ਨਵੀਂ ਦਿੱਲੀ: ਵ੍ਹੱਟਸਐਪ ‘ਚ ਸਿਕਊਰਟੀ ਐਕਸਪਰਟ ਵੱਲੋਂ ਇੱਕ ਨਵਾਂ ਬਗ ਡਿਟੈਕਟ ਕੀਤਾ ਗਿਆ ਹੈ। ਯੂਜ਼ਰਸ ਨੂੰ ਸਲਾਹ ਦਿੱਤੀ ਗਈ ਹੈ ਕਿ ਇਸ ਤਰ੍ਹਾਂ ਦੇ ਕਿਸੇ ਵੀ ਬਗ ਤੋਂ ਬਚਕੇ ਰਹਿਣ। ਦੱਸ ਦਈਏ ਕਿ ਵ੍ਹੱਟਸਐਪ ‘ਚ ਆਇਆ ਇਹ ਬਗ ਯੂਜ਼ਰਸ ਦੀ ਪ੍ਰਾਈਵੇਸੀ ਲਈ ਖ਼ਤਰਾ ਹੈ। ਅਜਿਹਾ ਇਸ ਲਈ ਕਿਉਂਕਿ ਇਹ ਬਗ ਹੈਕਰਸ ਨੂੰ ਯੂਜ਼ਰਸ ਦੀ ਚੈਟ ਦਾ ਅਕਸੈਸ ਦਿੰਦਾ ਹੈ। ਇਸ ਬਗ ਬਾਰੇ ਗੂਗਲ ਦੀ ਪ੍ਰੋਜੈਕਟ ਟੀਮ ਜ਼ੀਰੋ ਨੇ ਦੱਸਿਆ ਸੀ।
ਯੂਜ਼ਰਸ ਨੂੰ ਸਲਾਹ ਦਿੱਤੀ ਗਈ ਹੈ ਕਿ ਉਨ੍ਹਾਂ ਨੂੰ ਆਪਣੀ ਡਿਵਾਈਸ ਨੂੰ ਲੇਟੇਸਟ ਓਐਸ ਨਾਲ ਅਪਡੇਟ ਰੱਖਣਾ ਚਾਹਿਦਾ ਹੈ। ਇਸ ਨਾਲ ਬਗ ਤੋਂ ਬਚਣ ‘ਚ ਮਦਦ ਮਿਲੇਗੀ। ਇਸ ਦੇ ਨਾਲ ਹੀ ਕਿਸੇ ਸ਼ੱਕੀ ਈਮੇਲ ਰਾਹੀਂ ਕਿਸੇ ਵੈੱਬਸਾਈਟ ‘ਤੇ ਕਲਿੱਕ ਕਰਨ ਤੋਂ ਪਹਿਲਾਂ ਇਹ ਜ਼ਰੂਰ ਧਿਆਨ ਰੱਖਣਾ ਕਿ ਅਜਿਹਾ ਕਰਨ ਨਾਲ ਹੈਕਰਸ ਨੂੰ ਤੁਹਾਡੀ ਚੈਟ ਦਾ ਅਕਸੈਸ ਮਿਲ ਸਕਦਾ ਹੈ।
ਰਿਪੋਰਟਸ ਮੁਤਾਬਕ, ਹੈਕਰਸ ਵ੍ਹੱਟਸਐਪ ਚੈਟ ਦਾ ਅਕਸੈਸ ਮਿਲਣ ਤੋਂ ਬਾਅਦ ਹੈਕਡ ਮੈਸੇਜ ਨੂੰ ਇੱਕ ਸਰਵਰ ‘ਤੇ ਪਲੇਨ ਟੈਕਸਸ ‘ਚ ਭੇਜਣਾ ਸ਼ੁਰੂ ਕਰ ਦਿੰਦੇ ਹਨ। ਰਿਪੋਰਟਸ ਮੁਤਾਬਕ ਕੁਝ ਵੈੱਬਸਾਈਟਸ ਤਾਂ ਅਜਿਹੀਆਂ ਵੀ ਹਨ ਜੋ ਡਿਵਾਇਸ ਨੂੰ ਹੈਕ ਕਰ ਸਕਦੀਆਂ ਹਨ। ਇਸ ਲਈ ਯੂਜ਼ਰਸ ਨੂੰ ਕਿਸੇ ਵੀ ਵੈੱਬ ਸਾਈਟ ‘ਤੇ ਜਾਣ ਤੋਂ ਬਚਣਾ ਚਾਹੀਦਾ ਹੈ।
ਹੈਕਰਸ ਨੂੰ ਸਿਰਫ ਟੈਕਸਟ ਹੀ ਨਹੀਂ ਸਗੋਂ ਇਨ੍ਹਾਂ ਚੈਟ ਰਾਹੀਂ ਮੀਡੀਆ ਫਾਈਲਸ ਤੇ ਲੋਕੇਸ਼ਨ ਦਾ ਅਕਸੈਸ ਵੀ ਮਿਲ ਜਾਂਦਾ ਹੈ।
ਵ੍ਹੱਟਸਐਪ ‘ਤੇ ਪ੍ਰਾਈਵੇਸੀ ਖ਼ਤਰੇ ‘ਚ, ਫੌਰਨ ਇੰਝ ਕਰੋ ਅਪਡੇਟ
ਏਬੀਪੀ ਸਾਂਝਾ
Updated at:
03 Sep 2019 04:08 PM (IST)
ਵ੍ਹੱਟਸਐਪ ‘ਚ ਸਿਕਊਰਟੀ ਐਕਸਪਰਟ ਵੱਲੋਂ ਇੱਕ ਨਵਾਂ ਬਗ ਡਿਟੈਕਟ ਕੀਤਾ ਗਿਆ ਹੈ। ਯੂਜ਼ਰਸ ਨੂੰ ਸਲਾਹ ਦਿੱਤੀ ਗਈ ਹੈ ਕਿ ਇਸ ਤਰ੍ਹਾਂ ਦੇ ਕਿਸੇ ਵੀ ਬਗ ਤੋਂ ਬਚਕੇ ਰਹਿਣ। ਦੱਸ ਦਈਏ ਕਿ ਵ੍ਹੱਟਸਐਪ ‘ਚ ਆਇਆ ਇਹ ਬਗ ਯੂਜ਼ਰਸ ਦੀ ਪ੍ਰਾਈਵੇਸੀ ਲਈ ਖ਼ਤਰਾ ਹੈ।
- - - - - - - - - Advertisement - - - - - - - - -