Apple iPhone 13: ਹਰ ਸਾਲ ਵਾਂਗ ਇਸ ਵਾਰ ਵੀ iPhone ਦੇ ਸ਼ੌਕੀਨ ਲੋਕਾਂ ਨੂੰ ਇਸ ਦੀ ਨਵੀਂ ਸੀਰੀਜ਼ ਦੀ ਬੇਸਬਰੀ ਨਾਲ ਉਡੀਕ ਹੈ। ਕੋਰੋਨਾਵਾਇਰਸ ਮਹਾਮਾਰੀ ਦੇ ਚੱਲਦਿਆਂ ਪਿਛਲੇ ਵਰ੍ਹੇ ਐਪਲ ਨੇ ਆਪਣੀ ਆਈਫ਼ੋਨ ਸੀਰੀਜ਼ ਥੋੜ੍ਹੀ ਦੇਰ ਨਾਲ ਜਾਰੀ ਕੀਤੀ ਸੀ। ਇਸ ਵਰ੍ਹੇ ਤੈਅਸ਼ੁਦਾ ਸਮੇਂ ਹੀ ਨਵੀਂ iPhone 13 ਸੀਰੀਜ਼ ਦੇ ਲਾਂਚ ਹੋਣ ਦੀ ਆਸ ਹੈ।


ਕੰਪਨੀ ਹਰ ਸਾਲ ਸਤੰਬਰ ’ਚ ਆਪਣੀ ਸੀਰੀਜ਼ ਲੈ ਕੇ ਆਉਂਦੀ ਹੈ। ਇਸ ਸੀਰੀਜ਼ ਅਧੀਨ ਕੰਪਨੀ iPhone 13, iPhone 13 Pro ਤੇ iPhone 13 Pro Max ਲਾਂਚ ਕਰ ਸਕਦੀ ਹੈ। ਇਸ ਲਾਂਚਿੰਗ ਤੋਂ ਪਹਿਲਾਂ iPhone 13 ਦੀ ਕੀਮਤ ਤੇ ਕੁਝ ਹੋਰ ਫ਼ੀਚਰਜ਼ ਸਾਹਮਣੇ ਆਏ ਹਨ। ਆਓ ਉਨ੍ਹਾਂ ਉੱਤੇ ਇੱਕ ਝਾਤ ਪਾਉਂਦੇ ਹਾਂ।


ਇੰਨੀ ਹੋ ਸਕਦੀ ਕੀਮਤ


ਮੀਡੀਆ ਰਿਪੋਰਟਾਂ ਮੁਤਾਬਕ iPhone 13 ਸੀਰੀਜ਼ ਨੂੰ ਇਸ ਵਰ੍ਹੇ 24 ਸਤੰਬਰ ਨੂੰ ਲਾਂਚ ਕੀਤਾ ਜਾ ਸਕਦਾ ਹੈ। ਭਾਰਤੀ ਬਾਜ਼ਾਰ ਵਿੱਚ ਇਸ ਦੇ ਬੇਸ ਮਾਡਲ ਦੀ ਕੀਮਤ 1 ਲੱਖ 19 ਹਜ਼ਾਰ ਰੁਪਏ ਹੋ ਸਕਦੀ ਹੈ। ਇਸ ਦੇ ਟੌਪ ਮਾਡਲ ਦੀ ਕੀਮਤ 1 ਲੱਖ 49 ਹਜ਼ਾਰ 990 ਰੁਪਏ ਤੈਅ ਕੀਤੀ ਜਾ ਸਕਦੀ ਹੈ।


