇਹ ਵਟਸਐਪ ਦੇ ਅੰਦਰ ਬਿਲਟ ਇਨ ਸਟਿੱਕਰ ਸਟੋਰ ਖੋਲ੍ਹ ਦੇਵੇਗਾ, ਜਿਸ ਵਿੱਚ ਤੁਹਾਨੂੰ ਬਹੁਤ ਸਾਰੇ ਸਟਿੱਕਰਾਂ ਨੂੰ ਚੁਣਨ ਦਾ ਮੌਕਾ ਮਿਲੇਗਾ।

-ਹੁਣ ਤੁਸੀਂ ਦੇਖੋਗੇ ਕਿ ਸਟਿੱਕਰਾਂ ਵਿਚ ਨਵੇਂ ਸਟਿੱਕਰ ਸ਼ਾਮਲ ਕੀਤੇ ਗਏ ਹਨ। ਸਾਰੇ ਸਟਿੱਕਰਾਂ ਵਿੱਚ ਇੱਕ ਪਲੇ ਬਟਨ ਹੁੰਦਾ ਹੈ ਜੋ ਉਨ੍ਹਾਂ ਨੂੰ ਦੂਜੇ ਸਟਿੱਕਰਾਂ ਤੋਂ ਵੱਖ ਕਰਦਾ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