ਨਵੀਂ ਦਿੱਲੀ: ਇੰਸਟੈਂਸਟ ਮੈਸੇਜਿੰਗ ਐਪ WhatsApp ਦੀ ਨਵੀਂ ਪ੍ਰਾਈਵੇਸੀ ਪੋਲਿਸੀ ਦਾ ਹਰ ਪਾਸੇ ਵਿਰੋਧ ਹੋ ਰਿਹਾ ਹੈ ਪਰ ਕੰਪਨੀ ਅਜੇ ਵੀ ਆਪਣੇ ਯੂਜ਼ਰਸ ਨੂੰ ਖੁਸ਼ ਕਰਨ ਲਈ ਨਵੇਂ ਨਵੇਂ ਫੀਚਰਸ ਦਾ ਐਲਾਨ ਕਰ ਰਹੀ ਹੈ। ਹੁਣ ਇਸ ਐਪ 'ਚ ਕੰਪਨੀ ਜਲਦੀ ਹੀ ਵੀਡੀਓ ਭੇਜਣ ਸਬੰਧੀ ਫੀਚਰ ਲੈ ਕੇ ਆ ਸਕਦੀ ਹੈ ਜਿਸ 'ਚ ਯੂਜ਼ਰਸ ਕਿਸੇ ਵੀ ਵੀਡੀਓ ਨੂੰ ਮਿਊਟ ਕਰਕੇ ਫਾਰਵਡ ਕਰ ਸਕਣਗੇ।

ਦੱਸ ਦਈਏ ਕਿ ਫਿਲਹਾਲ ਕੰਪਨੀ ਦੇ ਇਸ ਫੀਚਰ 'ਤੇ ਟੈਸਟਿੰਗ ਚਲ ਰਹੀ ਹੈ। WhatsApp 'ਤੇ ਨਜ਼ਰ ਰੱਖਣ ਵਾਲੀ ਵੈੱਬ ਸਾਈਟ WABetaInfo ਦੀ ਖ਼ਬਰ ਮੁਤਾਬਕ ਨਵਾਂ ਮਿਊਟ ਵੀਡੀਓ ਦਾ ਆਪਸ਼ਨ ਐਂਡ੍ਰਾਇਡ ਬੀਟਾ ਵਰਜਨ 'ਚੇ ਰਿਲੀਜ਼ ਕੀਤਾ ਗਿਆ ਹੈ। ਇਸ ਨੂੰ ਇਸਤੇਮਾਲ ਕਰਨ ਲਈ ਯੂਜ਼ਰਸ ਨੂੰ ਆਪਣਾ ਵ੍ਹੱਟਸਐਪ ਅਪਡੇਟ ਕਰਨਾ ਪਏਗਾ।

ਹੁਣ ਜਾਣੋ ਕਿਵੇਂ ਕਰ ਸਕੇਗਾ ਇਸਤੇਮਾਲ

WABetaInfo ਦੀ ਖ਼ਬਰ ਮੁਤਾਬਕ ਮਿਊਟ ਵੀਡੀਓ ਫੀਚਰ ਵੀਡੀਓ ਐਡੀਟਿੰਗ ਸਕਰੀਨ 'ਤੇ ਦਿਖਾਈ ਦਵੇਗਾ। ਇਹ ਫੀਚਰ ਵਾਲਿਉਮ ਆਈਕਨ ਵਰਗਾ ਹੋਵਾਗਾ। ਇਸ ਨੂੰ ਟੈਪ ਕਰਕੇ ਕਿਸੇ ਵੀ ਯੂਜ਼ਰ ਨੂੰ ਵੀਡੀਓ ਭੇਜਣ ਤੋਂ ਪਹਿਲਾਂ ਵੀਡੀਓ ਨੂੰ ਮਿਊਟ ਕੀਤਾ ਜਾ ਸਕੇਗਾ।

ਇਹ ਵੀ ਪੜ੍ਹੋ: https://punjabi.abplive.com/news/india/big-news-for-employees-centre-s-new-labor-codes-to-allow-4-day-work-week-613751/amp

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:https://play.google.com/store/apps/details?id=com.winit.starnews.hinhttps://apps.apple.com/in/app/abp-live-news/id811114904