ਇਹ ਹੋ ਸਕਦੀਆਂ ਸਪੈਸੀਫ਼ਿਕੇਸ਼ਨਜ਼


Apple ਦੇ ਇਹ ਆਈਫ਼ੋਨਜ਼ iOS 15, A 15 bionic ਉੱਤੇ ਕੰਮ ਕਰਨਗੇ। ਇਨ੍ਹਾਂ ਵਿੱਚ ਇਮੇਜ ਪ੍ਰੋਸੈਸਿੰਗ ਲਈ ਲਿਕੁਇਡ ਕ੍ਰਿਸਟਲ ਪੌਲੀਮਰ ਸਰਕਟ ਬੋਰਡ ਤੋਂ ਇਲਾਵਾ ਨਾਈਟ ਮੋਡ ਕੈਮਰਾ ਦਿੱਤਾ ਜਾ ਸਕਦਾ ਹੈ। ਇਨ੍ਹਾਂ ਵਿੱਚ ਨਵਾਂ Qualcomm X60 ਮਾਡਲ ਅਤੇ WiFi 6E ਸਪੋਰਟ ਮਿਲਣ ਦੀ ਆਸ ਹੈ। iPhone 13 Pro ਅਤੇ iPhone 13 Pro Max ਵਿੱਚ 120Hz ਰਿਫ਼੍ਰੈਸ਼ ਰੇਟ ਨਾਲ ਡਿਸਪਲੇਅ ਦਿੱਤੀ ਜਾ ਸਕਦੀ ਹੈ। ਇਨ੍ਹਾਂ ਵਿੱਚ 512GB ਤੱਕ ਇੰਟਰਨਲ ਸਟੋਰੇਜ ਮਿਲਣ ਦੀ ਸੰਭਾਵਨਾ ਹੈ।


ਅਜਿਹਾ ਹੋ ਸਕਦਾ ਡਿਜ਼ਾਇਨ


iPhone 13 ’ਚ ਛੋਟਾ ਡਿਸਪਲੇਅ ਨੌਚ ਦਿੱਤਾ ਜਾਵੇਗਾ। ਹਾਲੇ ਤੱਕ ਜੋ ਤਸਵੀਰਾਂ ਸਾਹਮਣੇ ਆਈਆਂ ਹਨ, ਉਨ੍ਹਾਂ ਮੁਤਾਬਕ ਇਨ੍ਹਾਂ ਵਿੱਚ ਬੈਜਲ ਦਿੱਤਾ ਹੋਵੇਗਾ ਤੇ ਫ਼੍ਰੰਟ ਕੈਮਰਾ ਲੈਫ਼ਟ ਤੋਂ ਰਾਈਟ ਸਾਈਡ ਵੱਲ ਦਿੱਤਾ ਜਾ ਸਕਦਾ ਹੈ। ਇਨ੍ਹਾਂ ਵਿੱਚ ਟੱਚ ਆਈਡੀ ਸੈਂਸਰ ਡਾਇਰੈਕਟ ਆਈਫ਼ੋਨ ਦੀ ਡਿਸਪਲੇਅ ਵਿੱਚ ਬਣਾਇਆ ਜਾਵੇਗਾ। ਭਾਵੇਂ ਇਹ ਫ਼ੀਚਰ ਐਡ੍ਰਾਇਡ ਵਿੱਚ ਬਹੁਤ ਪਹਿਲਾਂ ਹੀ ਦਿੱਤਾ ਜਾ ਚੁੱਕਾ ਹੈ।


 
Apple iOS 15 ਵਾਲੇ ਇਸ ਆਈਫ਼ੋਨ ਦੇ ਮਲਟੀ ਫ਼ੈਕਟਰ ਔਥੈਂਟੀਕੇਸ਼ਨ API ਉਤੇ ਕੰਮ ਕੀਤਾ ਜਾ ਰਿਹਾ ਹੈ। ਇਸ ਵਿੱਚ ਡਿਵੈਲਪਰਜ਼ ਨੂੰ ਫ਼ੇਸ ID ਅਤੇ ਟੱਚ ID ਦੋਵਾਂ ਰਾਹੀਂ ਬਾਇਓਮੀਟ੍ਰਿਕਸ ਨੂੰ ਔਂਥੈਟੀਕੇਟ ਕਰਨਾ ਪਵੇਗਾ।