ਨਵੀਂ ਦਿੱਲੀ: ਐਂਡ੍ਰਾਇਡ 2.3.7 ਓਐਸ ‘ਤੇ ਚੱਲਣ ਵਾਲੇ ਐਂਡ੍ਰਾਈਡ ਫੋਨ ਤੇ ਆਈਓਐਸ 7 ‘ਤੇ ਚੱਲਣ ਵਾਲੇ ਆਈਫੋਨ ਇੱਕ ਫਰਵਰੀ 2020 ਤੋਂ ਵ੍ਹੱਟਸਐਪ ਨੂੰ ਸਪੋਰਟ ਨਹੀਂ ਕਰਨਗੇ। ਵ੍ਹੱਟਸਐਪ ਵੈੱਬਸਾਈਟ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ 31 ਦਸੰਬਰ, 2019 ਨੂੰ ਕਿਸੇ ਵੀ ਵਿੰਡੋ ਫੋਨ ‘ਤੇ ਵੀ ਵ੍ਹੱਟਸਐਪ ਨਹੀਂ ਚੱਲੇਗਾ। ਅਜਿਹੇ ਫੋਨਾਂ ‘ਤੇ ਨਵਾਂ ਅਕਾਉਂਟ ਵੀ ਨਹੀਂ ਬਣੇਗਾ ਤੇ ਨਾ ਹੀ ਪੁਰਾਣੇ ਅਕਾਉਂਟ ਦੀ ਰੀਕਵਰੀ ਕੀਤੀ ਜਾ ਸਕੇਗੀ। ਵ੍ਹੱਟਸਐਪ ਦੇ ਐਫਏਕਿਊ ਪੇਜ਼ ‘ਤੇ ਉਨ੍ਹਾਂ ਫੋਨ ਤੇ ਓਐਸ ਦੀ ਸੂਚੀ ਹੈ ਜਿਨ੍ਹਾਂ ‘ਤੇ ਵ੍ਹੱਟਸਐਪ ਨਹੀਂ ਚੱਲੇਗਾ।



ਨਵੇਂ ਫੀਚਰਸ ਲਈ ਸਪੋਰਟ ਨਹੀਂ: ਵ੍ਹੱਟਸਐਪ ਲਗਾਤਾਰ ਨਵੇਂ ਫੀਚਰ ਨੂੰ ਜੋੜਦਾ ਜਾ ਰਿਹਾ ਹੈ। ਕੁਝ ਫੀਚਰ ਲਈ ਜ਼ਿਆਦਾ ਸਮਰੱਥ ਫੋਨਸ ਦੀ ਲੋੜ ਹੋ ਸਕਦੀ ਹੈ। ਕੁਝ ਫੀਚਰਸ ਨੂੰ ਪੁਰਾਣੇ ਫੋਨ ਸਪੋਰਟ ਕਰਨ ਦੇ ਕਾਬਲ ਨਹੀਂ ਹੋਣਗੇ।



ਐਂਡ੍ਰਾਇਡ ਦੇ ਜ਼ਿਆਦਾਤਰ ਯੂਜ਼ਰਸ ਕੋਲ ਹਨ ਅਪਡੇਟ ਵਰਜਨ: ਕੰਪਨੀ ਨੇ ਹਾਲ ਹੀ ‘ਚ ਕਿਹਾ ਕਿ ਜ਼ਿਆਦਾਤਰ ਯੂਜ਼ਰਸ ਇਸ ਫੈਸਲੇ ਤੋਂ ਪ੍ਰਭਾਵਿਤ ਹੋਣਗੇ। ਜੋ ਪੁਰਾਣੇ ਵਰਜਨ ਵਾਲੇ ਐਂਡ੍ਰਾਇਡ ਫੋਨ ਜਾਂ ਆਈਫੋਨ ਦਾ ਇਸਤੇਮਾਲ ਕਰਦੇ ਹਨ, ਉਹ ਹੀ ਇਸ ਨਾਲ ਪ੍ਰਭਾਵਿਤ ਹੋਣਗੇ।